ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਹੁਣ ਉੱਚ ਅਧਿਕਾਰੀ ਵਾਹਨਾਂ ‘ਤੋਂ ਹਟਾ ਰਹੇ ਨੇ ਸਟਿੱਕਰ !

0
66
Share this post

ਪੰਜਾਬ ਹਰਿਆਣਾ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਹੁਣ ਪੰਜਾਬ ਪੁਲਿਸ ਸਰਗਰਮ ਹੋ ਗਈ ਹੈ। ਪੁਲਿਸ ਦੇ ਉੱਚ ਅਧਿਕਾਰੀ ਵਾਹਨਾਂ ‘ਤੇ ਸਟਿੱਕਰ ਹਟਾ ਰਹੇ ਹਨ। ਇਸ ਮੌਕੇ ਅਲਾ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਹਾਈ ਕੋਰਟ ਦੇ ਆਦੇਸ਼ ਦੀ ਪਾਲਣਾ ਕਰ ਰਹੇ ਹਨ। ਉਹ ਵਾਹਨਾਂ ਤੋਂ ਸਟਿੱਕਰ ਹਟਾ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਜੇ ਕੋਈ ਹੁਕਮਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸਦਾ ਚਲਾਨ ਵੀ ਕੀਤਾ ਜਾਵੇਗਾ।

ਪੰਜਾਬ ਹਰਿਆਣਾ ਹਾਈਕੋਰਟ ਨੇ ਆਪਣਾ ਅਹਿਮ ਫੈਸਲਾ ਸੁਣਾਉਂਦੇ ਹੋਏ ਸਰਕਾਰੀ ਤੇ ਨਿੱਜੀ ਗੱਡੀਆਂ ਤੇ ਆਰਮੀ, ਪ੍ਰੈਸ ਵਿਧਾਇਕ ਚੇਅਰਮੈਨ ਤੇ ਡੀਸੀ ਆਦਿ ਲਿਖਣ ਤੋਂ ਰੋਕ ਲਗਾ ਦਿੱਤੀ ਹੈ। ਇਹ ਨਿਯਮ ਅੱਜ ਤੋਂ ਲਾਗੂ ਹੋ ਗਏ ਹਨ। ਜਿਸ ਤੋਂ ਬਾਅਦ ਚੰਡੀਗੜ੍ਹ ’ਚ VIP ਕਲਚਰ ਤੇ ਰੋਕ ਲੱਗ ਗਈ ਹੈ। ਹੁਣ ਚੰਡੀਗੜ੍ਹ ’ਚ ਗੱਡੀਆਂ ਤੇ VIP ਸਟੀਕਰ ਨੂੰ ਲਗਾਉਣ ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗ ਗਈ ਹੈ। ਪਰ ਐਂਬੂਲੇਂਸ ਤੇ ਫਾਇਰ ਬ੍ਰਿਗੇਡ ਨੂੰ ਇਸ ਤੋਂ ਛੁਟ ਹੈ।

ਕਾਬਿਲੇ ਗੌਰ ਹੈ ਕਿ VIP  ਕਲਚਰ ਨੂੰ ਖਤਮ ਕਰਨ ਦੇ ਲਈ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਚੁੱਕਿਆ ਗਿਆ ਅਹਿਮ ਕਦਮ ਹੈ। ਇਸ ਤੋਂ ਪਹਿਲਾਂ ਗੱਡੀਆਂ ਤੇ ਹਰੀ ਤੇ ਲਾਲ ਲਾਇਟਾਂ  ਕੇਂਦਰ ਸਰਕਾਰ ਦੁਆਰ ਹਟਾਇਆ ਗਈਆਂ ਸੀ। ਇਸ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੇ ਇਹ ਫੈਸਲਾ ਲਿਆ। ਖੈਰ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਫੈਸਲਾ ਦਾ ਅਸਰ ਕਿਸ ਤਰ੍ਹਾਂ ਦਾ ਹੋਵੇਗਾ।