ਯੂਨਾਈਟਿਡ ਸਿੱਖਸ ਸੰਸਥਾ ਵੱਲੋਂ ਸਿਹਤ ਵਿਭਾਗ ਦੀ ਸੁਰੱਖਿਆ ਲਈ ਅੰਮ੍ਰਿਤਸਰ ਵਿੱਚ ਪੀ ਪੀ ਈ ਕਿੱਟਾਂ ਭੇਟ ਕੀਤੀਆਂ ਗਈਆਂ

ਯੂਨਾਇਟੇਡ ਸਿੱਖਸ ਦੁਨੀਆ ਦੀ ਇੱਕ ਮਾਤਰ ਸਿੱਖ ਸੰਸਥਾ ਹੈ ਜਜੋ ਯੂ ਐਨ ਓ ਨਾਲ ਸੰਬੰਧਿਤ ਹੈ।

0
81
Share this post

ਅੰਮ੍ਰਿਤਸਰ 01 ਮਈ (5ਆਬ ਨਾਉ ਬਿਊਰੋ)

ਸਮਾਜਿਕ ਖੇਤਰ ਵਿੱਚ ਕੰਮ ਕਰਨ ਵਾਲੇ ਸਿੱਖਾਂ ਦੀ ਅੰਤਰਰਾਸ਼ਟਰੀ ਸੰਸਥਾ ਯੂਨਾਟਿਡ ਸਿੱਖਸ ਵੱਲੋਂ ਅੱਜ ਅੰਮ੍ਰਿਤਸਰ ਦੇ ਏਡੀਸੀ ਮੈਡਮ ਪੱਲਵੀ ਚੌਧਰੀ ਨੂੰ ਪੀ ਪੀ ਈ ਕਿੱਟਾਂ ਭੇਟ ਕੀਤੀਆਂ ਗਈਆਂ ਤਾਂ ਜੋ ਕਵਿਡ 19 ਦੇ ਖਿਲਾਫ ਸਿਹਤ ਵਿਭਾਗ ਦੇ ਜੋ ਯੋਧੇ ਲੜ ਰਹੇ ਹਨ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ । ਇਸ ਮੌਕੇ ਤੇ ਏਡੀਸੀ ਮੈਡਮ ਪੱਲਵੀ ਚੌਧਰੀ ਨੇ ਸੰਸਥਾ ਦੇ ਸਹਿਯੋਗ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਸੰਸਥਾ ਨੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਹਿਯੋਗ ਦੇਣ ਦਾ ਵਿਸ਼ਵਾਸ ਦੁਵਾਇਆ ਹੈ। ਯੂਨਾਇਟੇਡ ਸਿੱਖਸ ਸੰਸਥਾ ਦੇ ਪੰਜਾਬ ਦੇ ਹੈੱਡ ਗੁਰਪ੍ਰੀਤ ਸਿੰਘ ਸੇਠੀ ਨੇ ਕਿਹਾ ਕਿ ਅੱਜ ਏਡੀਸੀ ਮੈਡਮ ਰਾਹੀਂ ਪੀ ਪੀ ਈ ਕਿੱਟਾਂ ਅਤੇ ਨਰਸਾਂ ਲਈ ਸੂਟ ਪ੍ਰਸ਼ਾਸਨ ਨੂੰ ਭੇਟ ਕੀਤੇ ਗਏ ਹਨ ,ਓਹਨਾ ਦੱਸਿਆ ਕਿ ਦਿੱਲੀ ਤੋਂ ਸਪੈਸ਼ਲ ਬਣਾਈਆਂ ਗਈਆਂ ਪੀ ਪੀ ਈ ਕਿੱਟਾਂ ਪੰਜਾਬ ਲਈ ਭੇਜੀਆਂ ਗਈਆਂ ਹਨ ਜਿਨ੍ਹਾਂ ਨੂੰ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਵੰਡਿਆ ਜਾ ਰਿਹਾ ਹੈ ਜਿਸਦੇ ਤਹਿਤ ਅੱਜ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਕਿੱਟਾਂ ਪ੍ਰਸ਼ਾਸਨ ਨੂੰ ਸੌਂਪੀਆਂ ਗਈਆਂ ਹਨ । ਇਸ ਮੌਕੇ ਤੇ ਅੰਮ੍ਰਿਤਸਰ ਦੇ ਯੂਨਿਟ ਸਿੱਖਸ ਦੇ ਹੈੱਡ ਹਰਮੀਤ ਸਿੰਘ ਸਲੂਜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਮੇਂ ਜੋ ਅਧਿਕਾਰੀ ਅਤੇ ਕਾਮੇ ਫਰੰਟ ਲਾਈਨ ਤੇ ਆ ਕੇ ਕੋਵਿਡ 19 ਦੇ ਖਿਲਾਫ ਲੜਾਈ ਲੜ ਰਹੇ ਹਨ ਉਹ ਇਸ ਲੜਾਈ ਦੇ ਅਸਲ ਯੋਧੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਸੰਸਥਾ ਹਰ ਤਰ੍ਹਾਂ ਦੇ ਸਹਿਯੋਗ ਲਈ ਤਿਆਰ ਬਰ ਤਿਆਰ ਹੈ। ਉਨ੍ਹਾਂ ਅੱਗੇ ਦੱਸਿਆ ਕਿ ਯੂਨਾਇਟੇਡ ਸਿੱਖਸ ਸੰਸਥਾ ਦੇ ਅੰਮ੍ਰਿਤਸਰ, ਬਰਨਾਲਾ, ਕਪੂਰਥਲਾ ,ਜਲੰਧਰ ,ਲੁਧਿਆਣਾ ਮੁਹਾਲੀ ਅਤੇ ਚੰਡੀਗੜ੍ਹ ਵਿੱਚ ਯੂਨਿਟ ਚੱਲ ਰਹੇ ਹਨ ਜਿਸ ਵਿੱਚ ਲੋੜਵੰਦਾਂ ਤੱਕ ਲੰਗਰ , ਸੁੱਕਾ ਰਾਸ਼ਨ ਅਤੇ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਯੂਨਾਇਟੇਡ ਸਿੱਖਸ ਦੁਨੀਆ ਦੀ ਇੱਕ ਮਾਤਰ ਸਿੱਖ ਸੰਸਥਾ ਹੈ ਜਜੋ ਯੂ ਐਨ ਓ ਨਾਲ ਸੰਬੰਧਿਤ ਹੈ। ਉਹ ਨੇ ਦੱਸਿਆ ਕਿ ਦੁਨੀਆਂ ਵਿੱਚ ਕਦੇ ਵੀ ਕਿਤੇ ਵੀ ਕੁਦਰਤੀ ਆਫ਼ਤ ਆਂਦੀ ਹੈ ਤਾਂ ਯੂਨਾਇਟੇਡ ਸਿੱਖਸ ਹਰ ਵੇਲੇ ਮਦਦ ਲਈ ਤਿਆਰ ਰਹਿੰਦੀ ਹੈ । ਇਸ ਮੌਕੇ ਤੇ ਯੂਨਾਇਟੇਡ ਸਿੱਖਸ ਸੰਸਥਾ ਦੇ ਅਮਿ੍ਤਪਾਲ ਸਿੰਘ ਖਾਲਸਾ, ਅਦਾਕਾਰ ਅਰਵਿੰਦਰ ਭੱਟੀ, ਰੁਪਿੰਦਰ ਕਟਾਰੀਆ, ਜਸਪਾਲ ਸਿੰਘ ਸਲੂਜਾ ,ਇੰਦਰਪਾਲ ਸਿੰਘ ਆਦਿ ਹਾਜ਼ਿਰ ਸਨ।