ਸਕੂਲ ‘ਤੇ ਹਾਇਰਟੈਂਸ਼ਨ ਤਾਰ ਡਿੱਗਣ ਕਰਕੇ 55 ਬੱਚਿਆਂ ਨੂੰ ਲੱਗਿਆ ਕਰੰਟ

0
186
Share this post

 

ਬਲਰਾਮਪੁਰ: 15 ਜੁਲਾਈ ( 5ਆਬ ਨਾਉ ਬਿਊਰੋ )

ਯੂਪੀ ਦੇ ਬਲਰਾਮਪੁਰ ‘ਚ ਇੱਕ ਦਰਦਨਾਕ ਘਟਨਾ ਵਾਪਰੀ ਜਿੱਥੇ ਸਕੂਲ ‘ਤੇ ਹਾਇਰਟੈਂਸ਼ਨ ਤਾਰ ਡਿੱਗਣ ਕਰਕੇ 55 ਬੱਚਿਆਂ ਨੂੰ ਕਰੰਟ ਲੱਗ ਗਿਆ। ਸਾਰੇ ਬੱਚਿਆਂ ਨੂੰ ਹਸਪਤਾਲ ‘ਚ ਇਲਾਜ ਲਈ ਭਰਤੀ ਕੀਤਾ ਗਿਆ ਹੈ ਜਿਸ ਵਿੱਚੋਂ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਘਟਨਾ ਸਮੇਂ ਸਕੂਲ ‘ਚ ਕਰੀਬ 100 ਬੱਚੇ ਪੜ੍ਹ ਰਹੇ ਸੀ। ਇਹ ਘਟਨਾ ਉਤਰੌਲਾ ਦੇ ਪ੍ਰਾਇਮਰੀ ਸਕੂਲ ਨਿਆਨਗਰ ਦੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਤੇ ਜ਼ਿਲ੍ਹਾ ਬੇਸਿਕ ਸਿੱਖਿਆ ਅਧਿਕਾਰੀ ਮੌਕੇ ‘ਤੇ ਪਹੁੰਚੇ।

ਦੱਸਿਆ ਜਾ ਰਿਹਾ ਹੈ ਕਿ 11000 ਕੇਵੀਏ ਦੀ ਤਾਰ ਸਕੂਲ ‘ਤੇ ਡਿੱਗੀ ਹੈ। ਇਸ ਦੀ ਚਪੇਟ ‘ਚ ਆਉਣ ਨਾਲ 55 ਬੱਚਿਆਂ ਨੂੰ ਕਰੰਟ ਲੱਗ ਗਿਆ।