ਸਮਾਜ ਵਿਚ ਨਿਰੰਤਰ ਸੰਵਾਦ ਜਾਰੀ ਰਹਿਣਾ ਚਾਹੀਦਾ ਹੈ : ਮੋਦੀ

0
64
Share this post

 

ਚੰਡੀਗੜ੍ਹ : 30 ਅਗਸਤ-( 5ਆਬ ਨਾਉ ਬਿਊਰੋ )

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਕਿਹਾ ਕਿ ਵਿਭਿੰਨ ਵਿਅਕਤੀਆਂ ਅਤੇ ਸੰਗਠਨਾਂ ਦੇ ਵਿਚਾਰ ਵੱਖ-ਵੱਖ ਹੋ ਸਕਦੇ ਹਨ। ਇਸ ਦੇ ਬਾਵਜੂਦ ਜੀਵਨ ਵਿਚ ਇਕ-ਦੂਜੇ ਤੋਂ ਵੱਖਰੇ ਵਿਚਾਰਾਂ ਨੂੰ ਸੁਣਨ ਦੀ ਗੁੰਜਾਇਸ਼ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ। ਕੋਚੀ ਦੇ ਮਨੋਰਮਾ ਨਿਊਜ਼ ਕਾਨਕਲੇਵ (Manorama News Conclave) ਵਿਖੇ ਵੀਡੀਉ ਕਾਨਫਰੈਸਿੰਗ ਰਾਹੀਂ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਵੱਖ-ਵੱਖ ਵਿਚਾਰ ਹੋਣ ਦੇ ਬਾਵਜੂਦ ਸਮਾਜ ਵਿਚ ਨਿਰੰਤਰ ਸੰਵਾਦ ਜਾਰੀ ਰਹਿਣਾ ਚਾਹੀਦਾ ਹੈ।

ਮੋਦੀ ਨੇ ਕਿਹਾ ਕਿ ਹਰ ਗੱਲ ’ਤੇ ਇਕ ਦੂਜੇ ਨਾਲ ਸਹਿਮਤ ਹੋਣ ਦੀ ਜ਼ਰੂਰਤ ਨਹੀਂ ਹੈ ਪਰ ਆਮ ਜੀਵਨ ਵਿਚ ਇੰਨੀ ਤਹਿਜ਼ੀਬ ਹੋਣੀ ਚਾਹੀਦੀ ਹੈ ਕਿ ਅਸੀਂ ਇਕ ਦੂਜੇ ਦੇ ਵਿਚਾਰਾਂ ਨੂੰ ਸੁਣ ਸਕੀਏ। ਅਜਿਹਾ ਮੰਨਿਆ ਜਾਂਦਾ ਹੈ ਕਿ ਆਮ ਜੀਵਨ ਵਿਚ ਲੋਕ ਆਪਣੀ ਜਿਹੀ ਸੋਚ ਵਾਲੇ ਲੋਕਾਂ ਨਾਲ ਰਹਿਣਾ ਪਸੰਦ ਕਰਦੇ ਹਨ। ਨਿਸ਼ਚਿਤ ਤੌਰ ’ਤੇ ਅਜਿਹੇ ਲੋਕਾਂ ਨੂੰ ਮੈਂ ਆਪਣੇ ਆਸ-ਪਾਸ ਦੇਖਣਾ ਪਸੰਦ ਕਰਾਂਗਾ। ਮੈਂ ਵਿਸ਼ਵਾਸ ਕਰਦਾ ਹਾਂ ਕਿ ਵਿਚਾਰਾਂ ਵਿਚ ਭਿੰਨਤਾਂ ਦੇ ਬਾਵਜੂਦ ਲੋਕਾਂ ਅਤੇ ਸੰਗਠਨਾ ਵਿਚਕਾਰ ਸੰਵਾਦ ਜਾਰੀ ਰਹਿਣਾ ਚਾਹੀਦਾ ਹੈ।