ਹੈਦਰਾਬਾਦ ਵਿੱਚ ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਨੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ

0
144
Share this post

 

ਹੈਦਰਾਬਾਦ 11 ਜੁਲਾਈ ( 5ਆਬ ਨਾਉ ਬਿਊਰੋ )

ਹੈਦਰਾਬਾਦ ਵਿੱਚ ਇੱਕ ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ ਕੀਤੀ। ਜਿੰਨਾਂ ਵਿੱਚ ਦੋ ਦੀ ਮੌਤ ਹੋ ਗਈ ਤੇ ਦੇ ਦੋ ਹਸਪਤਾਲ ਵਿੱਚ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਇਹ ਘਟਨਾ ਵੀਰਵਾਰ ਨੂੰ ਅੰਬਰਪੇਟ ਵਿਚ ਡੀ.ਡੀ. ਕਲੋਨੀ ਵਿਖੇ ਵਾਪਰੀ।

ਜਾਣਕਾਰੀ ਮੁਤਾਬਿਕ ਪਰਿਵਾਰ ਦੇ ਚਾਰ ਮੈੰਬਰਾਂ ਨੇ ਕੋਲਡ ਡਰਿੰਗ ਵਿੱਚ ਨੀਂਦ ਦੀਆਂ ਗੋਲੀਆਂ ਪਾ ਕੇ ਆਪਣੀ ਜ਼ਿੰਦਗੀ ਖਤਮ ਕਰਨ ਦੀ ਕੋਸ਼ਿਸ ਕੀਤੀ। ਘਟਨਾ ਤੋਂ ਬਾਅਦ ਲੋਕਾਂ ਨੇ ਸਥਾਨਕ ਪੁਲਿਸ ਨੂੰ ਬੁਲਾ ਕੇ ਹਸਪਤਾਲ ਦਾਖਲ ਕਰਵਾਇਆ।

ਇਸ ਘਟਨਾ ਮਰਨ ਵਾਲਿਆਂ ਵਿੱਚ ਪਛਾਣ ਪਵਨ (65) ਅਤੇ ਨੀਲਮ (55) ਦੇ ਰੂਪ’ ਚ ਹੋਈ ਸੀ। ਜਦਕਿ ਮਨੂ (34) ਅਤੇ ਨਿਖਿਲ (30) ਜੀਵਨ ਲਈ ਲੜ ਰਹੇ ਹਨ। ਆਤਮ ਹੱਤਿਆ ਦਾ ਹਾਲੇ ਕਾਰਨ ਨਹੀਂ ਪਤਾ ਲੱਗਾ ਪਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।