ਰਿਕਸ਼ੇਵਾਲੇ ਨੇ ਬਣਾਇਆ 6 ਸਾਲਾ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ

0
140
Share this post

 

ਨਵੀਂ ਦਿੱਲੀ—17 ਜੁਲਾਈ  ( 5ਆਬ ਨਾਉ ਬਿਊਰੋ )

 

ਦਿੱਲੀ ਦੇ ਸਫਦਰਗੰਜ ਹਸਪਤਾਲ ‘ਚ ਰੇਪ ਪੀੜਤਾ 6 ਸਾਲਾ ਇਕ ਮਾਸੂਮ ਬੱਚੀ ਨੂੰ ਭਰਤੀ ਕਰਵਾਇਆ ਗਿਆ ਹੈ। ਇਕ ਰਿਕਸ਼ੇਵਾਲੇ ਨੇ ਐਤਵਾਰ ਦੀ ਰਾਤ ਇਸ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਡਾਕਟਰਾਂ ਅਨੁਸਾਰ ਜਦੋਂ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਸ ਦੀ ਹਾਲਤ ਇੰਨੀ ਖਰਾਬ ਸੀ ਕਿ ਉਸ ਦੇ ਸਰੀਰ ਦੇ ਹਰ ਅੰਗ ‘ਤੇ ਟਾਂਕੇ ਲਗਾਉਣੇ ਪਏ। ਬੱਚੀ ਆਪਣੀਆਂ ਅੱਖਾਂ ਵੀ ਬਹੁਤ ਮੁਸ਼ਕਲ ਨਾਲ ਖੋਲ੍ਹ ਪਾ ਰਹੀ ਹੈ। ਉਸ ਨੂੰ ਇੰਨਾ ਦਰਦ ਹੋ ਰਿਹਾ ਹੈ ਕਿ ਰੋਣ ਦੀ ਆਵਾਜ਼ ਵੀ ਨਹੀਂ ਨਿਕਲ ਪਾ ਰਹੀ ਹੈ। ਬੱਚੀ ਦੇ ਸਰੀਰ ‘ਤੇ ਜਗ੍ਹਾ-ਜਗ੍ਹਾ ਕੱਟਣ ਅਤੇ ਨਹੁੰਆਂ ਦੇ ਨਿਸ਼ਾਨ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਨੂੰ ਪੂਰੀ ਤਰ੍ਹਾਂ ਠੀਕ ਹੋਣ ‘ਚ ਘੱਟੋ-ਘੱਟ ਇਕ ਸਾਲ ਲੱਗੇਗਾ।

ਬੱਚੀ ਨੂੰ ਦੇਖਣ ਹਸਪਤਾਲ ਪਹੁੰਚੀ ਸਵਾਤੀ ਮਾਲੀਵਾਲ
ਬੱਚੀ ਨੂੰ ਦੇਖਣ ਹਸਪਤਾਲ ਪਹੁੰਚੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ 4 ਸਾਲਾਂ ‘ਚ ਰੇਪ ਦੀ ਸ਼ਿਕਾਰ ਜਿਉਂਦੀ ਅਜਿਹੀ ਕੋਈ ਬੱਚੀ ਨਹੀਂ ਦੇਖੀ, ਜਿਸ ਤਰ੍ਹਾਂ ਇਸ ਦੀ ਹਾਲਤ ਕਰ ਦਿੱਤੀ ਗਈ ਹੈ। ਅਜਿਹਾ ਲੱਗ ਰਿਹਾ ਹੈ ਜਿਵੇਂ ਬੱਚੀ ਦੇ ਸਰੀਰ ਨੂੰ ਧਾਗੇ ਨਾਲ ਸੀਅ ਦਿੱਤਾ ਗਿਆ ਹੈ।

ਬੱਚੀ ਦੀ ਹਾਲਤ ਚਿੰਤਾਜਨਕ ਹੈ
ਜ਼ਿਕਰਯੋਗ ਹੈ ਕਿ ਪੀੜਤ ਬੱਚੀ ਜਨਕਪੁਰੀ ਇਲਾਕੇ ਦੀ ਰਹਿਣ ਵਾਲੀ ਹੈ। ਐਤਵਾਰ ਰਾਤ ਉਹ ਆਪਣੇ ਪਰਿਵਾਰ ਨਾਲ ਸੌਂ ਰਹੀ ਸੀ। ਉਦੋਂ ਦੋਸ਼ੀ ਰਿਕਸ਼ਾ ਚਾਲਕ ਅਰੁਣ ਉਸ ਨੂੰ ਚੁੱਕ ਕੇ ਲੈ ਗਿਆ। ਉਸ ਨੇ ਬੱਚੀ ਨਾਲ ਰੇਪ ਕੀਤਾ ਅਤੇ ਫਿਰ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਉਸ ਨੂੰ ਕੁਝ ਲੋਕਾਂ ਨੇ ਦੇਖ ਲਿਆ। ਘਟਨਾ ਦੀ ਖਬਰ ਲੱਗਦੇ ਹੀ ਭੀੜ ਜੁਟ ਗਈ। ਮੌਕੇ ‘ਤੇ ਪੁੱਜੀ ਪੁਲਸ ਨੇ ਦੋਸ਼ੀ ਰਿਕਸ਼ਾ ਚਾਲਕ ਨੂੰ ਗ੍ਰਿਫਤਾਰ ਕਰ ਲਿਆ। ਉੱਥੇ ਹੀ ਜਾਣਕਾਰਾਂ ਦਾ ਕਹਿਣਾ ਹੈ ਕਿ ਬੱਚੀ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਕੁ ਦਿਨ ਪਹਿਲਾਂ ਦਵਾਰਕਾ ‘ਚ ਵੀ ਇਸੇ ਤਰ੍ਹਾਂ ਇਕ ਬੱਚੀ ਦਰਿੰਦਗੀ ਦੀ ਸ਼ਿਕਾਰ ਹੋਈ ਸੀ। ਡਾਕਟਰਾਂ ਨੇ ਮਜ਼ਬੂਰ ਹੋ ਕੇ ਇਨਫੈਕਸ਼ਨ ਫੈਲਣ ਦੇ ਡਰ ਕਾਰਨ ਪੀੜਤ ਬੱਚੀ ਦੇ 2 ਅੰਗਾਂ ਨੂੰ ਕੱਢ ਦਿੱਤਾ ਸੀ।