9 ਖਾਲਿਸਤਾਨੀਆਂ ਨੂੰ ਭੇਜਿਆ ਨਿਆਂਇਕ ਹਿਰਾਸਤ ‘ਚ

0
85
Share this post

 

ਅੰਮ੍ਰਿਤਸਰ : 9 ਅਕਤੂਬਰ (5ਆਬ ਨਾਉ ਬਿਊਰੋ)

ਪਾਕਿਸਤਾਨ ਤੋਂ ਡ੍ਰੋਨ ਰਾਹੀਂ ਹਥਿਆਰ ਲਿਆਉਣ ਦੇ ਮਾਮਲੇ ਵਿੱਚ ਆਕਾਸ਼ਦੀਪ ਸਣੇ 9 ਖਾਲਿਸਤਾਨੀਆਂ ਦਾ ਪੁਲਿਸ ਰਿਮਾਂਡ ਵਧਾ ਦਿੱਤਾ ਗਿਆ ਹੈ। ਬੁੱਧਵਾਰ ਨੂੰ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ‘ਚ ਇਨ੍ਹਾਂ ਮੁਲਜ਼ਮਾਂ ਦੀ ਪੇਸ਼ੀ ਹੋਈ ਜਿੱਥੋਂ ਅਦਾਲਤ ਨੇ ਇਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ।

ਦੱਸ ਦੇਈਏ ਪੁਲਿਸ ਨੇ 22 ਸਤੰਬਰ ਨੂੰ 4 ਮੁਲਜ਼ਮ ਕਾਬੂ ਕੀਤੇ ਸੀ। ਇਨ੍ਹਾਂ ਕੋਲੋਂ ਪੁਲਿਸ ਨੇ 5 AK-47 ਰਾਇਫ਼ਲਸ ਤੇ 9 ਹੈਂਡ ਗ੍ਰੇਨੇਡ ਦੀ ਬਰਾਮਦਗੀ ਕੀਤੀ ਸੀ। ਇਸ ਤੋਂ ਇਲਾਵਾ ਇਨ੍ਹਾਂ ਕੋਲੋਂ 5 ਸੈਟੇਲਾਈਟ ਫੋਨ ਤੇ ਦੋ ਵਾਇਰਲੈੱਸ ਸੈੱਟ ਵੀ ਬਰਾਮਦ ਕੀਤੇ ਗਏ ਸੀ।

ਦੱਸ ਦੇਈਏ ਇੰਨੀ ਵੱਡੀ ਤਾਦਾਦ ‘ਚ ਹਥਿਆਰਾਂ ਦੀ ਸਪਲਾਈ ਕਰਨ ਤੋਂ ਬਾਅਦ ਪੰਜਾਬ ਪੁਲਿਸ ਨੇ ਪਾਕਿਸਤਾਨ ਵੱਲੋਂ ਭੇਜੇ 2 ਡ੍ਰੋਨ ਬਰਾਮਦ ਕੀਤੇ ਸੀ। ਇਨ੍ਹਾਂ ਰਾਹੀਂ ਹੀ ਪੰਜਾਬ ਵਿੱਚ ਹਥਿਆਰਾਂ ਦਾ ਜ਼ਖੀਰਾ ਸਪਲਾਈ ਕੀਤਾ ਗਿਆ। ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਪਰ ਹਾਲੇ ਵੀ ਪਾਕਿਸਤਾਨੀ ਡ੍ਰੋਨ ਦੇ ਫਿਰੋਜ਼ਪੁਰ ਵਿੱਚ ਗੇੜੇ ਲਾਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।