ਯੂਰੋ ਕੁਆਲੀਫਾਇੰਗ ’ਚ ਜਿੱਤੇ ਬੈਲਜੀਅਮ ਅਤੇ ਨੀਦਰਲੈਂਡ

0
213
Share this post

 

ਪੈਰਿਸ— 10 ਸਤੰਬਰ- (5ਆਬ ਨਾਉ ਬਿਊਰੋ)

ਬੈਲਜੀਅਮ ਅਤੇ ਨੀਦਰਲੈਂਡ ਦੋਹਾਂ ਨੇ 2020 ਯੂਰੋ ਕੁਆਲੀਫਾਇੰਗ ਫੁੱਟਬਾਲ ਟੂਰਨਾਮੈਂਟ ’ਚ ਆਸਾਨ ਜਿੱਤ ਦੇ ਨਾਲ ਅਗਲੇ ਸਾਲ ਹੋਣ ਵਾਲੇ ਯੂਰੋ ਫਾਈਨਲਸ ਲਈ ਕੁਆਲੀਫਾਈ ਕਰਨ ਵੱਲ ਕਦਮ ਵਧਾਏ। ਜਰਮਨੀ ਨੇ ਵੀ ਉੱਤਰੀ ਆਇਰਲੈਂਡ ਨੂੰ ਮਹੱਤਵਪੂਰਨ ਮੁਕਾਬਲੇ ’ਚ ਹਰਾਇਆ। ਜਰਮਨੀ ਨੇ 2-0 ਨਾਲ ਜਿੱਤ ਦਰਜ ਕੀਤੀ। ਬੈਲਜੀਅਮ ਨੇ ਸਕਾਟਲੈਂਡ ਨੂੰ 4-0 ਨਾਲ ਹਰਾਇਆ ਜਦਕਿ ਨੀਦਰਲੈਂਡ ਨੇ ਵੀ ਐਸਟੋਨੀਆ ਨੂੰ 4-0 ਨਾਲ ਹਰਾਇਆ।

ਦੁਨੀਆ ਦੀ ਨੰਬਰ ਇਕ ਬੈਲਜੀਅਮ ਦੀ ਟੀਮ ਹਾਲਾਂਕਿ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਇਸ ਦੇ ਬਾਵਜੂਦ ਸਕਾਟਲੈਂਡ ਨੂੰ ਹਰਾਉਣ ’ਚ ਸਫਲ ਰਹੀ। ਗਰੁੱਪ ਆਈ..’ਚ ਬੈਲਜੀਅਮ ਦੀ 6 ਮੈਚਾਂ ’ਚ ਇਹ ਛੇਵੀਂ ਜਿੱਤ ਹੈ। ਹੋਰ ਮੈਚਾਂ ’ਚ ਗਰੁੱਪ ਈ ’ਚ ¬ਕ੍ਰੋਏਸ਼ੀਆ ਨੂੰ ਬਾਕੂ ’ਚ ਅਜਰਬੇਜਾਨ ਨੇ 1-1 ਨਾਲ ਬਰਾਬਰੀ ’ਤੇ ਰੋਕਿਆ ਜਦਕਿ ਸਲੋਵਾਕੀਆ ਨੇ ਬੁਡਾਪੇਸਟ ’ਚ ਹੰਗਰੀ ਨੂੰ 2-1 ਨਾਲ ਹਰਾਇਆ।