ਵਲੰਟੀਅਰਾਂ ਨੇ ਕੀਤਾ ਪੰਜਾਬ ਪੁਲਿਸ ਦਾ ਕੰਮ ਅਸਾਨ-ਪੁਲਿਸ ਕਮਿਸ਼ਨਰ

ਜਿਲੇ ਵਿਚ 350 ਤੋਂ ਵੱਧ ਵਲੰਟੀਅਰ ਪੰਜਾਬ ਪੁਲਿਸ ਨਾਲ ਕਰ ਰਹੇ ਹਨ ਕੰਮ

0
71
Share this post

ਅੰਮ੍ਰਿਤਸਰ, 10 ਅਪ੍ਰੈਲ (5ਆਬ ਨਾਉ ਬਿਊਰੋ)-

ਪੰਜਾਬ ਪੁਲਿਸ ਨੇ ਕੋਵਿਡ –19 ਸਬੰਧੀ ਰਾਹਤ ਕਾਰਜਾਂ ਦੀ ਪ੍ਰਭਾਵੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਡਾਇਲ 112 ਵਰਕਰ ਫੋਰਸ ਵਿਚ ਵਲੰਟੀਅਰਾਂ ਨੂੰ ਸ਼ਾਮਿਲ ਕੀਤਾ ਹੈਜਿਸ ਸਦਕਾ ਪੁਲਿਸ ਨੂੰ ਇਨਾਂ ਨੌਜਵਾਨਾਂ ਦਾ ਸਾਥ ਮਿਲਣ ਨਾਲ ਨਾ ਕੇਵਲ ਲੋੜਵੰਦ ਲੋਕਾਂ ਤੱਕ ਪਹੁੰਚ ਸੌਖੀ ਹੋਈ ਹੈਬਲਿਕ ਰਾਤ ਨੂੰ ਕਰਫਿਊ ਲਾਗੂ ਕਰਵਾਉਣ ਵਿਚ ਵੀ ਇਹ ਵਲੰਟੀਅਰ ਸਹਾਇਤਾ ਕਰ ਰਹੇ ਹਨ। ਉਕਤ ਜਾਣਕਾਰੀ ਦਿੰਦੇ ਕਮਿਸ਼ਨਰ ਪੁਲਿਸ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਅੰਮ੍ਰਿਤਸਰ ਸਿਟੀ ਵਿਚ 270 ਅਤੇ ਅੰਮ੍ਰਿਤਸਰ ਦਿਹਾਤੀ ਵਿਚ 83 ਵਲੰਟੀਅਰ ਪੁਲਿਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ। ਉਨਾਂ ਦੱਸਿਆ ਕਿ ਪੰਜਾਬ ਵਿਚ ਅੰਮ੍ਰਿਤਸਰ ਜਿਲੇ ਨੂੰ ਪਾਇਲਟ ਪ੍ਰਾਜੈਕਟ ਵਜੋਂ ਇਹ ਕੰਮ ਦਿੱਤਾ ਗਿਆ ਸੀਜਿਸ ਵਿਚ ਚੰਗੀ ਸਫਲਤਾ ਪੁਲਿਸ ਨੂੰ ਮਿਲੀ ਹੈ।

ਉਨਾਂ ਜਿਲੇ ਦੇ ਹੋਰ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਲੰਟੀਅਰ ਵਜੋਂ ਆਪਣੇ ਆਪ ਨੂੰ ਪੁਲਿਸ ਕੋਲ ਦਰਜ ਕਰਵਾਉਣਤਾਂ ਜੋ ਇਸ ਔਖੇ ਸਮੇਂ ਪੁਲਿਸ ਦਾ ਸਾਥ ਦੇ ਕੇ ਸਮਾਜ ਦਾ ਭਲਾ ਕੀਤਾ ਜਾ ਸਕੇ। 

ਡਾ. ਗਿਲ ਨੇ ਦੱਸਿਆ ਕਿ ਇਹ ਡਾਇਲ 112 ਵਲੰਟੀਅਰ ਪੁਲਿਸ ਨੂੰ ਰਾਸ਼ਨ ਪੈਕਟ ਤਿਆਰ ਕਰਨ ਅਤੇ ਉਨਾਂ ਦੀ ਵੰਡਟ੍ਰੈਫਿਕ ਨਿਯੰਤਰਣ ਅਤੇ ਕਰਫਿਊ ਲਾਗੂ ਕਰਵਾਉਣਐਮਰਜੈਂਸੀ ਡਾਕਟਰੀ ਸਹਾਇਤਾ / ਦਵਾਈਆਂ ਮੁਹੱਈਆ ਕਰਵਾਉਣਾਸੈਨੇਟਰੀ ਪੈਡਾਂ ਦੀ ਵੰਡ ਅਤੇ ਡਿਊਟੀ ਤੇ ਤਾਇਨਾਤ ਪੁਲਿਸ ਕਰਮੀਆਂ ਲਈ ਖਾਣੇ ਦੇ ਪੈਕੇਟ ਵੰਡਣ ਸਮੇਤ ਕਈ ਕੰਮਾਂ ਵਿੱਚ ਸਹਾਇਤਾ ਕਰ ਰਹੇ ਹਨ। ਉਨਾਂ ਦੱਸਿਆ ਕਿ ਵਲੰਟੀਅਰਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਸਹਿਯੋਗ ਨਾਲ ਪਿੰਡ ਵਾਸੀ ਵੀ ਕਈ ਇਲਾਕਿਆਂ ਵਿਚ ਸਵੈਇੱਛਤ ਤਾਲਾਬੰਦੀ ਨੂੰ ਯਕੀਨੀ ਬਣਾ ਰਹੇ ਹਨ। ਉਨਾਂ ਸਵੈ ਇੱਛਾ ਨਾਲ ਸਮਾਜ ਸੇਵਾ ਲਈ ਅੱਗੇ ਆਉਣ ਵਾਲੇ ਜਵਾਨਾਂ ਦਾ ਧੰਨਵਾਦ ਕਰਦੇ ਕਿਹਾ ਕਿ ਇੰਨਾਂ ਜਵਾਨਾਂ ਦੀ ਸ਼ਮੂਲੀਅਤ ਨਾਲ ਪੁਲਿਸ ਨੂੰ ਵੱਡਾ ਬਲ ਮਿਲਿਆ ਹੈ ਅਤੇ ਸਾਡੀ ਕੰਮ ਕਰਨ ਦੀ ਤਾਕਤ ਦੁੱਗਣੀ ਹੋ ਗਈ ਹੈ।