ਯੂਨਾਇਟੇਡ ਸਿੱਖਸ ਵਲੋਂ ਕਰੋਨਾ ਮਹਾਮਾਰੀ ਦੇ ਚਲਦਿਆਂ ਮੋਹਾਲੀ ਤੋਂ ਬਾਅਦ ਬੀਤੇ ਕੱਲ ਜਲੰਧਰ ਅਤੇ ਕਪੂਰਥਲਾ ਵਿੱਚ ਪੀ ਪੀ ਈ ਕਿੱਟਾਂ ਦਿਤੀਆਂ ਗਈਆਂ ।

ਯੂਨਾਇਟੇਡ ਸਿੱਖਸ ਵਲੋਂ ਦੁਨੀਆਂ ਭਰ ਵਿੱਚ ਲਗਤਾਰ ਜਾਰੀ ਹਨ ਸੇਵਾ ਕਾਰਜ

0
118
Share this post

ਜਲੰਧਰ 25 ਅਪ੍ਰੈਲ (5ਆਬ ਨਾਉ ਬਿਊਰੋ)

ਯੂਨਾਈਟਿਡ ਸਿੱਖਸ ਵੱਲੋਂ ਗੁਰੂ ਸਹਿਬਾਨ ਦੇ ਦਰਸਾਏ ਮਾਰਗ ਤੇ ਚੱਲਦਿਆਂ ਹਮੇਸ਼ਾ ਹੀ ਲੋੜਵੰਦ ਲੋਕਾਂ ਲਈ ਸੇਵਾਵਾਂ ਕੀਤੀਆਂ ਜਾਦੀਆਂ ਰਹੀਆਂ ਹਨ । ਇਸ ਸਮੇਂ ਕੋਰੋਨਾ ਮਹਾਂਮਾਰੀ ਦੇ ਕਾਰਨ ਸਮੁੱਚੀ ਦੁਨੀਆਂ ਵਿੱਚ ਹਾਹਕਾਰ ਮਚੀ ਹੋਈ ਹੈ । ਜਿਸ ਲਈ ਦੇਸ਼ਾ ਵਿਦੇਸ਼ਾ ਦੀਆਂ ਸਰਕਾਰਾਂ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਰਾਹਤ ਕਾਰਜ ਕੀਤੇ ਜਾ ਰਹੇ ਹਨ । ਯੂਨਾਈਟਿਡ ਸਿੱਖਸ ਵੱਲੋਂ ਅਮਰੀਕਾ, ਆਸਟਰੇਲੀਆ, ਕਨੇਡਾ, ਯੂਕੇ ਤੋਂ ਇਲਾਵਾ ਭਾਰਤ ਵਿੱਚ ਵੀ ਵੱਖ ਵੱਖ ਸੂਬਿਆਂ ਵਿੱਚ ਤਾਲਾਬੰਦੀ ਦੋਰਾਨ ਲੋਕਾਂ ਲਈ ਬੁਨਆਦੀ ਸਹੂਲਤਾਂ, ਜਿਨਾ ਵਿੱਚ ਰਾਸ਼ਨ, ਲੰਗਰ ਅਤੇ ਸੈਨੇਟਾਈਜੇਸ਼ਨ ਕੀਤੇ ਜਾਣ ਦੀਆਂ ਲਗਾਤਾਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ । ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਯੂਨਾਈਟਿਡ ਸਿੱਖਸ ਦੇ ਭਾਰਤੀ ਡਾਇਰੈਕਟਰ ਜਸਮੀਤ ਸਿੰਘ ਨੇ ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਜਸਮੀਤ ਸਿੰਘ ਨੇ ਕਿਹਾ ਕਿ ਜਿਥੇ ਕੋਰੋਨਾ ਮਹਾਂਮਾਰੀ ਦੇ ਦੋਰਾਨ ਯੂਨਾਈਟਿਡ ਸਿੱਖਸ ਵੱਲੋਂ ਜਰੂਰੀ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਉਥੇ ਡਾਕਟਰਾਂ, ਨਰਸਾਂ ਅਤੇ ਸਿਹਤ ਕਰਮਚਾਰੀਆਂ ਵੱਲੋਂ ਤਨਦੇਹੀ ਨਾਲ ਨਿਭਾਈਆਂ ਜਾ ਰਹੀਆਂ ਜਿੰਮੇਵਾਰੀਆਂ ਨੂੰ ਮੁੱਖ ਰੱਖਦਿਆਂ ਪੀਪੀਏ ਕਿੱਟਾਂ ,ਮਾਸਕ , ਸੈਨੇਟਾਈਜਰ ਅਤੇ ਦਸਤਾਨੇ ਆਦਿ ਮੁਹੱਈਆ ਕਰਵਾਏ ਜਾ ਰਹੇ ਹਨ । ਉਨਾਂ ਦੱਸਿਆ ਕਿ ਪੰਜਾਬ ਦੇ ਵਿੱਚ ਸੱਭ ਤੋਂ ਪਹਿਲਾ ਮੋਹਾਲੀ ਵਿਖੇ ਜਿਲਾ ਪ੍ਰਸ਼ਾਸਨ ਨੂੰ ਇਹ ਕਿੱਟਾਂ ਦਿੱਤੀਆਂ ਗਈਆਂ । ਉਨਾਂ ਦੱਸਿਆ ਕਿ ਅੱਜ ਜਲੰਧਰ ਡਵੀਜ਼ਨ 1 ਦੇ ਐਸਡੀਐਮ ਜੈਇੰਦਰ ਸਿੰਘ ਨੂੰ ਕਿੱਟਾਂ ਸੋਂਪੀਆਂ ਗਈਆਂ । ਇਸ ਮੌਕੇ ਜੈਇੰਦਰ ਸਿੰਘ ਨੇ ਮੀਡੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਥੇ ਸੂਬਾ ਸਰਕਾਰ ਵੱਲੋਂ ਰਹਾਤ ਕਾਰਜ ਵੱਡੀ ਪਧੱਰ ਤੇ ਕੀਤੇ ਜਾ ਰਹੇ ਹਨ । ਉਥੇ ਯੂਨਾਈਟਿਡ ਸਿੱਖਸ ਵੱਲੋਂ ਇਸ ਨਾਜੁਕ ਦੌਰ ਵੇਲੇ ਨਿਭਾਈਆਂ ਜਾ ਰਹੀਆਂ ਸੇਵਾਵਾਂ ਸ਼ਲਾਘਾ ਯੋਗ ਹਨ । ਕਿਉਂਕਿ ਕੋਰੋਨਾ ਬਿਮਾਰੀ ਨਾਲ ਲੜਨ ਲਈ ਇਹ ਸਾਰੇ ਸਮਾਨ ਦੀ ਸਖਤ ਲੋੜ ਹੈ । ਯੂਨਾਈਟਿਡ ਸਿੱਖਸ ਵੱਲੋਂ ਕਪੂਰਥਲਾ ਵਿਖੇ ਇਹ ਪੀਪੀਏ ਕਿੱਟਾਂ ਡਾਕਟਰ ਸ਼ੀਖਾ ਅਸਿਸਟੈਂਟ ਕਮਿਸ਼ਨਰ, ਪੀ ਸੀ ਐਸ ਨੂੰ ਸੌਂਪੀਆਂ ਗਈਆਂ । ਉਨਾਂ ਕਿਹਾ ਕਿ ਇਸ ਸਮੇਂ ਮਨੁੱਖਤਾ ਦੀ ਸੱਭ ਤੋਂ ਵੱਡੀ ਸੇਵਾ ਇਹ ਹੈ ।
ਇਸ ਮੋਕੇ ਯੂਨਾਈਟਿਡ ਸਿੱਖਸ ਵੱਲੋਂ ਸ: ਜਸਮੀਤ ਸਿੰਘ, ਧਰਮਿੰਦਰ ਸਿੰਘ ਫਰੀਦਾਬਾਦ , ਦਲਜੀਤ ਸਿੰਘ ਦਿੱਲੀ , ਹਰਪ੍ਰੀਤ ਕੌਰ , ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਕਪੂਰਥਲਾ , ਮੇਜਰ ਸਿਘ ,ਹਰਜੀਵਨ ਸਿੰਘ ਅਤੇ ਹੋਰ ਪੰਤਵੰਤੇ ਸੱਜਣ ਹਾਜਰ ਸਨ।