ਰਾਜਸਥਾਨ ‘ਚ 6 ਸਾਲ ਦੀ ਮਾਸੂਮ ਨਾਲ ਹੈਵਾਨੀਅਤ, ਇੰਝ ਘੁੱਟਿਆ ਗਲ ਕਿ ਬਾਹਰ ਆਈਆਂ ਅੱਖਾਂ

0
50
Share this post

 

ਟੋਂਕ — 02 ਦਸੰਬਰ (5ਆਬ ਨਾਉ ਬਿਊਰੋ)

ਹੈਦਰਾਬਾਦ ‘ਚ ਵੇਟਰਨਰੀ ਮਹਿਲਾ ਡਾਕਟਰ ਦੀ ਗੈਂਗਰੇਪ ਤੋਂ ਬਾਅਦ ਸਾੜ ਕੇ ਹੱਤਿਆ ਕਰਨ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਪਿਆ ਕਿ ਰਾਜਸਥਾਨ ‘ਚ ਵੀ 6 ਸਾਲ ਦੀ ਮਾਸੂਮ ਨਾਲ ਵੀ ਹੈਵਾਨੀਅਤ ਦਾ ਮਾਮਲਾ ਸਾਹਮਣੇ ਆਇਆ ਹੈ। ਟੋਂਕ ਜ਼ਿਲੇ ਦੇ ਖੇੜਲੀ ਪਿੰਡ ‘ਚ ਜਮਾਤ ਇਕ ‘ਚ ਪੜ੍ਹਨ ਵਾਲੀ ਮਾਸੂਮ ਨੂੰ ਕੋਈ ਦਰਿੰਦਾ ਸ਼ਨੀਵਾਰ ਦੁਪਹਿਰ ਸਕੂਲ ਤੋਂ ਘਰ ਆਉਂਦੇ ਸਮੇਂ ਚੁੱਕ ਕੇ ਜੰਗਲ ‘ਚ ਲੈ ਗਿਆ ਅਤੇ ਰੇਪ ਕੀਤਾ। ਇਸ ਤੋਂ ਬਾਅਦ ਬੱਚੀ ਦੀ ਬੈਲਟ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਗਲਾ ਵੀ ਇੰਨੀ ਜ਼ੋਰ ਨਾਲ ਦਬਾਇਆ ਕਿ ਬੱਚੀ ਦੀਆਂ ਅੱਖਾਂ ਬਾਹਰ ਨਿਕਲ ਆਈਆਂ। ਐਤਵਾਰ ਸਵੇਰੇ ਬੱਚੀ ਦੀ ਲਾਸ਼ ਮਿਲਣ ‘ਤੇ ਖੇਤਰ ‘ਚ ਸਨਸਨੀ ਫੈਲ ਗਈ। ਐੱਸ.ਪੀ. ਆਦਰਸ਼ ਸਿੰਧੂ ਨੇ ਵੀ ਹਾਦਸੇ ਵਾਲੀ ਜਗ੍ਹਾ ‘ਤੇ ਪਹੁੰਚ ਕੇ ਜਾਇਜ਼ਾ ਲਿਆ। ਦੇਰ ਰਾਤ ਤੱਕ ਦੋਸ਼ੀ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਸੀ। ਹਾਲਾਂਕਿ ਐੱਸ.ਪੀ. ਨੇ ਦਾਅਵਾ ਕੀਤਾ ਕਿ ਦੋਸ਼ੀ ਚਿੰਨ੍ਹਿਤ ਕਰ ਲਿਆ ਗਿਆ ਹੈ। ਐੱਫ.ਐੱਸ.ਐੱਲ, ਪੁਲਸ ਮੋਬਾਇਲ ਟੀਮ ਅਤੇ ਡੌਗ ਸਕੁਐਰਡ ਨੇ ਵੀ ਹਾਦਸੇ ਵਾਲੀ ਜਗ੍ਹਾ ਪਹੁੰਚ ਕੇ ਸਬੂਤ ਜੁਟਾਏ ਹਨ।

ਸਕੂਲੋਂ ਛੁੱਟੀ ਹੋਣ ਤੋਂ ਬਾਅਦ ਘਰ ਨਹੀਂ ਪੁੱਜੀ
ਪੁਲਸ ਦੀ ਜਾਂਚ ‘ਚ ਪਤਾ ਲੱਗਾ ਹੈ ਕਿ ਸ਼ਨੀਵਾਰ ਨੂੰ ਨਵੰਬਰ ਮਹੀਨੇ ਦਾ ਆਖਰੀ ਦਿਨ ਸੀ। ਕਰੀਬ 3 ਦਿਨ ਸਕੂਲ ਤੋਂ ਛੁੱਟੀ ਹੋਣ ‘ਤੇ ਬੱਚੀ ਹੋਰ ਦਿਨਾਂ ਦੀ ਤਰ੍ਹਾਂ ਇਕੱਲੀ ਹੀ ਘਰ ਲਈ ਰਵਾਨਾ ਹੋਈ ਪਰ ਸ਼ਾਮ ਤੱਕ ਘਰ ਨਹੀਂ ਪੁੱਜੀ। ਪਰਿਵਾਰ ਵਾਲਿਆਂ ਨੇ ਨੇੜੇ-ਤੇੜੇ ਕਾਫ਼ੀ ਭਾਲ ਕੀਤੀ ਪਰ ਕੋਈ ਜਾਣਕਾਰੀ ਨਹੀਂ ਮਿਲੀ। ਇਸ ਦਰਮਿਆਨ, ਐਤਵਾਰ ਸਵੇਰੇ ਉਸ ਦੀ ਲਾਸ਼ ਸਕੂਲ ਕੋਲ ਜੰਗਲ ‘ਚ ਪਈ ਮਿਲੀ।

ਸਕੂਲ ਤੋਂ 400 ਫੁੱਟ ਦੂਰ ਹੈ ਸ਼ਰਾਬੀਆਂ ਦਾ ਅੱਡਾ
ਸਕੂਲ ਤੋਂ 500 ਫੁੱਟ ਅਤੇ ਪਿੰਡ ਤੋਂ 400 ਫੁੱਟ ਦੂਰ ਸੁੰਨਸਾਨ ਜਗ੍ਹਾ ‘ਤੇ ਸ਼ਰਾਬੀਆਂ ਨੇ ਅੱਡਾ ਬਣਾ ਰੱਖਿਆ ਹੈ। ਉੱਥੋਂ 200 ਫੁੱਟ ਦੂਰ ਲਾਸ਼ ਮਿਲੀ। ਇੱਥੇ ਬਿਜਲੀ ਨਿਗਮ ਦਾ ਕਵਾਰਟਰ ਬਣਿਆ ਹੈ। ਇਸ ‘ਚ ਕੋਈ ਰਹਿੰਦਾ ਨਹੀਂ ਹੈ। ਇਸ ‘ਤੇ ਗੇਟ ਵੀ ਨਹੀਂ ਲੱਗੇ ਹਨ। ਇਸ ਕਾਰਨ ਇਹ ਸ਼ਰਾਬੀਆਂ ਲਈ ਸੁਰੱਖਿਅਤ ਜਗ੍ਹਾ ਹੈ। ਦੇਰ ਰਾਤ ਤੱਕ ਲੋਕ ਇੱਥੇ ਸ਼ਰਾਬ ਪੀਂਦੇ ਰਹਿੰਦੇ ਹਨ।