CM ਕੇ.ਸੀ.ਆਰ. ਨੇ ਚਿੰਤਾਮਡਾਕਾ ਪਿੰਡ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਦੇਣ ਦਾ ਕੀਤਾ ਐਲਾਨ

0
204
Share this post

 

ਨਵੀਂ ਦਿੱਲੀ— 22 ਜੁਲਾਈ ( 5ਆਬ ਨਾਉ ਬਿਊਰੋ )

ਤੇਲੰਗਾਨਾ ਦੇ ਮੁੱਖਮੰਤਰੀ ਦੇ ਚੰਦਰਸ਼ੇਖਰ ਰਾਓ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਵਲੋਂ ਚਿੰਤਾਮਡਾਕਾ ਪਿੰਡ ਦੇ 2,000 ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 10 ਲੱਖ ਰੁਪਏ ਦਿੱਤੇ ਜਾਣਗੇ। ਚਿੰਤਾਮਡਾਕਾ ਪਿੰਡ ਕੇ.ਸੀ.ਆਰ. ਦਾ ਆਪਣਾ ਪਿੰਡ ਹੈ।
ਮੁੱਖਮੰਤਰੀ ਕੇ.ਸੀ.ਆਰ. ਨੇ ਕਿਹਾ ਕਿ ਮੈਂ ਚਿੰਤਾਮਡਾਕਾ ਪਿੰਡ ‘ਚ ਜਨਮ ਲਿਆ ਹੈ। ਮੈਂ ਇਸ ਪਿੰਡ ਦੇ ਲੋਕਾਂ ਦਾ ਆਭਾਰੀ ਹਾਂ। ਪ੍ਰਤੀ ਪਰਿਵਾਰ 10 ਲੱਖ ਦੇਣ ਦਾ ਐਲਾਨ ਕਰਦਾ ਹਾਂ। ਇਨ੍ਹਾਂ ਪੈਸਿਆਂ ਨਾਲ ਉਹ ਜੋ ਚਾਹੇ, ਉਹ ਖਰੀਦ ਲੈਣ। ਕੇ.ਸੀ.ਆਰ. ਨੇ ਇਹ ਐਲਾਨ ਇਸ ਪਿੰਡ ‘ਚ ਆਯੋਜਿਤ ਇਕ ਪ੍ਰੋਗਰਾਮ ‘ਚ ਸ਼ਾਮਲ ਹੋਣ ਦੇ ਬਾਅਦ ਕੀਤਾ।

ਕੇ.ਚੰਦਰਸ਼ੇਖਰ ਰਾਓ (ਕੇ.ਸੀ.ਆਰ) ਆਪਣੇ ਪਿੰਡ ਚਿੰਤਾਮਡਾਕਾ ‘ਚ ਇਕ ਪ੍ਰੋਗਰਾਮ ‘ਚ ਸ਼ਾਮਲ ਹੋਣ ਗਏ ਸਨ। ਇਸ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਆਪਣੇ ਪਿੰਡ ਦੇ ਲੋਕਾਂ ਦੇ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ। ਇਕ ਨਿਊਜ਼ ਏਜੰਸੀ ਨੇ ਕੇ.ਸੀ.ਆਰ. ਦੇ ਹਵਾਲੇ ਤੋਂ ਕਿਹਾ ਕਿ ‘ਮੇਰਾ ਜਨਮ ਸਿਦਿਪੇਟ ਜ਼ਿਲੇ ਦੇ ਚਿੰਤਾਮਡਾਕਾ ਪਿੰਡ ‘ਚ ਹੋਇਆ। ਇਸ ਲਈ ਆਪਣੇ ਪਿੰਡ ਦੇ ਲੋਕਾਂ ਦੀ ਜਿੰਮੇਵਾਰੀ ਮੈਂ ਲੈਂਦਾਂ ਹਾਂ। ਮੈਂ ਅੱਜ ਇਹ ਐਲਾਨ ਕਰਦਾ ਹਾਂ ਕਿ ਮੇਰੇ ਪਿੰਡ ਚਿੰਤਾਮਡਾਕਾ ਦੇ ਹਰੇਕ ਪਰਿਵਾਰ ਨੂੰ ਸਰਕਾਰ ਵਲੋਂ 10 ਲੱਖ ਦੀ ਵਿੱਤੀ ਮਦਦ ਦਿੱਤੀ ਜਾਵੇਗੀ। 10 ਲੱਖ ਰੁਪਏ ਦੀ ਰਾਸ਼ੀ ਨਾਲ ਉਹ ਕੁਝ ਵੀ ਖਰੀਦ ਸਕਦੇ ਹਨ।

ਮੁੱਖਮੰਤਰੀ ਕੇ.ਸੀ.ਆਰ. ਨੇ ਅੱਗੇ ਕਿਹਾ ਕਿ ਇਸ ਪੈਸੇ ਨਾਲ ਚਿੰਤਾਮਡਾਕਾ ਪਿੰਡ ਦੇ ਲੋਕ ਟ੍ਰੈਕਟਰ, ਖੇਤ ਅਤੇ ਖੇਤੀ ਦੀਆਂ ਮਸ਼ੀਨਾਂ ਖਰੀਦ ਸਕਦੇ ਹਨ। ਇਸ ਸਕੀਮ ਦਾ ਫਾਇਦਾ ਚਿੰਤਾਮਡਾਕਾ ਪਿੰਡ ਦੇ ਕੁਲ 2 ਹਜ਼ਾਰ ਪਰਿਵਾਰਾਂ ਨੂੰ ਮਿਲੇਗਾ। ਮੁੱਖਮੰਤਰੀ ਦੇ ਇਸ ਐਲਾਨ ਨਾਲ ਕਰਾਰੀ ਰਾਜਸਵ ‘ਤੇ 2 ਹਜ਼ਾਰ ਕਰੋੜ ਰੁਪਏ ਦਾ ਬੋਝ ਪਵੇਗਾ। ਮੁੱਖਮੰਤਰੀ ਨੇ ਕਿਹਾ ਕਿ ਉਹ ਕਾਫੀ ਜਲਦ ਇਸ ਰਾਸ਼ੀ ਨੂੰ ਮੰਜੂਰੀ ਦੇ ਰਹੇ ਹਨ।