ਹੈਦਰਾਬਾਦ ਤੋਂ ਬਾਅਦ ਹੁਣ ਛੱਤੀਸਗੜ੍ਹ ‘ਚ ਮਿਲੀ ਇਕ ਔਰਤ ਦੀ ਅੱਧੀ ਸੜੀ ਲਾਸ਼

0
46
Share this post

 

ਰਾਏਪੁਰ — 2 ਦਸੰਬਰ (5ਆਬ ਨਾਉ ਬਿਊਰੋ)

ਛੱਤੀਸਗੜ੍ਹ ਦੇ ਬਲਰਾਮਪੁਰ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਰਾਜਪੁਰ ਦੇ ਮੁਰਕਾ ਪਿੰਡ ‘ਚ ਇਕ ਮਹਿਲ ਦੀ ਅੱਧੀ ਸੜੀ ਲਾਸ਼ ਮਿਲੀ ਹੈ। ਬਲਰਾਮਪੁਰ ਦੇ ਐੱਸ.ਪੀ. ਟੀ.ਆਰ. ਕੋਸ਼ਿਮਾ ਨੇ ਇਸ ਮਾਮਲੇ ‘ਤੇ ਕਿਹਾ ਕਿ ਲਾਸ਼ ਦੀ ਸ਼ਨਾਖਤ ਹੁਣ ਤਕ ਨਹੀਂ ਹੋ ਸਕੀ ਹੈ। ਪੋਸਟਮਾਰਟਮ ਰਿਪੋਰਟ ਵੀ ਜਲਦ ਸਾਹਮਣੇ ਆਵੇਗੀ। ਹਾਲੇ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਇਹ ਰੈਪ ਹੈ ਜਾਂ ਨਹੀਂ। ਪੁਲਸ ਨੇ ਅਜਿਹਾ ਸ਼ੱਕ ਜ਼ਾਹਿਰ ਕੀਤਾ ਹੈ ਕਿ ਮਹਿਲਾ ਦੀ ਲਾਸ਼ ਨੂੰ ਬਾਹਰ ਤੋਂ ਲਿਆ ਕੇ ਇਥੇ ਛੱਡ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।