ਹਰਦੀਪ ਪੁਰੀ ਨੇ ਅੰਮ੍ਰਿਤਸਰ ਦੇ ਮਜੀਠਾ ਤੇ ਦੱਖਣੀ ਹਲ੍ਕੇ ‘ਚ ਕਈ ਰੈਲੀਆਂ ਨੂੰ ਕੀਤਾ ਸੰਬੋਧਨ

0
253
Share this post

ਅਮ੍ਰਤਸਰ: 30 ਅਪ੍ਰੈਲ, (ਪੰਜਆਬ ਨਾਓ ਬਿਓਰੋ), ਭਾਜਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੂਰੀ ਨੇ ਆਪਣੀਆਂ ਰੈਲੀਆਂ ਸ਼ੁਰੂ ਕਰਨ ਤੋਂ ਪਹਿਲਾਂ ਸਵੇਰੇ ਲੋਕਸਭਾ ਦਫਤਰ ਖੰਨਾ ਸਮਾਰਕ ਵਿਖੇ ਭਾਜਪਾ ਨੇਤਾਵਾਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਉਸ ਤੋਂ ਬਾਅਦ ਹਰਦੀਪ ਪੁਰੀ ਅਮਰਿਉਤਸਰ ਦੱਖਣੀ ਅਤੇ ਮਜੀਠਾ ਹਲਕੇ ‘ਚ ਪੁੱਜੇ ਜਿਥੇ ਉਹਨਾਂ ਦਾ ਸਾਬਕਾ ਬਿਨੇਟ ਮੰਤਰੀ ਬਿਕਰਮਜੀਤ ਸਿੰਘ ਮਜੀਠਿਆ ਅਤੇ ਅਮ੍ਰਿਤਸਰ ਦੱਖਣੀ ਹਲਕੇ ਦੇ ਇੰਚਾਰਜ ਤਲਬੀਰ ਸਿੰਘ, ਭਾਜਪਾ-ਅਕਾਲੀ ਨੇਤਾਵਾਂ ਤੇ ਵਰਕਰਾਂ ਨੇ ਬੜੀ ਗਰਮਜੋਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ। ਇਸ ਮੌਕੇ ਹਰਦੀਪ ਪੁਰੀ ਨੇ ਜਨਤਾ ਕੋ ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਨੇ ਉਹਨਾਂ ਨੂੰ ਬੜਾ ਪਿਆਰ ਅਤੇ ਸਤਿਕਾਰ ਦਿੱਤਾ ਹੈ ਅਤੇ ਇਸ ਨੂੰ ਦੇਖ ਕੇ ਲੱਗਦਾ ਹੈ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਭਜਾਪ-ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਪੱਕੀ ਹੈ ਅਤੇ ਕੇਂਦਰ ਵਿੱਚ ਇੱਕ ਵਾਰ ਫੇਰ ਪ੍ਰਧਾਂਮਨਗਤਰੀ ਨਰਿੰਦਰ ਮੋਦੀ ਦੇ ਨੇਤ੍ਰਿਤਵ ‘ਚ ਭਾਜਪਾ ਸਰਕਾਰ 400 ਤੋਂ ਵੱਢ ਸਾਂਸਦਾਂ ਨਾਲ ਬਣੇਗੀ। ਇਸ ਮੌਕੇ ਉਹਨਾਂ ਨਾਲ ਰਾਜਿੰਦਰ ਮੋਹਨ ਸਿੰਘ ਛੀਨਾ, ਜਿਲਾ ਸ਼ਹਰੀ ਅਕਾਲੀ ਜੱਥਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਰਾਮ ਸਿੰਘ, ਅਮਰਬੀਰ ਸਿੰਘ ਰੰਧਾਵਾ ਸਮੇਤ ਕਈ ਭਾਜਪਾ-ਅਕਾਲੀ ਨੇਤਾ ਤੇ ਵਰਕਰ ਮੌਜੂਦ ਸਨ।