ਮੋਦੀ ਦੇ ਸਹੁੰ ਚੁੱਕ ਸਮਾਰੋਹ ‘ਚ ਸਾਰਕ ਦੇਸ਼ਾਂ ਦੇ ਮੁਖੀਆਂ ਤੋਂ ਇਲਾਵਾ ਕਰੀਬ 6,000 ਮਹਿਮਾਨ ਪੁੱਜਣਗੇ

0
273
Share this post

 

ਨਵੀਂ ਦਿੱਲੀ 29 ਮਈ (5ਆਬ ਨਾਉ ਬਿਊਰੋ)

ਨਵੀਂ ਦਿੱਲੀ— 30 ਮਈ 2019 ਦਾ ਦਿਨ ਬਹੁਤ ਖਾਸ ਰਹਿਣ ਵਾਲਾ ਹੈ, ਹੋਵੇ ਵੀ ਕਿਉਂ ਨਾ ਰਾਸ਼ਟਰਪਤੀ ਭਵਨ ਪਹਿਲੀ ਵਾਰ ਇੰਨੀ ਵੱਡੀ ਗਿਣਤੀ ‘ਚ ਮਹਿਮਾਨ ਨਵਾਜ਼ੀ ਜੋ ਕਰਨ ਵਾਲਾ ਹੈ। ਜੀ ਹਾਂ, ਇਹ ਮੌਕਾ ਹੋਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੀ ਵਾਰ ਸਹੁੰ ਚੁੱਕ ਸਮਾਰੋਹ ਦਾ। ਇਸ ਸਮਾਰੋਹ ਵਿਚ 5,000-6,000 ਮਹਿਮਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਵੀਰਵਾਰ 30 ਮਈ ਦੀ ਸ਼ਾਮ ਨੂੰ ਮੋਦੀ ਨਾਲ ਉਨ੍ਹਾਂ ਦਾ ਮੰਤਰੀਮੰਡਲ ਵੀ ਸਹੁੰ ਚੁੱਕੇਗਾ। ਲੋਕ ਸਭਾ ਚੋਣਾਂ 2019 ‘ਚ ਭਾਜਪਾ ਦੀ ਬੰਪਰ ਜਿੱਤ ਤੋਂ ਬਾਅਦ ਇਸ ਸਮਾਰੋਹ ਦੇ ਹੋਰ ਵੀ ਜ਼ਿਆਦਾ ਸ਼ਾਨਦਾਰ ਬਣਾਉਣ ਦੇ ਕਿਆਸ ਲਾਏ ਜਾ ਰਹੇ ਹਨ। ਪਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਨਰਿੰਦਰ ਮੋਦੀ ਵਲੋਂ ਨਿਰਦੇਸ਼ ਮਿਲੇ ਹਨ ਕਿ ਸਮਾਰੋਹ ਨੂੰ ਸਾਧਾਰਣ ਅਤੇ ਸਾਦਗੀ ਦਾ ਰੂਪ ਦਿੱਤਾ ਜਾਵੇ।

