ਯੂਨਾਇਟੇਡ ਸਿੱਖ ਸੰਸਥਾ ਵੱਲੋਂ ਮੁਹਾਲੀ ਦੇ ਡੀਸੀ ਨੂੰ ਮੈਡੀਕਲ ਕਿਟਾਂ ਦਿੱਤੀਆਂ ਗਈਆਂ

ਯੂਨਾਇਟੇਡ ਸਿੱਖਸ ਵਲੋਂ ਦੁਨੀਆਂ ਭਰ ਵਿੱਚ ਕਰੋਨਾ ਕਰਕੇ ਹੋਏ ਲਾਕਡਾਉਂਨ ਦੌਰਾਨ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ।

0
93
Share this post

ਮੋਹਾਲੀ 23 ਅਪ੍ਰੈਲ (5ਆਬ ਨਾਓ ਬਿਊਰੋ)

ਜਦੋਂ ਤੱਕ ਕਰੋਨਾ ਵਾਇਰਸ ਦੀ ਵੈਕਸੀਨ ਨਹੀਂ ਆ ਜਾਂਦੀ ਤਦ ਤੱਕ ਇਸ ਬਿਮਾਰੀ ਦਾ ਇਲਾਜ ਸਾਡੇ ਆਪਣਾ ਹੱਥਾਂ ਵਿੱਚ ਹੀ ਹੈ ਅਤੇ ਕਰੋਨਾ ਵਾਇਰਸ ਨਾਲ ਲੜਨ ਦਾ ਇੱਕੋ ਇੱਕ ਮੰਤਰ ਹੈ “ਲਾਕ ਡਾਊਨ” , ਇਹ ਗੱਲ ਉੱਗੇ ਪੰਜਾਬੀ ਫਿਲਮ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਜ਼ਿਲ੍ਹਾ ਕੰਪਲੈਕਸ ਵਿੱਚ ਯੂਨਾਈਟਿਡ ਸਿੱਖ ਸੰਸਥਾ ਵੱਲੋਂ ਮੁਹਾਲੀ ਦੇ ਡੀਸੀ ਨੂੰ ਮੈਡੀਕਲ ਕਿੱਟਾਂ ਦੇਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਘਰੋਂ ਬਾਹਰ ਨਹੀਂ ਜਾਵਾਂਗੇ ਕਰੋਨਾ ਸਾਡੇ ਘਰ ਅੰਦਰ ਨਹੀਂ ਆ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਲਾਕ ਡਾਉਂਨ ਲਾਗੂ ਕੀਤਾ ਸੀ ਅਤੇ ਸੂਬਾ ਸਰਕਾਰ ਨੇ ਕਰਫ਼ਿਊ ਲਗਾਇਆ ਸੀ ਉਸ ਵਕਤ ਲੋਕਾਂ ਨੇ ਇਸ ਦਾ ਬੁਰਾ ਮਨਾਇਆ ਸੀ ਪ੍ਰੰਤੂ ਇਸ ਲੋਕ ਡਾਊਨ ਦਾ ਹੀ ਨਤੀਜਾ ਹੈ ਕਿ ਭਾਰਤ ਵਿੱਚ ਇਸ ਬੀਮਾਰੀ ਨੂੰ ਕੰਟਰੋਲ ਕਰਨ ਵਿੱਚ ਕਾਮਯਾਬੀ ਮਿਲੀ ਹੈ । ਇਹ ਸਾਡੇ ਸਾਰਿਆਂ ਦੀ ਜਿੱਤ ਹੈ ਪ੍ਰੰਤੂ ਇਸ ਜਿੱਤ ਦਾ ਮਤਲਬ ਇਹ ਨਹੀਂ ਕਿ ਅਸੀਂ ਇਸ ਬਿਮਾਰੀ ਤੋਂ ਬਾਹਰ ਨਿਕਲ ਆਏ ਹਾਂ, ਬਲਕਿ ਇਸ ਦਾ ਮਤਲਬ ਇਹ ਹੈ ਕਿ ਅਸੀਂ ਕਰੋਨਾ ਨਾਲ ਲੜਨ ਦੇ ਟਰੈਕ ਤੇ ਆ ਗਏ ਹਾਂ । ਉਨ੍ਹਾਂ ਕਿਹਾ ਕਿ ਸਾਡੇ ਹੱਥ ਵਿੱਚ ਜਿਹੜਾ ਇਲਾਜ ਹੈ ਉਹ ਅਸੀਂ ਕਰ ਨਹੀਂ ਰਹੇ ਅਤੇ ਇਹ ਦੇਖ ਰਹੇ ਹਾਂ ਕਿ ਡਾਕਟਰ ਅਤੇ ਸਾਇੰਟਿਸਟਸ ਇਸ ਬੀਮਾਰੀ ਦਾ ਇਲਾਜ ਕਦੋ ਲੱਭਣਗੇ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਬਚਾਓ ਲਈ ਜ਼ਰੂਰੀ ਹੈ ਕਿ ਅਸੀਂ ਮਾਸਕ ਲਗਾ ਕੇ ਰੱਖੀਏ ਅਤੇ ਸੋਸ਼ਲ ਲਿਸਟਿੰਗ ਬਣਾਈ ਰੱਖੀਏ ।ਇਸ ਮੌਕੇ ਯੂਨਾਈਟਿਡ ਸਿੱਖ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰੇ ਪੰਜਾਬ ਵਿੱਚ ਵੱਖ ਵੱਖ ਜਿਲਿਆਂ ਵਿੱਚ ਸੁਰੱਖਿਆ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਅੱਜ ਮੁਹਾਲੀ ਵਿੱਚ ਸੌ ਦੇ ਕਰੀਬ ਕਿੱਟਾਂ ਦੇ ਰਹੇ ਹਾਂ । ਉਨ੍ਹਾਂ ਕਿਹਾ ਕਿ ਜਿਹੜੇ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਕਰੋਨਾ ਕਰਕੇ ਹੁੰਦੀ ਹੈ ਉਹਨੂੰ ਮ੍ਰਿਤਕ ਸਰੀਰ ਦਾ ਸਸਕਾਰ ਕਰਨ ਤੋਂ ਬਿਲਕੁਲ ਨਹੀਂ ਡਰਨਾ ਚਾਹੀਦਾ ਕਿਉਂਕਿ ਇਸ ਸਬੰਧੀ ਵਿਸ਼ਵ ਸਿਹਤ ਸੰਸਥਾ ਵੱਲੋਂ ਵੀ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਸਸਕਾਰ ਕਰਨ ਨਾਲ ਕਰੋਨਾ ਨਹੀਂ ਫੈਲਦਾ । ਇਸ ਮੌਕੇ ਤੇ ਯੂਨਾਈਟਿਡ ਸਿੱਖ ਸੰਸਥਾ ਵੱਲੋਂ ਦਿੱਲੀ ਯੂਨਿਟ ਤੋਂ ਜਸਮੀਤ ਸਿੰਘ, ਹਰਪ੍ਰੀਤ ਕੌਰ ਪਰਮਿੰਦਰ ਸਿੰਘ, ਅਤੇ ਪੰਜਾਬ ਤੋਂ ਮੇਜਰ ਸਿੰਘ ਦਿਲਜੀਤ ਸਿੰਘ ਜਗਜੀਵਨ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।