ਸੁਪਰੀਮ ਕੋਰਟ ਨੇ ਅਯੁੱਧਿਆ ਵਿਵਾਦ ਦੀ ਸੁਣਵਾਈ ਰੱਦ ਕਰਨ ਬਾਰੇ ਪਟੀਸ਼ਨ ਕੀਤੀ ਖਾਰਿਜ

0
76
Share this post

 

ਨਵੀਂ ਦਿੱਲੀ – 6 ਸਤੰਬਰ (5ਆਬ ਨਾਉ ਬਿਊਰੋ)

ਸੁਪਰੀਮ ਕੋਰਟ ਨੇ ਅਯੁੱਧਿਆ ਵਿਵਾਦ ਦੀ ਸੁਣਵਾਈ ਰੱਦ ਕਰਨ ਬਾਰੇ ਇਕ ਪਟੀਸ਼ਨ ਸ਼ੁੱਕਰਵਾਰ ਖਾਰਿਜ ਕਰ ਦਿੱਤੀ। ਇੰਟਰਕਾਂਟੀਨੈਂਟਲ ਐਸੋਸੀਏਸ਼ਨ ਆਫ ਲਾਇਰਜ਼ ਨਾਮੀ ਸੰਗਠਨ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਨ ਦੀ ਅਪੀਲ ਕੀਤੀ ਸੀ। ਚੀਫ ਜਸਟਿਸ ਰੰਜਨ ਗੋਗੋਈ ਨੇ ਪਟੀਸ਼ਨ ’ਤੇ ਸੁਣਵਾਈ ਦੌਰਾਨ ਕਿਹਾ ਕਿ ਇਹ ਕਿਹੋ ਜਿਹੀ ਪਟੀਸ਼ਨ ਹੈ। ਆਪਣੀ ਪ੍ਰਾਰਥਨਾ ਵੇਖੋ। ਗੋਗੋਈ ਅਤੇ ਜਸਟਿਸ ਅਸ਼ੋਕ ਭੂਸ਼ਨ ’ਤੇ ਆਧਾਰਿਤ ਬੈਂਚ ਨੇ ਉਕਤ ਪਟੀਸ਼ਨ ਨੂੰ ਰੱਦ ਕੀਤਾ।

ਸਿੱਧੇ ਪ੍ਰਸਾਰਣ ਬਾਰੇ ਪਟੀਸ਼ਨ ਚੀਫ ਜਸਟਿਸ ਕੋਲ ਸੂਚੀਬੱਧ ਕੀਤੀ ਜਾਏ
ਸੁਪਰੀਮ ਕੋਰਟ ਨੇ ਕਿਹਾ ਕਿ ਅਯੁੱਧਿਆ ਜ਼ਮੀਨੀ ਵਿਵਾਦ ਮਾਮਲੇ ਦੀ ਸੁਣਵਾਈ ਦੇ ਸਿੱਧੇ ਪ੍ਰਸਾਰਣ ਜਾਂ ਰਿਕਾਰਡਿੰਗ ਦੀ ਮੰਗ ਵਾਲੀ ਪਟੀਸ਼ਨ ਨੂੰ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਸਾਹਮਣੇ ਸੂਚੀਬੱਧ ਕੀਤਾ ਜਾਏ। ਆਰ. ਐੱਸ. ਐੱਸ. ਦੇ ਸਾਬਕਾ ਵਿਚਾਰਕ ਕੇ.ਐੱਨ. ਗੋਵਿੰਦਾਚਾਰੀਆ ਦੀ ਪਟੀਸ਼ਨ ਵਿਚ ਉਕਤ ਮੰਗ ਕੀਤੀ ਗਈ ਹੈ। ਇਹ ਪਟੀਸ਼ਨ ਜਸਟਿਸ ਆਰ. ਐੱਫ. ਨਰੀਮਨ ਅਤੇ ਜਸਟਿਸ ਸੂਰਿਆਕਾਂਤ ਦੇ ਬੈਂਚ ਕੋਲ ਸੁਣਵਾਈ ਲਈ ਆਈ ਸੀ। ਗੋਵਿੰਦਾਚਾਰੀਆ ਦੇ ਵਕੀਲ ਵਿਕਾਸ ਸਿੰਘ ਨੇ ਬੈਂਚ ਸਾਹਮਣੇ ਅਰਜ਼ੀ ਦਿੱਤੀ ਸੀ ਪਰ ਬੈਂਚ ਨੇ ਇਸਨੂੰ ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਕੋਲ ਭੇਜਣ ਲਈ ਕਿਹਾ।