ਸੀਐਮ ਖੱਟਰ ਦਾ ਵੱਡਾ ਬਿਆਨ, ਹਰਿਆਣਾ ਨੂੰ ਉਸਦੇ ਬਣਦੇ ਹਿੱਸੇ ਦਾ ਪਾਣੀ ਮਿਲਣ ਦੀ ਪੂਰੀ ਉਮੀਦ ਹੈ

0
182
Share this post

 

ਰੋਹਤਕ: 15 ਜੁਲਾਈ ( 5ਆਬ ਨਾਉ ਬਿਊਰੋ )

ਪੰਜਾਬ ਤੇ ਹਰਿਆਣਾ ‘ਚ ਕਈ ਦਹਾਕਿਆਂ ਤੋਂ ਐਸਵਾਈਐਲ ਦੇ ਪਾਣੀ ਦਾ ਵਿਵਾਦ ਚੱਲਦਾ ਆ ਰਿਹਾ ਹੈ। ਹਾਲ ਹੀ ਵਿੱਚ ਸੁਪਰੀਮ ਕੋਰਟ ਦੀ ਟਿਪੱਣੀ ਤੋਂ ਬਾਅਦ ਇਹ ਮੁੱਦਾ ਇੱਕ ਵਾਰ ਫੇਰ ਗਰਮਾ ਗਿਆ ਹੈ। ਇੱਕ ਪਾਸੇ ਪੰਜਾਬ ਦਾ ਕਹਿਣਾ ਹੈ ਕਿ ਉਸ ਕੋਲ ਹਰਿਆਣਾ ਨੂੰ ਦੇਣ ਲਈ ਪਾਣੀ ਨਹੀਂ। ਉਧਰ ਦੂਜੇ ਪਾਸੇ ਹਰਿਆਣਾ ਦਾ ਕਹਿਣਾ ਹੈ ਕਿ ਉਸ ਨੂੰ ਬਣਦੇ ਹਿੱਸੇ ਦਾ ਪਾਣੀ ਮਿਲਣ ਦੀ ਪੂਰੀ ਉਮੀਦ ਹੈ।

ਇਸੇ ਦੌਰਾਨ ਸਿਆਸੀ ਬਿਆਨਬਾਜ਼ੀ ਵੀ ਜਾਰੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖਟੱਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੁਪਰੀਮ ਕੋਰਟ ‘ਤੇ ਪੂਰਾ ਭਰੋਸਾ ਹੈ ਤੇ ਹਰਿਆਣਾ ਨੂੰ ਉਸ ਦਾ ਹੱਕ ਜਲਦੀ ਹੀ ਮਿਲੇਗਾ। ਇਹ ਬਿਆਨ ਖੱਟਰ ਨੇ ਰੋਹਤਕ ‘ਚ ਦਿੱਤਾ ਜਿੱਥੇ ਮੀਡੀਆ ਨੇ ਉਨ੍ਹਾਂ ਨੂੰ ਐਸਵਾਈਐਲ ਮੁੱਦੇ ‘ਤੇ ਸਵਾਲ ਕੀਤੇ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੋਵਾਂ ਸੂਬਿਆਂ ਦੇ ਇਸ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਵੀ ਦਖਲ ਦੇਣੀ ਪਵੇਗੀ। ਇਸ ਦੇ ਨਾਲ ਹੀ ਕੋਰਟ ‘ਚ ਐਸਵਾਈਐਲ ਮੁੱਦੇ ‘ਤੇ ਅਗਲੀ ਸੁਣਵਾਈ ਸਤੰਬਰ ਨੂੰ ਹੈ।