ਹਰਿਆਣਾ ਦੀ ਖਾਪ ਪੰਚਾਇਤ ਨੇ ਸਮਾਜ ਤੋਂ ਜਾਤੀ ਭੇਦਭਾਵ ਨੂੰ ਖਤਮ ਕਰਨ ਲਈ ਲਿਆ ਸ਼ਲਾਘਾਯੋਗ ਫੈਸਲਾ

0
224
Share this post

 

ਜੀਂਦ— 22 ਜੁਲਾਈ ( 5ਆਬ ਨਾਉ ਬਿਊਰੋ )

ਹਰਿਆਣਾ ਦੀ ਇਕ ਖਾਪ ਪੰਚਾਇਤ ਨੇ ਸਮਾਜ ਤੋਂ ਜਾਤੀ ਭੇਦਭਾਵ ਨੂੰ ਖਤਮ ਕਰਨ ਲਈ ਸ਼ਲਾਘਾਯੋਗ ਫੈਸਲਾ ਲਿਆ ਹੈ। ਇਸ ਦੇ ਅਧੀਨ ਪੰਚਾਇਤ ਦੇ ਅਧੀਨ ਆਉਣ ਵਾਲੇ ਪਿੰਡ ਦੇ ਵਾਸੀ ਆਪਣੇ ਨਾਂ ਦੇ ਅੱਗੇ ਜਾਤੀ ਨਾ ਲਗਾ ਕੇ ਪਿੰਡ ਦੇ ਨਾਂ ਨੂੰ ਸਰਨੇਮ ਦੇ ਰੂਪ ‘ਚ ਲਗਾਉਣਗੇ। ਜੀਂਦ ਜ਼ਿਲੇ ਦੇ ਖੇੜਾ ਖਾਪ ਪੰਚਾਇਤ ਵਲੋਂ ਇਹ ਫੈਸਲਾ ਲਿਆ ਗਿਆ ਹੈ, ਜਿਸ ਦੀ ਸੋਸ਼ਲ ਮੀਡੀਆ ‘ਤੇ ਜੰਮ ਕੇ ਤਾਰੀਫ਼ ਹੋ ਰਹੀ ਹੈ।

ਖੇੜਾ ਖਾਪ ਦੇ ਪੰਚਾਇਤ ਉਦੇਵੀਰ ਬਾਰਸੋਲਾ ਨੇ ਕਿਹਾ,”ਜਾਤੀ ਭੇਦਭਾਵ ਦੇ ਜ਼ਹਿਰ ਨੂੰ ਦੂਰ ਕਰਨ ਲਈ ਖਾਪ ਨੇ ਇਹ ਫੈਸਲਾ ਲਿਆ ਹੈ। ਅਸੀਂ ਲੋਕਾਂ ਨੂੰ ਆਪਣੇ ਨਾਂ ਦੇ ਅੱਗੇ ਜਾਤੀ ਨਾ ਲਗਾ ਕੇ ਪਿੰਡ ਦੇ ਨਾਂ ਨੂੰ ਸਰਨੇਮ ਦੇ ਰੂਪ ‘ਚ ਲਗਾਉਣ ਦੀ ਸਲਾਹ ਦਿੱਤੀ ਹੈ।” ਖੇੜਾ ਖਾਪ ਦੇ ਅਧੀਨ ਉਛਾਨਾ ਕਸਬੇ ਦੇ 24 ਪਿੰਡ ਆਉਂਦੇ ਹਨ, ਇਨ੍ਹਾਂ ‘ਚੋਂ ਪ੍ਰਮੁੱਖ ਹਨ ਨਾਗੁਰਾ, ਬਡੋਡਾ, ਭੜਾਨਾ, ਕਰਸਿੰਧੂ, ਬਰਸੋਲਾ ਅਤੇ ਮੋਹਨ ਗੜ੍ਹ ਛਪਰਾ। ਇਨ੍ਹਾਂ ਸਾਰੇ 24 ਪਿੰਡਾਂ ਦੇ ਲੋਕ ਹੁਣ ਆਪਣੇ ਨਾਂ ‘ਚ ਜਾਤੀ ਨਹੀਂ ਲਗਾਉਣਗੇ। ਬੁਲਾਰੇ ਨੇ ਕਿਹਾ ਕਿ ਜੇਕਰ ਲੋਕ ਚਾਹੁਣ ਤਾਂ ਆਪਣੇ ਪਿੰਡ ਦਾ ਨਾਂ ਜੋੜ ਸਕਦੇ ਹਨ। ਖੇੜਾ ਖਾਪ ਨੂੰ ਉਮੀਦ ਹੈ ਕਿ ਇਸ ਨਵੇਂ ਫੈਸਲੇ ਨਾਲ ਇਸ ਸਮਾਜਿਕ ਕੁਪ੍ਰਥਾ ‘ਤੇ ਰੋਕ ਲਗਾਈ ਜਾ ਸਕੇਗੀ।