ਲੋਕ ਸਭਾ ਸੰਸਦਾਂ ‘ਤੇ ਇੱਕ ਕੈਬਨਿਟ ਮੰਤਰੀ ਤੇ ਇੱਕ ਸੂਬਾ ਮੰਤਰੀ ਦੇਣ ਦਾ ਮਾਨਕ ਤੈਅ

ਮੋਦੀ ਨੇ ਨਿਬੇੜਿਆ ਮੰਤਰਾਲੇ ਵੰਡਣ ਦਾ ਕੰਮ, ਅਕਾਲੀ ਦਲ ਨੂੰ ਵੀ ਮਿਲੇਗੀ ਝੰਡੀ ਵਾਲੀ ਗੱਡੀ

0
226
Share this post

ਨਵੀਂ ਦਿੱਲੀ 29 ਮਈ (5ਆਬ ਨਾਉ ਬਿਊਰੋ)

ਲੋਕ ਸਭਾ ਚੋਣਾਂ ਤੋਂ ਬਾਅਦ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਮੰਤਰੀਆਂ ਦੇ ਅਹੁਦੇ ਨੂੰ ਲੈ ਕੇ ਘਮਾਸਾਨ ਸ਼ੁਰੂ ਹੋ ਗਿਆ ਹੈ। ਸਾਰੇ ਸਹਿਯੋਗੀ ਪਾਰਟੀਆਂ ਆਪਣੇਆਪਣੇ ਕੋਟੇ ਤੋਂ ਸੰਸਦ ਮੈਂਬਰਾਂ ਨੂੰ ਮੰਤਰੀ ਬਣਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਉਧਰ ਬੀਜੇਪੀ ਸਰਕਾਰ ਵੀ ਮੰਤਰੀ ਦੇ ਅਹੁਦਿਆਂ ਦੇ ਵਟਾਂਦਰੇ ਨੂੰ ਲੈ ਕੇ ਕਾਫੀ ਮੁਸ਼ਕਲਾਂ ‘ਚ ਨਜ਼ਰ ਆ ਰਹੀ ਹੈ।

ਪਾਰਟੀ ਵੱਲੋਂ ਤੈਅ ਕੀਤੇ ਨਵੇਂ ਫਾਰਮੂਲੇ ਤਹਿਤ 15-20 ਲੋਕ ਸਭਾ ਸੰਸਦਾਂ ‘ਤੇ ਇੱਕ ਕੈਬਨਿਟ ਮੰਤਰੀ ਤੇ ਇੱਕ ਸੂਬਾ ਮੰਤਰੀ ਦੇਣ ਦਾ ਮਾਨਕ ਤੈਅ ਕੀਤਾ ਗਿਆ ਹੈ। ਇਸ ਫਾਰਮੂਲੇ ਮੁਤਾਬਕ ਸ਼ਿਵ ਸੈਨਾ ਤੇ ਜੇਡੀਯੂ ਨੂੰ ਇੱਕਇੱਕ ਕੈਬਨਿਟ ਮੰਤਰੀ ਤੇ ਇੱਕਇੱਕ ਰਾਜ ਮੰਤਰੀ ਦਾ ਅਹੁਦਾ ਮਿਲੇਗਾ। ਬਾਕੀ ਦਲਾਂ ਨੂੰ ਇੱਕਇੱਕ ਮੰਤਰਾਲਾ ਦਿੱਤਾ ਜਾਵੇਗਾ। ਇਸ ‘ਚ ਅਕਾਲੀ ਦਲਏਆਈਏਡੀਐਮਕੇ ਤੇ ਐਲਜੇਪੀ ਨੂੰ ਇੱਕ ਇੱਕ ਮੰਤਰਾਲਾ ਦਿੱਤਾ ਜਾ ਸਕਦਾ ਹੈ।ਮੋਦੀ ਦੀ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਬੀਜੇਪੀ ਪ੍ਰਧਾਨ ਅਮਿਤ ਸ਼ਾਨ ਨੇ ਮੋਦੀ ਦੇ ਨਿਵਾਸ ਸਥਾਨ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਸ਼ਾਹ ਤੇ ਨੀਤੀਸ਼ ਕੁਮਾਰ ‘ਚ ਵੀ ਕੁਝ ਦੇਰ ਬੈਠਕ ਚੱਲੀ। ਦੱਸ ਦਈਏ ਕਿ ਇਨ੍ਹਾਂ ਚੋਣਾਂ ‘ਚ ਸ਼ਿਵ ਸੈਨਾ ਦੇ 18 ਉਮੀਦਵਾਰ ਜਿੱਤ ਕੇ ਲੋਕ ਸਭਾ ਪਹੁੰਚੇ ਜਦਕਿ ਜੇਡੀਯੂ ਦੇ 16 ਉਮੀਦਵਾਰ ਲੋਕ ਸਭਾ ਪਹੁੰਚੇ ਹਨ। ਐਲਜੇਪੀ ਨੇ ਸੀਟਾਂਅਕਾਲੀ ਦਲ ਨੇ ਤੇ ਏਆਈਏਡੀਐਮਕੇ ਦਾ ਵੀ ਇੱਕ ਉਮੀਦਰਵਾਰ ਲੋਕ ਸਭਾ ਪਹੁੰਚਿਆ ਹੈ।