ਵਿਸਾਖੀ ਸਮੇਂ ਸੰਗਤਾਂ ਜਥੇਦਾਰ ਅਕਾਲ ਤਖ਼ਤ ਦੇ ਹੁਕਮ ਦੀ ਪਾਲਣਾ ਕਰਨ: ਬਾਬਾ ਬਲਬੀਰ ਸਿੰਘ

ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ‘ਤੇ ਦੁਖ ਪ੍ਰਗਟਾਇਆ

0
52
Share this post

ਅੰਮ੍ਰਿਤਸਰ, 02 ਅਪ੍ਰੈਲ- (5ਆਬ ਨਾਉ ਬਿਊਰੋ)

ਕਰੋਨਾ ਵਾਇਰਸ ਦੀ ਮਾਰ ਹੇਠ ਆਏ ਸ੍ਰੀ ਹਰਿਮੰਦਰ ਸਾਹਿਬ ਦੇ ਹਾਜ਼ੂਰੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦਾ ਦਿਹਾਂਤ ਹੋ ਜਾਣ ‘ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਅਤੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸਾਂਝੇ ਤੌਰ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਕਰੋਨਾ ਨੇ ਸਮੁੱਚੇ ਸੰਸਾਰ ਵਿੱਚ ਹੀ ਆਪਣੇ ਪੈਰ ਪ੍ਰਸਾਰ ਲਏ ਹਨ, ਵੱਡੀ ਪੱਧਰ ਤੇ ਲੋਕ ਇਸ ਦੀ ਗ੍ਰਿਫਤ ਵਿਚ ਆ ਰਹੇ ਹਨ, ਇਸ ਸਮੇਂ ਪੂਰੀ ਜ਼ਿੰਮੇਵਾਰੀ ਤੇ ਸੁਚੇਤਤਾ ਤੋਂ ਕੰਮ ਲੈਂਦਿਆਂ ਸਰਕਾਰੀ ਹਦਾਇਤਾਂ ਦਾ ਪਾਲਣ ਬੇਹੱਦ ਜ਼ਰੂਰੀ ਹੈ।ਉਨਾਂ ਅਪੀਲ ਕਰਦਿਆਂ ਕਿ ਲੋਕਾਂ ਨੂੰ ਆਪਣੇ ਘਰ ਅੰਦਰ ਰਹਿ ਕੇ ਆਪਣਾ ਬਚਾ ਕਰਨਾ ਚਾਹੀਦਾ ਹੈ।ਇਕੱਠ ਨਾ ਕੀਤਾ ਜਾਵੇ ਅਤੇ ਨਾ ਹੀ ਲੋਕ ਇਨਾਂ ਵਿੱਚ ਸ਼ਾਮਲ ਹੋਣ। ਬਾਬਾ ਬਲਬੀਰ ਸਿੰਘ ਨੇ ਭਾਈ ਖਾਲਸਾ ਦੀ ਮੌਤ ਤੇ ਦੁੱਖ ਪ੍ਰਗਟਾਇਆ ਤੇ ਕਿਹਾ ਕਿ ਗੁਰਬਾਣੀ ਦੇ ਉਹ ਪਹਿਲੇ ਦਰਜੇ ਦੇ ਰਾਗੀ ਸਨ, ਉਨ੍ਹਾਂ ਦੀ ਇਸ ਖੇਤਰ ਵਿਚ ਸੇਵਾ ਵਰਨਣਯੋਗ ਹੈ।ਉਨ੍ਹਾਂ ਨੇ ਖਾਲਸਾ ਦੇ ਪ੍ਰੀਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਵਿਸਾਖੀ ਪੁਰਬ ਸਮੇਂ ਸੰਗਤਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਸੰਦੇਸ਼ ਦੀ ਪੂਰੀ ਤਰਾਂ ਨਾਲ ਪਾਲਣਾ ਕਰਨ ਅਤੇ ਇਸ ਔਖੇ ਸਮੇਂ ਮਨੁੱਖਤਾ ਨੂੰ ਇਸ ਖੌਫਨਾਕ ਦਲਦਲ ਵਿਚੋ ਕੱਢਣ ਲਈ ਸੰਗਤਾਂ ਘਰਾਂ ਵਿੱਚ ਬੈਠ ਕੇ ਗੁਰੂੁ ਦਾ ਜਾਪ ਕਰਨ।