ਮਹਿਮਾਨਾਂ ਨੂੰ ਖਾਣੇ ‘ਚ ਮਿਲੇਗਾ ਵੇਜ-ਨਾਨਵੇਜ ਤੇ ਦਾਲ ਰਾਯਸੀਨਾ—
ਇਸ ਵਾਰ ਸਮਾਰੋਹ ‘ਚ 14 ਦੇਸ਼ਾਂ ਦੇ ਮੁਖੀਆਂ, ਕਈ ਦੇਸ਼ਾਂ ਦੇ ਰਾਜਦੂਤ, ਬੁੱਧੀਜੀਵੀਆਂ, ਰਾਜਨੀਤਿਕ ਕਾਰਕੁੰਨ, ਫਿਲਮ ਸਟਾਰ ਅਤੇ ਮਸ਼ਹੂਰ ਹਸਤੀਆਂ ਨੂੰ ਬੁਲਾਇਆ ਗਿਆ ਹੈ। ਸਮਾਰੋਹ ਲੱਗਭਗ ਉਂਝ ਹੀ ਹੋਵੇਗਾ ਜਿਵੇਂ 2014 ਵਿਚ ਹੋਇਆ ਸੀ। ਬਾਹਰੀ ਕੰਪਲੈਕਸ ਵਿਚ ਮਹਿਮਾਨਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ। ਸ਼ਾਮ ਨੂੰ 7 ਵਜੇ ਸਮਾਰੋਹ ਤੋਂ ਬਾਅਦ ਮਹਿਮਾਨਾਂ ਲਈ ਹਲਕਾ ਰਾਤ ਦੇ ਭੋਜਨ ਦੀ ਵਿਵਸਥਾ ਕੀਤੀ ਗਈ ਹੈ, ਜਿਸ ‘ਚ ਵੇਜ ਅਤੇ ਨਾਨਵੇਜ ਦੋਹਾਂ ਤਰ੍ਹਾਂ ਦੇ ਭੋਜਨ ਦੀ ਵਿਵਸਥਾ ਕੀਤੀ ਗਈ ਹੈ। ਡਿਨਰ ਮੈਨਿਊ ਵਿਚ ‘ਦਾਲ ਰਾਯਸੀਨਾ’ ਨੂੰ ਵੀ ਥਾਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰਾਜਭੋਗ ਅਤੇ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਉਪਲੱਬਧ ਹੋਣਗੀਆਂ। ਵੀਰਵਾਰ ਰਾਤ ਦੇ ਭੋਜਨ ਲਈ ਰਾਸ਼ਟਰਪਤੀ ਭਵਨ ਨੇ 48 ਘੰਟੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਰਾਸ਼ਟਰਪਤੀ ਭਵਨ ਦੇ ਬਾਹਰੀ ਕੰਪਲੈਕਸ ‘ਚ ਹੋਵੇਗਾ ਸਹੁੰ ਚੁੱਕ ਸਮਾਰੋਹ—
ਸਹੁੰ ਚੁੱਕ ਸਮਾਰੋਹ ਰਾਸ਼ਟਰਪਤੀ ਭਵਨ ਦੇ ਬਾਹਰੀ ਕੰਪਲੈਕਸ ਵਿਚ ਹੋਵੇਗਾ। ਮੁੱਖ ਗੇਟ ਅਤੇ ਮੁੱਖ ਭਵਨ ਵਿਚਾਲੇ ਇਕ ਵੱਡਾ ਅਤੇ ਸ਼ਾਨਦਾਰ ਰਸਤਾ ਬਣਾਇਆ ਜਾਵੇਗਾ, ਜਿਸ ਦਾ ਇਸਤੇਮਾਲ ਸੂਬੇ ਦੇ ਮੁਖੀਆਂ ਅਤੇ ਦੇਸ਼ਾਂ ਦੇ ਸ਼ਾਸ਼ਨ ਪ੍ਰਧਾਨਾਂ ਦੇ ਰਸਮੀ ਸਵਾਗਤ ਲਈ ਕੀਤਾ ਜਾਵੇਗਾ। ਦਰਅਸਲ ਦਰਬਾਰ ਹਾਲ ਵਿਚ ਮਹਿਜ 500 ਲੋਕਾਂ ਦਾ ਸਮਾਰੋਹ ਹੀ ਸੰਭਵ ਹੈ। ਸਭ ਤੋਂ ਪਹਿਲਾਂ ਚੰਦਰ ਸ਼ੇਖਰ ਨੇ 1990 ‘ਚ ਬਾਹਰੀ ਕੰਪਲੈਕਸ ਵਿਚ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਸਾਲ 1998 ਵਿਚ ਅਟਲ ਬਿਹਾਰੀ ਵਾਜਪਾਈ ਨੇ ਅਤੇ ਇਸ ਤੋਂ ਬਾਅਦ 2014 ‘ਚ ਨਰਿੰਦਰ ਮੋਦੀ ਨੇ ਬਾਹਰੀ ਕੰਪਲੈਕਸ ‘ਚ ਸਹੁੰ ਚੁੱਕੀ ਸੀ। ਹੁਣ ਇਹ ਚੌਥਾ ਮੌਕਾ ਹੋਵੇਗਾ, ਜਦੋਂ ਮੋਦੀ ਰਾਸ਼ਟਰਪਤੀ ਭਵਨ ਦੇ ਬਾਹਰੀ ਕੰਪਲੈਕਸ ‘ਚ ਸਹੁੰ ਚੁੱਕਣਗੇ। ਸਾਲ 2014 ‘ਚ ਪੀ. ਐੱਮ. ਮੋਦੀ ਦੇ ਸਹੁੰ ਚੁੱਕ ਸਮਾਰੋਹ ‘ਚ ਸਾਰਕ ਦੇਸ਼ਾਂ ਦੇ ਮੁਖੀਆਂ ਤੋਂ ਇਲਾਵਾ ਕਰੀਬ 4,000 ਮਹਿਮਾਨਾਂ ਨੇ ਹਿੱਸਾ ਲਿਆ ਸੀ।