ਸਰਫਰਾਜ਼ ਦੀ ਕਪਤਾਨੀ ਖੋਹਣ ‘ਤੇ ਮੋਈਨ ਨੇ ਦਿਤਾ ਵੱਡਾ ਬਿਆਨ

0
84
Share this post

 

ਲਾਹੌਰ :  21 ਅਕਤੂਬਰ (5ਆਬ ਨਾਉ ਬਿਊਰੋ)

ਸਰਫਰਾਜ਼ ਅਹਿਮਦ ਨੂੰ ਟੀ-20 ਦੀ ਕਪਤਾਨੀ ਤੋਂ ਹਟਾਉਣ ਦੇ ਬਾਅਦ ਪਾਕਿ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੋਈਨ ਖਾਨ ਕਾਫੀ ਹੈਰਾਨ ਹੋਏ ਹਨ। ਦੱਸ ਦਈਏ ਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸ਼ੁੱਕਰਵਾਰ ਨੂੰ ਸਰਫਰਾਜ਼ ਨੂੰ ਟੈਸਟ ਅਤੇ ਟੀ-20 ਦੇ ਕਪਤਾਨ ਦੇ ਰੂਪ ‘ਚ ਹਟਾਏ ਜਾਣ ਦਾ ਐਲਾਨ ਕੀਤਾ ਸੀ। ਕਪਤਾਨੀ ਤੋਂ ਹਟਾਏ ਜਾਣ ਤੋਂ ਇਲਾਵਾ, ਸਰਫਰਾਜ਼ ਨੂੰ ਆਸਟਰੇਲੀਆ ਦੇ ਦੌਰਿਆਂ ਲਈ ਵੀ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਸਟਰੇਲੀਆ ਖਿਲਾਫ ਪਾਕਿਸਤਾਨ ਦੀ ਟੀਮ 3 ਟੀ-20 ਅਤੇ 2 ਟੈਸਟ ਮੈਚ ਖੇਡੇਗੀ।

ਪਾਕਿਸਤਾਨੀ ਨਿਊਜ਼ ਚੈਨਲ ਦੇ ਹਵਾਲੇ ਤੋਂ ਮੋਈਨ ਖਾਨ ਨੇ ਕਿਹਾ, ”ਮਿਸਬਾਹ ਉਲ ਹਕ ਅਤੇ ਵਕਾਰ ਯੂਨਿਸ ਨੂੰ ਕਦੇ ਵੀ ਸਰਫਰਾਜ਼ ਅਹਿਮਦ ਪਸੰਦ ਨਹੀਂ ਸੀ। ਮੈਂ ਹੈਰਾਨ ਹਾਂ ਕਿ ਪੀ. ਸੀ. ਬੀ. ਨੇ ਸਰਫਰਾਜ਼ ਨੂੰ ਟੀ-20 ਦੀ ਕਪਤਾਨੀ ਤੋਂ ਹਟਾ ਦਿੱਤਾ ਹੈ। ਸਰਫਰਾਜ਼ ਦੀ ਅਗਵਾਈ ਵਿਚ ਪਾਕਿ ਟੀਮ ਲਗਾਤਾਰ 11 ਟੀ-20 ਸੀਰੀਜ਼ ਜਿੱਤੀ ਸੀ ਅਤੇ ਤੁਸੀਂ ਉਸ ਦੇ ਖਰਾਬ ਪ੍ਰਦਰਸ਼ਨ ਕਾਰਨ ਉਸ ਨੂੰ ਹਟਾ ਨਹੀਂ ਸਕਦੇ। ਮੈਂ ਸਮਝਦਾ ਹਾਂ ਕਿ ਇਕ ਵਿਅਕਤੀ ਨੂੰ ਜ਼ਿਆਦਾ ਪਾਵਰ ਦੇਣ ਨਾਲ ਪਾਕਿਸਤਾਨ ਕ੍ਰਿਕਟ ਦਾ ਕੁਝ ਚੰਗਾ ਨਹੀਂ ਹੋਵੇਗਾ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਨੇ ਅਖਤਰ ਨੇ ਸ਼ਨੀਵਾਰ ਨੂੰ ਸਰਫਰਾਜ਼ ਨੂੰ ਕਪਤਾਨੀ ਤੋਂ ਹਟਾਏ ਜਾਣ ਦੇ ਫੈਸਲੇ ਦਾ ਸਮਰਥਨ ਕੀਤਾ ਸੀ।