ਯੂਨਾਈਟ਼ਡ ਸਿੱਖਸ ਸੰਸਥਾ ਵੱਲੋਂ ਪਟਿਆਲਾ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਮਾਸਕ, ਗਲੱਵਸ, ਪੀ.ਪੀ.ਕਿੱਟਾਂ ਤੋਂ ਇਲਾਵਾ ਹੋਰ ਜਰੂਰੀ ਸਾਮਾਨ ਭੇਟ ਕੀਤਾ ।

ਵੱਖ-ਵੱਖ ਸ਼ਹਿਰਾਂ ਵਿੱਚ ਇਹ ਸੰਸਥਾ ਵੱਡੇ ਕਾਰਜ ਕਰ ਰਹੀ ਹੈ : ਪਰਵਿੰਦਰ ਸਿੰਘ ਨੰਦਾ

0
78
Share this post

ਯੂਨਾਈਟ਼ਡ ਸਿੱਖਸ ਸੰਸਥਾ ਵੱਲੋਂ ਪਟਿਆਲਾ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਮਾਸਕ, ਗਲੱਵਸ, ਪੀ.ਪੀ.ਕਿੱਟਾਂ ਤੋਂ ਇਲਾਵਾ ਹੋਰ ਜਰੂਰੀ ਸਾਮਾਨ ਭੇਟ ਕੀਤਾ ।

ਪਟਿਆਲਾ 19 ਮਈ (5ਆਬ ਨਾਉ ਬਿਉਰੋ)

ਕੋਰੋਨਾਵਾਇਰਸ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਵਿੱਚ ਇਸ ਮਹਾਂਮਾਰੀ ਨਾਲ ਨਜਿੱਠਣ ਦੇ ਲਈ ਵੱਖ-ਵੱਖ ਸਰਕਾਰਾਂ ਵੱਲੋ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮਹਾਂਮਾਰੀ ਦੇ ਦੌਰਾਨ ਮੌਹਰੀ ਹੋ ਕੇ ਕੰਮ ਕਰਨ ਵਾਲੇ ਡਾ. ਸਾਹਿਬਾਨ ਸਫਾਈ ਕਰਮਚਾਰੀ, ਨਰਸ ਕਰਮਚਾਰੀ, ਤੇ ਮੀਡੀਆ ਵੱਲੋ ਵੀ ਫਰੰਟ ਲਾਈਨ ਤੇ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਮਹਾਂਮਾਹੀ ਨੂੰ ਦੇਖਦਿਆਂ ਹੋਇਆ ਯੂਨਾਈਟਡ ਸਿਖੱਸ ਸੰਸਥਾ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਡਾ. ਸਾਹਿਬਾਨਾਂ ਨੂੰ, ਸਫਾਈ ਕਰਮਚਾਰੀਆਂ ਨੂੰ, ਅਤੇ ਮੀਡੀਆੰ ਨੂੰ ਇਸ ਮਹਾਂਮਾਰੀ ਤੋਂ ਬਚਾਓ ਰੱਖਣ ਲਈ ਮਾਸਕ, ਸੈਨਿਟਾਇਜਰ, ਗਲਵਸ, ਪੀ.ਪੀ. ਕਿੱਟ ਤੋਂ ਇਲਾਵਾ ਕੋਰੋਨਾ ਮਰੀਜਾਂ ਲਈ ਸਪੈਸ਼ਲ ਤੌਰ ਤੇ ਕਿੱਟ ਬਣਾ ਕੇ ਖਾਣ ਪੀਣ ਦੇ ਸਾਮਾਨ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਕੀਤੀਆਂ ਗਈਆਂ ਹਿਦਾਇਤਾਂ ਮੁਤਾਬਕ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਅੱਜ ਇਹਨਾਂ ਸੰਸਥਾ ਵੱਲੋਂ ਪਟਿਆਲਾ ਵਿਖੇ ਪੁੱਜ ਕੇ ਨਗਰ ਨਿਗਮ ਵਿਖੇ ਖਾਸ ਤੌਰ ਤੇ ਪੀ.ਪੀ. ਕਿਟਾਂ, ਸਾਬਣ, ਗਲੱਵਸ ਤੇ ਜੂਸ ਤੋਂ ਇਲਾਵਾ ਹੋਰ ਸਾਮਾਨ ਵੀ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਸੋਂਪਿਆ ਗਿਆ। ਇਸ ਮੌਕੇ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਧੰਨਵਾਦ ਕੀਤਾ ਤੇ ਇਸ ਸੰਸਥਾ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਯੂਨਾਈਟਡ ਸਿੱਖਸ ਸੰਸਥਾ ਦੇ ਆਗੂ ਪਰਵਿੰਦਰ ਸਿੰਘ ਨੰਦਾ ਨੇ ਦੱਸਿਆ ਕਿ ਸਾਡੀ ਸੰਸਥਾ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਕੋਰੋਨਾਵਾਇਰਸ ਦੇ ਨਾਲ ਫਰੰਟਲਾਈਨ ਦੇ ਨਾਲ ਕੰਮ ਕਰ ਰਹੇ ਕਾਮਿਆਂ ਨੂੰ ਬਣਦਾ ਹੱਕ ਦੇ ਰਹੀ ਹੈ ਤੇ ਇਸ ਦੇ ਨਾਲ ਹੀ ਸੁਡਾਨਾ ਬਰਦਰਜ਼ ਵੱਲੋ ਵੀ ਨਗਰ ਨਿਗਮ ਦੇ ਕਰਮਚਾਰੀਆੰ ਨੂੰ ਮਾਸਕ ਭੇਟ ਕੀਤੇ ਗਏ। ਇਸ ਮੌਕੇ ਤੇ ਪਰਵਿੰਦਰ ਸਿੰਘ ਨੰਦਾ ਗੁਰਪ੍ਰੀਤ ਸਿੰਘ ਸੇਠੀ, ਜਸਪਾਲ ਸਿੰਘ, ਮਨਜੀਤ ਸਿੰਘ, ਹਰਮੀਤ ਸਿੰਘ, ਪਰਬਲੀਨ ਸਿੰਘ, ਹਰਜੀਵਨ ਸਿੰਘ, ਮੇਜਰ ਸਿੰਘ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀ ਸ਼ਾਮਿਲ ਸਨ।