ਯੂਨਾਇਟੇਡ ਸਿਖਸ ਸੰਸਥਾ ਵੱਲੋਂ ਵੱਖ ਵੱਖ ਧਾਰਮਿਕ ਅਸਥਾਨਾਂ ਨੂੰ ਸੇਨੇਟਾਇਜ ਕਰਕੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਗਿਆ

ਯੂਨਾਇਟੇਡ ਸਿੱਖਸ ਦੁਨੀਆਂ ਦੀ ਪਹਿਲੀ ਸਿੱਖ ਸੰਸਥਾ ਹੈ ਜੋ UNO ਵਲੋਂ ਪ੍ਰਮਾਣਿਤ ਹੈ : ਸਲੂਜਾ

0
118
Share this post
ਅੰਮ੍ਰਿਤਸਰ 13 ਮਈ
(5ਆਬ ਨਾਉ ਬਿਊਰੋ )
ਅੰਤਰਰਾਸ਼ਟਰੀ ਸਿੱਖ ਸੰਸਥਾ ਯੂਨਾਇਟੇਡ ਸਿੱਖਸ ਵਲੋਂ ਗੁਰੁ ਨਗਰੀ ਅਮ੍ਰਿਤਸਰ ਵਿਖੇ ਵੱਖ ਵੱਖ ਧਾਰਮਿਕ ਅਸਥਾਨਾਂ ਨੂੰ ਸੈਨੇਟਾਇਜ ਕੀਤਾ ਜਾ ਰਿਹਾ ਹੈ ਜਿਸ ਤਹਿਤ ਅੱਜ ਹਾਲ ਬਾਜ਼ਾਰ ਵਿਖੇ ਸਥਿਤ ਮਸਜਿਦਾਂ ਨੂੰ ਸੈਨੇਟਾਇਜ ਕੀਤਾ ਗਿਆ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਅੰਮ੍ਰਿਤਸਰ ਦੇ ਹੈਡ ਹਰਮੀਤ ਸਿੰਘ ਸਲੂਜਾ ਨੇ ਦੱਸਿਆ ਕਿ ਯੂਨਾਇਟੇਡ ਸਿਖਸ ਸੰਸਥਾ ਵੱਲੋਂ ਦੁਨੀਆ ਭਰ ਵਿੱਚ ਕਰੋਨਾ ਮਹਾਮਾਰੀ ਦੇ ਚਲਦਿਆਂ ਲੋੜਵੰਦਾਂ ਦੀ ਮਦਦ ਲਗਾਤਾਰ ਜਾਰੀ ਹੈ ਅਤੇ ਇਸਦੇ ਨਾਲ ਨਾਲ ਵੱਖ ਵੱਖ ਧਾਰਮਿਕ ਅਸਥਾਨਾਂ ਨੂੰ ਸੈਨੇਟਾਇਜ ਕਰਨ ਦੀ ਸੇਵਾ ਵੀ ਸੰਸਥਾ ਵੱਲੋਂ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਗੁਰੂ ਨਗਰੀ ਅਮ੍ਰਿਤਸਰ ਵਿਖੇ ਵੱਖ ਵੱਖ ਗੁਰਦੁਆਰਿਆਂ, ਮੰਦਿਰਾਂ ਅਤੇ ਮਸਜਿਦਾਂ ਵਿੱਚ ਗੁਰੂ ਸਾਹਿਬ ਵਲੋਂ ਦਰਸਾਏ ਗਏ ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦੇ ਸਿਧਾਂਤ ਤਹਿਤ ਇਹ ਸੇਵਾ ਕੀਤੀ ਜਾ ਰਹੀ ਹੈ। ਓਹਨਾ ਦੱਸਿਆ ਕਿ ਯੂਨਾਇਟੇਡ ਸਿਖਸ ਦੁਨੀਆ ਦੀ ਇੱਕੋ ਇੱਕ ਐਸੀ ਸਿੱਖ ਸੰਸਥਾ ਹੈ ਜੋ UNO ਵਲੋਂ ਪ੍ਰਮਾਣਿਤ ਹੈ ਅਤੇ ਦੁਨੀਆ ਭਰ ਵਿਚ ਕਿਸੀ ਵੀ ਤ੍ਰਾਸਦੀ ਯਾ ਮਹਾਮਾਰੀ ਦੌਰਾਨ ਲੋੜਵੰਧਾ ਦੀ ਮਦਦ ਲਈ ਤਿਆਰ ਰਹਿੰਦੀ ਹੈ। ਇਸ ਮੌਕੇ ਤੇ ਮਸਜਿਦ ਦੇ ਇਮਾਮ ਅਬਦੁਲ ਨੂਰ ਸਾਹਬ  ਨੇ ਯੂਨਾਇਟੇਡ ਸਿਖਸ ਦਾ ਇਸ ਸੇਵਾ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਇਸ ਸੇਵਾ ਕਰਕੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਹੈ ਜਿਸਦੇ ਲਈ ਉਹ ਯੂਨਾਇਟੇਡ ਸਿਖਸ ਦਾ ਧੰਨਵਾਦ ਕਰਦੇ ਹਨ।
ਇਸ ਮੌਕੇ ਸ਼੍ਰੋਮਣੀ ਗਤਕਾ ਅਖਾੜਾ ਦੇ ਸੁਖਵੰਤ ਸਿੰਘ ਬਿੱਟੂ,ਉਸਤਾਦ ਕਮਲਪ੍ਰੀਤ ਸਿੰਘ, ਰਵੀਇੰਦਰ ਸਿੰਘ, ਕਿਨਚਿਤ ਸੋਢੀ, ਹਰਦੀਪ ਸਿੰਘ ਆਦਿ ਮੌਜੂਦ ਸਨ।