15 ਅਕਤੂਬਰ ਤੱਕ ਵੋਟਰ ਸੂਚੀ ਨੂੰ ਤਰੁੱਟੀ ਰਹਿਤ ਬਣਾਉਣ ਲਈ ਇਲੈਕਟਰਜ਼ ਵੈਰੀਫਿਕੇਸ਼ਨ ਚੱਲੇਗਾ ਪ੍ਰੋਗਰਾਮ -ਡਿਪਟੀ ਕਮਿਸ਼ਨਰ

0
148
Share this post

 

ਅੰਮ੍ਰਿਤਸਰ, 10 ਅਕਤੂਬਰ (5ਆਬ ਨਾਉ ਬਿਊਰੋ)

ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਨੂੰ ਤੁਰੱਟੀ ਰਹਿਤ ਬਣਾਉਣ ਲਈ 1 ਸਤੰਬਰ ਤੋਂ ਇਲੈਕਟਰਜ਼ ਵੈਰੀਫਿਕੇਸ਼ਨ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜੋ 15 ਅਕਤੂਬਰ, 2019 ਤੱਕ ਚੱਲੇਗਾ।
ਇਸ ਪ੍ਰੋਗਰਾਮ ਤਹਿਤ ਚੋਣ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਜਾ ਕੇ ਲੋਕਾਂ ਨੂੰ ਇਲੈਕਟਰਜ਼ ਵੈਰੀਫਿਕੇਸ਼ਨ ਪ੍ਰੋਗਰਾਮ ਸਬੰਧੀ ਜਾਣੂੰ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਚੋਣ ਦਫਤਰ ਦੇ ਕਾਨੂੰਗੋ ਸ੍ਰੀ ਸੌਰਭ ਖੋਸਲਾ ਵੱਲੋਂ ਆਪਣੀ ਟੀਮ ਦੇ ਨਾਲ ਸਰਕਾਰੀ ਮੈਡੀਕਲ ਕਾਲਜ ਅਤੇ ਗਿੱਲ ਪਾਥ ਲੈਬ ਰਣਜੀਤ ਐਵਿਨਿਊ ਵਿਖੇ ਵੋਟਰ ਸ਼ਨਾਖਤੀ ਪ੍ਰੋਗਰਾਮ ਸਬੰਧੀ ਜਾਗਰੂਕ ਕਰਵਾਇਆ ਗਿਆ। ਸ੍ਰੀ ਖੋਸਲਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਜਿਲੇ• ਦੇ ਸਮੂਹ ਵਿਭਾਗਾਂ ਵਿੱਚ ਟ੍ਰੇਨਿੰਗ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਪ੍ਰੋਗਰਾਮ ਦੌਰਾਨ ਉਨ•ਾਂ ਦੀ ਟੀਮ ਵੱਲੋਂ ਵੋਟਰ ਸੂਚੀ ਵਿੱਚ ਆਪਣਾ ਨਾਮ ਪ੍ਰਮਾਣਿਤ ਕਰਨ ਸਬੰਧੀ ਵੱਖ ਵੱਖ ਤਰੀਕਿਆਂ ਬਾਰੇ ਦੱਸਿਆ ਗਿਆ। ਇਸ ਮੌਕੇ ਤੇ ਹਾਜ਼ਰ ਮੁਲਾਜਮਾਂ ਵੱਲੋਂ ਆਪਣੇ ਵੋਟਰ ਵੇਰਵੇ ਮੌਕੇ ਤੇ ਹੀ ਅਪਡੇਟ ਕੀਤੇ ਗਏ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਵੋਟਰ ਆਪਣੇ ਵੇਰਵਿਆਂ ਨੂੰ ਵੋਟਰ ਹੈਲਪ ਲਾਈਨ, ਮੋਬਾਇਲ ਐਪ, ਐਨ:ਵੀ:ਐਸ ਪੋਰਟਲ, ਕਾਮਨ ਸਰਵਿਸ ਸੈਂਟਰ ਅਤੇ ਈ:ਆਰ:ਓਜ਼ ਵੱਲੋਂ ਵੋਟਰਾਂ ਦੀ ਸਹੂਲਤ ਲਈ ਬਣਾਏ ਗਏ ਵੋਟਰ ਫੈਸੀਲਿਟੇਸ਼ਨ ਸੈਂਟਰ ‘ਤੇ ਵੈਰੀਫਾਈ ਵੀ ਕਰਵਾ ਸਕਦਾ ਹੈ।
ਇਸ ਮੌਕੇ ਸ੍ਰੀਮਤੀ ਸਿੰਮੀ ਕੁਮਾਰੀ ਸੁਪਰਡੰਟ ਮੈਡੀਕਲ ਕਾਲਜ, ਤੇਜਿੰਦਰ ਸਿੰਘ ਗਗਨਜੋਤ ਸਿੰਘ, ਡਾ ਕਰਮਜੀਤ ਸਿੰਘ ਗਿੱਲ, ਪ੍ਰਵੀਨ ਗਿੱਲ ਵੀ ਹਾਜਰ ਸਨ।