ਸਾਲ 2019 ਦੇ ਆਖਰੀ ਦਿਨ ਸੈਂਸੈਕਸ ‘ਚ 300 ਅੰਕਾਂ ਦੀ ਗਿਰਾਵਟ

0
63
Share this post

 

ਮੁੰਬਈ — 31 ਦਸੰਬਰ (5ਆਬ ਨਾਉ ਬਿਊਰੋ)

ਸਾਲ 2019 ਦੇ ਆਖਰੀ ਕਾਰੋਬਾਰੀ ਦਿਨ ਯਾਨੀ ਕਿ ਮੰਗਲਵਾਰ ਨੂੰ ਦਿਨ ਭਰ ਦੇ ਕਾਰੋਬਾਰ ਦੇ ਬਾਅਦ ਸ਼ੇਅਰ ਬਜ਼ਾਰ ਲਾਲ ਨਿਸ਼ਾਨ ‘ਚ ਬੰਦ ਹੋਏ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 304 ਅੰਕ ਯਾਨੀ ਕਿ 0.73 ਫੀਸਦੀ ਦੀ ਗਿਰਾਵਟ ਦੇ ਬਾਅਦ 41,253.74 ਦੇ ਪੱਧਰ ‘ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ  ਦਾ ਨਿਫਟੀ 87.40 ਅੰਕ ਯਾਨੀ ਕਿ 0.71 ਫੀਸਦੀ ਦੀ ਗਿਰਾਵਟ ਦੇ ਬਾਅਦ 12,168.45 ਦੇ ਪੱਧਰ ‘ਤੇ ਬੰਦ ਹੋਇਆ।

ਸੈਕਟੋਰੀਅਲ ਇੰਡੈਕਸ ਦਾ ਹਾਲ

ਅੱਜ ਮੈਟਲ ਅਤੇ ਰੀਅਲਟੀ ਤੋਂ ਇਲਾਵਾ ਸਾਰੇ ਸੈਕਟਰਸ ਲਾਲ ਨਿਸ਼ਾਨ ‘ਚ ਬੰਦ ਹੋਏ। ਇਸ ‘ਚ ਪੀ.ਐਸ.ਯੂ., ਆਈ.ਟੀ., ਮੀਡੀਆ, ਫਾਰਮਾ, ਐਫ.ਐਮ.ਸੀ.ਜੀ., ਪ੍ਰਾਈਵੇਟ ਬੈਂਕ ਅਤੇ ਆਟੋ ਸ਼ਾਮਲ ਹਨ।

ਟਾਪ ਗੇਨਰਜ਼

ਕੋਲ ਇੰਡੀਆ, ਐਨਟੀਪੀਸੀ, ਗੇਲ, ਗ੍ਰਾਸਿਮ, ਟਾਟਾ ਮੋਟਰਜ਼, ਸਨ ਫਾਰਮਾ, ਓਐਨਜੀਸੀ, ਐਲ ਐਂਡ ਟੀ, ਪਾਵਰ ਗਰਿੱਡ ਅਤੇ ਅਲਟਰਟੇਕ ਸੀਮੈਂਟ

ਟਾਪ ਲੂਜ਼ਰਜ਼

ਜ਼ੀ ਲਿਮਟਿਡ, ਟੈਕ ਮਹਿੰਦਰਾ, ਬਜਾਜ ਆਟੋ, ਰਿਲਾਇੰਸ, ਵੇਦਾਂਤ ਲਿਮਟਿਡ, ਹੀਰੋ ਮੋਟੋਕਾਰਪ, ਇੰਡਸਇੰਡ ਬੈਂਕ, ਵਿਪਰੋ ਅਤੇ ਇੰਫਰਾਟੈਲ