ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਹਾੜੇ ‘ਤੇ ਮਨਜਿੰਦਰ ਸਿਰਸਾ ਨੇ ਔਰੰਗਜ਼ੇਬ ਦੇ ਸਾਈਨ ਬੋਰਡ ‘ਤੇ ਕਾਲਖ਼ ਪੋਤ ਦਿੱਤੀ

0
52
Share this post

 

 

ਨਵੀਂ ਦਿੱਲੀ: 1 ਦਸੰਬਰ (5ਆਬ ਨਾਉ ਬਿਊਰੋ)

ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਹਾੜੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਔਰੰਗਜ਼ੇਬ ਦੇ ਸਾਈਨ ਬੋਰਡ ‘ਤੇ ਕਾਲਖ਼ ਪੋਤ ਦਿੱਤੀ। ਸਿਰਸਾ ਨੇ ਕਿਹਾ ਕਿ ਦਿੱਲੀ ਵਿੱਚੋਂ ਔਰੰਗਜ਼ੇਬ ਦੇ ਨਾਮੋ-ਨਿਸ਼ਾਨ ਮਿਟਾ ਦੇਣਾ ਹੈ। ਇੱਥੋਂ ਤਕ ਕਿ ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਕਿਤਾਬਾਂ ਵਿੱਚੋਂ ਵੀ ਔਰੰਗਜ਼ੇਬ ਦਾ ਨਾਂ ਹਟਾਇਆ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਸਿਰਸਾ ਨੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਨਾਂ ‘ਤੇ ਦਿੱਲੀ ਵਿੱਚ ਸੜਕ ਦਾ ਨਾਂ ਬਦਲਣ ਦੀ ਮੰਗ ਕੀਤੀ।ਸਿਰਸਾ ਨੇ ਕਿਹਾ ਕਿ ਰਾਜਧਾਨੀ ਦਿੱਲੀ ਵਿੱਚ ਔਰੰਗਜ਼ੇਬ ਦੇ ਨਾਂ ‘ਤੇ ਸੜਕ ਨਾ ਹੋਣਾ ਨਾ ਤਾਂ ਦੇਸ਼ ਨੂੰ ਸ਼ੋਭਾ ਦਿੰਦਾ ਹੈ ਤੇ ਨਾ ਹੀ ਦੇਸ਼ ਵਾਸੀਆਂ ਨੂੰ ਖ਼ੁਸ਼ੀ ਹੁੰਦੀ ਹੈ।

ਜਦਕਿ ਕਰੂਰ ਸ਼ਾਸਕ ਔਰੰਗਜ਼ੇਬ, ਜਿਸ ਨੇ ਲੱਖਾਂ ਹਿੰਦੂਆਂ ‘ਤੇ ਅੱਤਿਆਚਾਰ ਕੀਤਾ ਤੇ ਉਨ੍ਹਾਂ ਦਾ ਧਰਮ ਪਰਿਵਰਤਿਤ ਕੀਤਾ, ਉਸ ਦੇ ਨਾਂ ‘ਤੇ ਹਾਲੇ ਵੀ ਇੱਕ ਸੜਕ ਮੌਜੂਦ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਜ਼ਬਰਨ ਧਰਮ ਪਰਿਵਰਤਨ ਦੇ ਖ਼ਿਲਾਫ਼ ਸ਼ਹਾਦਤ ਦੇ ਦਿੱਤੀ। ਕਰੂਰ ਔਰੰਗਜ਼ੇਬ ਵੀ ਉਨ੍ਹਾਂ ਦੀ ਧਰਮ ਪ੍ਰਤੀ ਆਸਥਾ ਨੂੰ ਹਿਲਾ ਨਹੀਂ ਸਕਿਆ ਸੀ।

ਉਨ੍ਹਾਂ ਪੀਐਮ ਨਰੇਂਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਦਿੱਲੀ ਦੇ ਮੁੱਖ ਮੰਤਰੀ ਅਮਿਤ ਸ਼ਾਹ ਨੂੰ ਇਸ ਸੜਕ ਦਾ ਨਾਂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਨਾਂ ‘ਤੇ ਬਦਲਣ ਦੀ ਅਪੀਲ ਕੀਤੀ।