ਰਾਮਦੇਵ ਤੇ ਚੱਲ ਸਕਦਾ ਹੈ ਮੁਕੱਦਮਾ, ਸ਼ਰਬਤ ਦੀ ਖੁੱਲ ਗਈ ਪੋਲ

0
218
Share this post

ਨਵੀਂ ਦਿੱਲੀ: 22 ਜੁਲਾਈ ( 5ਆਬ ਨਾਉ ਬਿਊਰੋ )

ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ‘ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਅਮਰੀਕੀ ਹੈਲਥ ਰੈਗੂਲੇਟਰੀ ਯੂਨਾਈਟਿਡ ਸਟੇਟ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਯੂਐਸਐਫਡੀਏ) ਦੀ ਰਿਪੋਰਟ ਵਿੱਚ ਪਤੰਜਲੀ ਨੇ ਸ਼ਰਬਤ ਦੇ ਦੋ ਬਰਾਂਡਜ਼ ‘ਤੇ ਭਾਰਤ ਤੇ ਅਮਰੀਕਾ ਵਿੱਚ ਵੱਖ-ਵੱਖ ਗੁਣਵੱਤਾ ਦਰਸਾਈ ਹੈ। ਇਸ ਕਾਰਨ ਅਮਰੀਕੀ ਖੁਰਾਕ ਵਿਭਾਗ ਪਤੰਜਲੀ ਆਯੁਰਵੈਦ ਕੰਪਨੀ ਖਿਲਾਫ ਕੇਸ ਦਾਇਰ ਕਰਨ ਬਾਰੇ ਵਿਚਾਰ ਕਰ ਰਿਹਾ ਹੈ।

ਦੋਸ਼ੀ ਠਹਿਰਾਏ ਜਾਣ ‘ਤੇ ਕੰਪਨੀ ਨੂੰ ਕਰੀਬ 3 ਕਰੋੜ ਰੁਪਏ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਹੈ। ਰਿਪੋਰਟ ਅਨੁਸਾਰ ਪਤੰਜਲੀ ਆਯੁਰਵੇਦ ਕੰਪਨੀ ਦੇ ਦੋ ਸ਼ਰਬਤ ਬ੍ਰਾਂਡਾਂ ‘ਤੇ ਵੱਖ-ਵੱਖ ਦਾਅਵੇ ਕੀਤੇ ਗਏ ਹਨ। ਭਾਰਤ ਵਿੱਚ ਵੇਚੇ ਜਾਣ ਵਾਲੇ ਸ਼ਰਬਤ ਉਤਪਾਦਾਂ ਦੇ ਲੇਬਲ ‘ਤੇ ਵੱਖਰੇ ਦਾਅਵੇ ਕੀਤੇ ਗਏ ਹਨ, ਜਦਕਿ ਅਮਰੀਕਾ ਵਿੱਚ ਬਰਾਮਦ ਕੀਤੇ ਜਾਣ ਵਾਲੇ ਸ਼ਰਬਤ ਵਿੱਚ ਵੱਖਰੇ ਦਾਅਵੇ ਹਨ।

ਜੇ ਪਤੰਜਲੀ ਵਿਰੁੱਧ ਦੋਸ਼ ਠੀਕ ਪਾਏ ਗਏ ਤਾਂ ਫੌਜਦਾਰੀ ਮੁਕੱਦਮਾ ਚਲਾਇਆ ਜਾਵੇਗਾ ਤੇ ਪੰਜ ਲੱਖ ਡਾਲਰ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਸਿਰਫ ਇੰਨਾ ਹੀ ਨਹੀਂ, ਕੰਪਨੀ ਦੇ ਅਧਿਕਾਰੀਆਂ ਨੂੰ ਤਿੰਨ ਸਾਲ ਦੀ ਸਜ਼ਾ ਵੀ ਹੋ ਸਕਦੀ ਹੈ।