ਯੂਨਾਇਟੇਡ ਸਿਖਸ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ 20 ਵਹੀਲ ਚੇਅਰਸ ਭੇਟ ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਆਉਣ ਵਾਲੇ ਬਜ਼ੁਰਗ ਅਤੇ ਅੰਗਹੀਣ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੀ ਗਈ ਸੇਵਾ।

0
74
Share this post

ਅੰਮ੍ਰਿਤਸਰ 08 ਜੁਲਾਈ ( 5ਆਬ ਨਾਉ ਬਿਊਰੋ ) ਅੰਤਰਰਾਸ਼ਟਰੀ ਸਿੱਖ ਸੰਸਥਾ ਯੂਨਾਇਟੇਡ ਸਿੱਖਸ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ 20 ਵਹੀਲ ਚੀਅਰਸ ਭੇਟ ਕੀਤੀਆਂ ਗਈਆਂ । ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਬਘੇਲ ਸਿੰਘ ਵਲੋਂ ਯੂਨਾਇਟੇਡ ਸਿਖਸ ਦਾ ਧੰਨਵਾਦ ਕੀਤਾ ਗਿਆ ਅਤੇ ਸੰਸਥਾ ਦੇ ਡਾਇਰੈਕਟਰ ਪਰਮਿੰਦਰ ਸਿੰਘ ਨੰਦਾ, ਗੁਰਪ੍ਰੀਤ ਸਿੰਘ ਸੇਠੀ ਹਰਮੀਤ ਸਿੰਘ ਸਲੂਜਾ ਅਤੇ ਹੋਰ ਨੁਮਾਇੰਦਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਖੇ ਅਰਦਾਸੀਏ ਭਾਈ ਸੁਲਤਾਨ ਸਿੰਘ ਨੇ ਅਰਦਾਸ ਕਰਕੇ ਵਹੀਲ ਚਿਅਰਸ ਸੰਗਤ ਨੂੰ ਸਮਰਪਿਤ ਕੀਤੀਆਂ ।ਇਸ ਮੌਕੇ ਸੰਸਥਾ ਦੇ ਡਾਇਰੈਕਟਰ ਪਰਮਿੰਦਰ ਸਿੰਘ ਨੰਦਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਉਣ ਵਾਲੇ ਬਜ਼ੁਰਗਾਂ ਅਤੇ ਸਰੀਰਕ ਤੌਰ ਤੇ ਕਮਜ਼ੋਰ ਲੋਕਾਂ ਦੀ ਸਹੂਲਤ ਲਈ ਸੰਸਥਾ ਵੱਲੋਂ ਇਹ ਸੇਵਾ ਕੀਤੀ ਗਈ ਹੈ ਅਤੇ ਗੁਰੂ ਸਾਹਿਬ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਯੂਨਾਇਟੇਡ ਸਿਖਸ ਦੁਨੀਆ ਭਰ ਵਿੱਚ ਲਗਾਤਾਰ ਲੋੜਵੰਦਾਂ ਦੀ ਸੇਵਾ ਕਰ ਰਹੀ ਹੈ। ਮੈਨੇਜਰ ਬਘੇਲ ਸਿੰਘ ਨੇ ਕਿਹਾ ਕਿ ਯੂਨਾਇਟੇਡ ਸਿਖਸ ਵਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਸ਼ਾਲਾਂਘਾਯੋਗ ਹਨ। ਇਸ ਮੌਕੇ ਪ੍ਰਕਰਮਾ ਦੇ ਸੁਰਪਵਾਇਜਰ ਜਸਬੀਰ ਸਿੰਘ ਯੂਨਾਇਟੇਡ ਸਿਖਸ ਤੋਂ ਗਗਨਦੀਪ ਸਿੰਘ, ਕਮਲਪ੍ਰੀਤ ਸਿੰਘ, ਇੰਦਰਪਾਲ ਸਿੰਘ, ਹਰਮੀਤ ਸਿੰਘ , ਰਵਿੰਦਰ ਸਿੰਘ ਅਤੇ ਹੋਰ ਵਲੰਟੀਅਰ ਮੌਜੂਦ ਸਨ ।
ਫੋਟੋ ਕੈਪਸ਼ਨ :- ਸ੍ਰੀ ਹਰਿਮੰਦਰ ਸਾਹਿਬ ਵਿਖੇ ਵਹੀਲ ਚੀਅਰਸ ਭੇਟ ਕਰਨ ਉਪਰੰਤ ਸੰਸਥਾਂ ਦੇ ਪਰਵਿੰਦਰ ਸਿੰਘ ਨੰਦਾ, ਗੁਰਪ੍ਰੀਤ ਸਿੰਘ ਸੇਠੀ ਅਤੇ ਹਰਮੀਤ ਸਿੰਘ ਸਲੂਜਾ ਨੂੰ ਸਨਮਾਨਿਤ ਕਰਕੇ ਹੋਏ ਮੈਨੇਜਰ ਬਘੇਲ ਸਿੰਘ ਅਤੇ ਹੋਰ ।