ਰੇਲ ਆਵਾਜਾਈ ਬੰਦ ਹੋਣ ਕਾਰਨ ਹਜ਼ੂਰ ਸਾਹਿਬ ਵਿੱਚ ਫਸੇ ਯਾਤਰੀਆਂ ਨੂੰ ਪ੍ਰਾਈਵੇਟ ਬੱਸਾਂ ਅਤੇ ਹਵਾਈ ਜਹਾਜ਼ ਰਾਹੀਂ ਘਰ ਪਹੁੰਚਾਉਣ ਲਈ ਹਰ ਪ੍ਰਕਾਰ ਦੀ ਮਦਦ ਕੀਤੀ ਜਾਵੇਗੀ : ਮਿਨਹਾਸ – ਬਾਵਾ

ਇਸ ਵਕਤ ਸ੍ਰੀ ਹਜ਼ੂਰ ਸਾਹਿਬ ਵਿੱਚ ਬਾਹਰ ਤੋਂ ਆਏ ਹੋਏ ਤਕਰੀਬਨ 400 ਦੇ ਕਰੀਬ ਸ਼ਰਧਾਲੂ ਰੇਲਾਂ ਬੰਦ ਹੋਣ ਕਾਰਨ ਫਸੇ ਹੋਏ ਹਨ।

0
108
Share this post
ਹਜ਼ੂਰ ਸਾਹਿਬ 23 ਮਾਰਚ (5ਆਬ ਨਾਉ ਬਿਊਰੋ ) ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਮਿਨਹਾਸ ਅਤੇ ਮੀਤ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਰੇਲ  ਆਵਾਜਾਈ ਬੰਦ ਹੋਣ ਕਾਰਨ ਹਜ਼ੂਰ ਸਾਹਿਬ ਵਿੱਚ ਫਸ ਗਏ ਯਾਤਰੀਆਂ ਨੂੰ ਆਪਣੇ ਘਰ ਤੱਕ ਪਹੁੰਚਾਉਣ ਲਈ ਉਹ ਹਰ ਪ੍ਰਕਾਰ ਦੀ ਮਦਦ ਕਰ ਰਹੇ ਹਨ । ਸੁ. ਬਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਕਤ ਸ੍ਰੀ ਹਜ਼ੂਰ ਸਾਹਿਬ ਵਿੱਚ ਬਾਹਰ ਤੋਂ ਆਏ ਹੋਏ ਤਕਰੀਬਨ 400 ਦੇ ਕਰੀਬ ਸ਼ਰਧਾਲੂ ਰੇਲਾਂ ਬੰਦ ਹੋਣ ਕਾਰਨ ਫਸੇ ਹੋਏ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਘਰ ਤੱਕ ਪੁੱਜਦਾ ਕਰਨ ਲਈ ਉਨ੍ਹਾਂ ਵੱਲੋਂ ਪ੍ਰਾਈਵੇਟ ਬੱਸਾਂ ਅਤੇ ਹਵਾਈ ਜਹਾਜ਼ ਰਾਹੀਂ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਨ ।
ਸਰਦਾਰ ਬਾਵਾ ਨੇ ਦੱਸਿਆ ਕਿ  ਕਰੋਨਾ  ਵਾਇਰਸ ਦੇ ਕਰੋਪ ਤੋਂ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਸ੍ਰੀ ਹਜ਼ੂਰ ਸਾਹਿਬ ਵਿਖੇ ਧਾਰਾ 144  ਲਗਾਈ ਗਈ ਹੈ ਜਿਸ ਕਰਕੇ ਸੰਗਤ ਦੀ ਆਮਦ ਬਹੁਤ ਘੱਟ ਗਈ ਹੈ ਤੇ ਰੇਲ ਆਵਾਜਾਈ ਬੰਦ ਹੋਣ ਕਾਰਨ ਜੋ ਸੰਗਤਾਂ ਹਜ਼ੂਰ ਸਾਹਿਬ  ਆਏ ਯਾਤਰੀ ਆਪਣੇ ਘਰ ਵਾਪਸ ਜਾਣ ਤੋਂ ਅਸਮਰੱਥ ਹੋ ਗਏ ਹਨ ਜਿਨ੍ਹਾਂ ਨੂੰ ਘਰ ਤੱਕ ਸਹੀ ਸਲਾਮਤ ਪੁੱਜਦਾ ਕਰਨਾ ਉਨ੍ਹਾਂ ਦੀ ਪਹਿਲ ਹੋਵੇਗੀ । ਇਸ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ ਬਾਵਾ ਨੇ ਕਿਹਾ ਕਿ ਕਰੋਨਾ ਵਾਇਰਸ  ਬਹੁਤ ਹੀ ਭਿਅੰਕਰ ਬਿਮਾਰੀ ਹੈ ਜਿਸ ਦਾ ਇੱਕੋ ਇਲਾਜ ਹੈ ਕਿ ਸਮਾਜਿਕ ਦੂਰੀ, ਇਕ ਦੂਸਰੇ ਤੋਂ ਦੂਰੀ ਬਣਾਈ ਜਾਏ ਅਤੇ ਇਤਿਅਾਤ  ਨਾਲ ਰਿਹਾ ਜਾਏ ਸੋ ਇਸ ਕਰਕੇ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਨਾਲ ਨਾਲ ਆਪਣੇ ਆਸ ਪਾਸ ਦਾ  ਵੀ ਖਿਆਲ ਰੱਖੇ ,ਸਾਫ ਸਫਾਈ ਰੱਖੀਏ ਤਾਂ ਜੋ ਅਸੀਂ ਮਿਲ ਜੁਲ ਕੇ ਇਸ ਨਾਮੁਰਾਦ ਬਿਮਾਰੀ ਨੂੰ ਠੱਲ੍ਹ ਪਾ ਸਕੀੇਏ।  ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਅਸੀਂ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਕਿ ਸਮੁੱਚੇ ਵਿਸ਼ਵ ਨੂੰ ਇਸ ਬੀਮਾਰੀ ਤੋਂ ਮੁਕਤੀ ਮਿਲੇ । ਸਰਕਾਰ ਬਾਵਾ ਨੇ ਦੱਸਿਆ ਕਿ ਧਾਰਾ 144  ਲੱਗਣ ਦੇ ਬਾਵਜੂਦ ਤਖ਼ਤ ਸਾਹਿਬ ਅੰਦਰ  ਮਰਿਆਦਾ ਨਿਰੰਤਰ ਚੱਲ ਰਹੀ ਹੈ ਅਤੇ ਜੋ ਲੋਕਲ ਸ਼ਰਧਾਲੂ ਦਰਸ਼ਨਾਂ ਲਈ ਆ ਰਹੇ ਹਨ ਉਨ੍ਹਾਂ ਨੂੰ ਬਕਾਇਦਾ ਪੂਰੇ ਮੈਡੀਕਲ ਚੈੱਕਅਪ ਤੋਂ ਬਾਅਦ ਸੱਚਖੰਡ ਸਾਹਿਬ ਵਿੱਚ ਪ੍ਰਵੇਸ਼ ਕਰਨ ਦਿੱਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ . ਇਸ ਤੋਂ ਇਲਾਵਾ ਗੁਰੂ ਕੇ ਲੰਗਰ ਲੋੜਵੰਦਾਂ ਲਈ ਹਮੇਸ਼ਾਂ ਚਾਲੂ ਹਨ ।