ਲੰਮੇ ਸਮੇਂ ਤੋਂ ਪੰਥ ਵਿੱਚੋਂ ਛੇਕੇ ਲੋਕਾਂ ਬਾਰੇ ਪੁਨਰ ਵਿਚਾਰ ਕਰਨ ‘ਚ ਕੋਈ ਹਰਜ ਨਹੀਂ : ਬਾਬਾ ਬਲਬੀਰ ਸਿੰਘ

0
57
Share this post

 

ਅੰਮ੍ਰਿਤਸਰ, 02 ਦਸੰਬਰ (5ਆਬ ਨਾਉ ਬਿਊਰੋ)

ਦਸੰਬਰ-ਲੰਮੇ ਸਮੇਂ ਤੋਂ ਸਿੱਖ ਪੰਥ ਵਿਚੋਂ ਛੇਕੇ ਲੋਕਾਂ ਬਾਰੇ ਨਜ਼ਰਸਾਨੀ ਕਰਨੀ ਸੇਹਤਮੰਦ ਤੇ ਚੰਗੀ ਸੋਚ ਦਾ ਪ੍ਰਗਟਾਵਾ ਹੈ।ਅਜਿਹਾ ਇਤਿਹਾਸ ਵਿੱਚ ਪਹਿਲਾਂ ਵੀ ਹੁੰਦਾ ਰਿਹਾ ਹੈ, ਸਿਖ ਕੌਮ ਦੀ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੂਰਨ ਅਧਿਕਾਰ ਹੈ ਕਿ ਉਹ ਆਈਆਂ ਅਪੀਲਾਂ ਤੇ ਮੁੜ ਘੋਖ ਵਿਚਾਰ ਕਰਕੇ ਕੋਈ ਯੋਗ ਤੇ ਪੰਥ ਦੇ ਹਿਤ ਵਿੱਚ ਨਿਰਨਾ ਲਵੇ।

  ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿ ਅੱਜ ਸਮੁੱਚੇ ਸਿਖ ਸਮਾਜ-ਕੌਮ ਦੀਆਂ ਸਾਰੀਆਂ ਇਕਾਈਆਂ(ਅੰਗਾਂ) ਬਾਰੇ ਘੋਖ ਕਰਨੀ ਸਮੇ ਦੀ ਮੰਗ ਤੇ ਲੋੜ ਹੈ।ਸਭ ਧਿਰਾਂ ਜੋ ਪੰਥ ਤੋਂ ਕਿਸੇ ਕਾਰਨ ਦੂਰ ਹੋ ਚੁੱਕੀਆਂ ਹਨ ਜਾਂ ਧਕੇਲ ਦਿੱਤੀਆਂ ਗਈਆਂ ਬਾਰੇ ਦੀਰਘ ਵਿਚਾਰ ਦੀ ਲੋੜ ਹੈ।ਹਰੇਕ ਨੂੰ ਆਪਣਾ ਪੱਖ ਸ੍ਰੀ ਅਕਾਲ ਤਖ਼ਤ ਤੇ ਰੱਖਣ ਦਾ ਹੱਕ ਹੈ।ਉਸ ਦੇ ਸਿਖ ਹੋਣ ਤੇ ਮੁਖਧਾਰਾ ਸ਼ਾਮਲ ਹੋਣ ਦੀ ਅਰਜੋਈ ਨੂੰ ਅਜਾਣੇ ਹੀ ਛੱਡ ਨਹੀਂ ਦੇਣਾ ਚਾਹੀਦਾ।ਪੰਥ ਦੇ ਦੂਰ ਅੰਦੇਸ਼ ਸਰਬ ਪ੍ਰਵਾਨਿਤ ਸਖਸ਼ੀਅਤਾਂ ਦੀ ਕਮੇਟੀ ਦਾ ਗੱਠਨ ਕਰਕੇ ਪੂਰਨ ਵਿਚਾਰ ਕਰਨ ਵਿੱਚ ਕੋਈ ਹਰਜ ਨਹੀਂ ਹੈ।