ਸਿੱਖਾਂ ਦੇ ਮਾਰਸ਼ਲ ਆਰਟ ਗਤਕਾ ਨੂੰ ਓਲੰਪਿਕ ਐਸੋਸੀਏਸ਼ਨ ਵੱਲੋਂ ਦਿੱਤਾ ਵੱਡਾ ਮਾਣ

0
38
Share this post

 

ਚੰਡੀਗੜ੍ਹ : 25 ਨਵੰਬਰ (5ਆਬ ਨਾਉ ਬਿਊਰੋ)

ਸਿੱਖਾਂ ਦੇ ਮਾਰਸ਼ਲ ਆਰਟ ਗਤਕਾ ਨੂੰ ਓਲੰਪਿਕ ਐਸੋਸੀਏਸ਼ਨ ਵੱਲੋਂ ਵੱਡਾ ਮਾਣ ਦਿੱਤਾ ਗਿਆ ਹੈ। ਇਸ ਜੌਹਰ ਨੂੰ ਐਸਸ਼ੀਏਸ਼ਨ ਨੇ ਬਤੌਰ ਖੇਡ ਸ਼ਾਮਲ ਕਰ ਲਿਆ ਹੈ। ਦਿੱਲੀ ਓਲੰਪਿਕ ਐਸੋਸੀਏਸ਼ਨ ਨੇ ਗਤਕਾ ਨੂੰ ਖੇਡ ਦੀ ਸ਼੍ਰੇਣੀ ਵਿੱਚ ਸ਼ਾਮਲ ਕਰ ਲਿਆ ਹੈ।

ਇਸ ਤੋਂ ਬਾਅਦ ਹੁਣ ਕੌਮਾਂਤਰੀ ਐਸੋਸੀਏਸ਼ਨ ਦੇ ਸਾਹਮਣੇ ਗਤਕਾ ਨੂੰ ਖੇਡ ਵਜੋਂ ਸ਼ਾਮਲ ਕਰਨ ਦੀ ਮੰਗ ਰੱਖੀ ਜਾਏਗੀ। ਹੁਣ ਤਕ ਇਸ ਨੂੰ ਬਤੌਰ ਖੇਡ ਨਹੀਂ ਮੰਨਿਆ ਜਾਂਦਾ ਸੀ।ਦਿੱਲੀ ਓਲੰਪਿਕ ਐਸੋਸੀਏਸ਼ਨ ਵੱਲੋਂ ਗਤਕਾ ਨੂੰ ਬਤੌਰ ਖੇਡ ਸ਼ਾਮਲ ਕਰਨ ਪਿੱਛੋਂ ਹੁਣ ਇਸ ‘ਤੇ ਕਾਰਵਾਈ ਕੀਤੀ ਜਾਏਗੀ ਤੇ ਇਸ ਬਾਬਤ ਸਰਟੀਫਿਕੇਟ ਵੀ ਦਿੱਤੇ ਜਾਣਗੇ। ਹਾਲਾਂਕਿ ਹਾਲੇ ਇੱਥੋਂ ਮਾਨਤਾ ਮਿਲਣ ਦੇ ਬਾਅਦ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਮਿਲਣ ‘ਚ ਫਾਇਦਾ ਹੋਏਗਾ।