ਯੂਨਾਇਟੇਡ ਸਿਖਸ ਸੰਸਥਾ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਗੁ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸੇਨੇਟਾਇਜ ਦੀ ਸੇਵਾ ਕੀਤੀ ਗਈ

ਯੂਨਾਇਟੇਡ ਸਿੱਖਸ ਕਰੋਨਾ ਮਹਾਮਾਰੀ ਦੇ ਚਲਦਿਆਂ ਦੁਨੀਆਂ ਭਰ ਵਿਚ ਲੋੜਵੰਧਾ ਲਈ ਮਸੀਹਾ ਬਣ ਕੇ ਅੱਗੇ ਆ ਰਹੀ ਹੈ : ਜੱਥੇਦਾਰ ਸੁਖਵੰਤ ਸਿੰਘ

0
182
Share this post
ਅੰਮ੍ਰਿਤਸਰ 22 ਮਈ (5ਆਬ ਨਾਉ ਬਿਊਰੋ)
ਅੰਤਰਰਾਸ਼ਟਰੀ ਸਿੱਖ ਸੰਸਥਾ ਯੂਨਾਇਟੇਡ ਸਿੱਖਸ ਵਲੋਂ ਗੁਰੁ ਨਗਰੀ ਅਮ੍ਰਿਤਸਰ ਵਿਖੇ ਵੱਖ ਵੱਖ ਧਾਰਮਿਕ ਅਸਥਾਨਾਂ ਨੂੰ ਸੈਨੇਟਾਇਜ ਕੀਤਾ ਜਾ ਰਿਹਾ ਹੈ ਜਿਸ ਤਹਿਤ ਅੱਜ ਸ਼੍ਰੋਮਣੀ ਗਤਕਾ ਅਖਾੜਾ ਗੁ ਬਾਬਾ ਦੀਪ ਸਿੰਘ ਜੀ ਅਤੇ ਯੂਨਾਇਟੇਡ ਸਿਖਸ ਵਲੋਂ ਚਾਟੀਵਿੰਡ ਚੌਕ ਸਥਿਤ ਗੁ ਸ਼ਾਹੀਦਗੰਜ ਬਾਬਾ ਦੀਪ ਸਿੰਘ ਜੀ(ਸ਼ਹੀਦਾਂ ਸਾਹਿਬ) ਨੂੰ ਸੈਨੇਟਾਇਜ ਕੀਤਾ ਗਿਆ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਅੰਮ੍ਰਿਤਸਰ ਦੇ ਹੈਡ ਹਰਮੀਤ ਸਿੰਘ ਸਲੂਜਾ ਨੇ ਦੱਸਿਆ ਕਿ ਯੂਨਾਇਟੇਡ ਸਿਖਸ ਸੰਸਥਾ ਵੱਲੋਂ ਦੁਨੀਆ ਭਰ ਵਿੱਚ ਕਰੋਨਾ ਮਹਾਮਾਰੀ ਦੇ ਚਲਦਿਆਂ ਲੋੜਵੰਦਾਂ ਦੀ ਮਦਦ ਲਗਾਤਾਰ ਜਾਰੀ ਹੈ ਅਤੇ ਇਸਦੇ ਨਾਲ ਨਾਲ ਵੱਖ ਵੱਖ ਧਾਰਮਿਕ ਅਸਥਾਨਾਂ ਨੂੰ ਸੈਨੇਟਾਇਜ ਕਰਨ ਦੀ ਸੇਵਾ ਵੀ ਸੰਸਥਾ ਵੱਲੋਂ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਗੁਰੂ ਨਗਰੀ ਅਮ੍ਰਿਤਸਰ ਵਿਖੇ ਵੱਖ ਵੱਖ ਗੁਰਦੁਆਰਿਆਂ, ਮੰਦਿਰਾਂ , ਚਰਚਾਂ ਅਤੇ ਮਸਜਿਦਾਂ ਵਿੱਚ ਗੁਰੂ ਸਾਹਿਬ ਵਲੋਂ ਦਰਸਾਏ ਗਏ ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦੇ ਸਿਧਾਂਤ ਤਹਿਤ ਇਹ ਸੇਵਾ ਕੀਤੀ ਜਾ ਰਹੀ ਹੈ। ਓਹਨਾ ਦੱਸਿਆ ਕਿ ਯੂਨਾਇਟੇਡ ਸਿਖਸ ਦੁਨੀਆ ਦੀ ਇੱਕੋ ਇੱਕ ਐਸੀ ਸਿੱਖ ਸੰਸਥਾ ਹੈ ਜੋ UNO ਵਲੋਂ ਪ੍ਰਮਾਣਿਤ ਹੈ ਅਤੇ ਦੁਨੀਆ ਭਰ ਵਿਚ ਕਿਸੀ ਵੀ ਤ੍ਰਾਸਦੀ ਯਾ ਮਹਾਮਾਰੀ ਦੌਰਾਨ ਲੋੜਵੰਧਾ ਦੀ ਮਦਦ ਲਈ ਤਿਆਰ ਰਹਿੰਦੀ ਹੈ। ਇਸ ਮੌਕੇ ਤੇ ਸ਼੍ਰੋਮਣੀ ਗਤਕਾ ਅਖਾੜਾ ਗੁ ਬਾਬਾ ਦੀਪ ਸਿੰਘ ਜੀ ਦੇ ਮੁਖੀ ਜੱਥੇਦਾਰ ਸੁਖਵੰਤ ਸਿੰਘ ਬਿੱਟੂ ਨੇ ਯੂਨਾਇਟੇਡ ਸਿਖਸ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਹੀ ਲੋੜਵੰਧਾ ਦੀ ਮਦਦ ਲਈ ਅੱਗੇ ਆਉਂਦੀ ਹੈ ਅਤੇ ਅੱਜ ਇਸ ਕਰੋਨਾ ਮਹਾਮਾਰੀ ਦੇ ਚਲਦਿਆਂ ਜਿਥੇ ਦੁਨੀਆ ਭਰ ਵਿੱਚ ਹਾਹਾਕਾਰ ਮਚੀ ਹੈ ਉਥੇ ਸਿੱਖ ਕੌਮ ਪੂਰੀ ਦੁਨੀਆ ਵਿੱਚ ਲੋੜਵੰਧਾ ਲਈ ਮਸੀਹਾ ਬਣ ਕੇ ਅੱਗੇ ਆ ਰਹੀ ਹੈ।
ਇਸ ਮੌਕੇ ਸ਼੍ਰੋਮਣੀ ਗਤਕਾ ਅਖਾੜਾ ਦੇ ਉਸਤਾਦ ਕਮਲਪ੍ਰੀਤ ਸਿੰਘ, ਰਵੀਇੰਦਰ ਸਿੰਘ, ਜਸਪਾਲ ਸਿੰਘ, ਹਰਦੀਪ ਸਿੰਘ ਆਦਿ ਮੌਜੂਦ ਸਨ।