ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹਰਦੀਪ ਪੁਰੀ ਨਾਲ ਕੀਤੀ ਮੁਲਾਕਾਤ, ਮੰਡੀ ਜ਼ਿਲੇ ’ਚ ਬਣੇਗਾ ਨਵਾਂ ਹਵਾਈ ਅੱਡਾ

0
44
Share this post

 

ਸ਼ਿਮਲਾ – 21 ਨਵੰਬਰ (5ਆਬ ਨਾਉ ਬਿਊਰੋ)

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਹੈ ਕਿ ਮੰਡੀ ਜ਼ਿਲੇ ’ਚ ਨਵਾਂ ਹਵਾਈ ਅੱਡਾ ਬਣੇਗਾ। ਇਸ ਨੂੰ ਸੂਬਾ ਸਰਕਾਰ ਅਤੇ ਭਾਰਤੀ ਹਵਾਈ ਅੱਡਾ ਅਥਾਰਟੀ ਵੱਲੋਂ ਮਿਲ ਕੇ ਬਣਾਇਆ ਜਾਵੇਗਾ। ਉਨ੍ਹਾਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਪਿੱਛੋਂ ਅੱਜ ਭਾਵ ਵੀਰਵਾਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੂਬੇ ਦੇ ਗਗਲ, ਸ਼ਿਮਲਾ ਅਤੇ ਭੁੰਤਰ ਦੇ ਹਵਾਈ ਅੱਡਿਆਂ ਦਾ ਪਸਾਰ ਕਰਨ ਦੀ ਸੰਭਾਵਨਾ ਲੱਭੀ ਜਾਏਗੀ। ਉਨ੍ਹਾਂ ਨੇ ਮੌਜੂਦਾ ਹਵਾਈ ਅੱਡਿਆ ਦੇ ਵਿਸਥਾਰ ਕਰਨ ਦੀ ਵੀ ਬੇਨਤੀ ਕੀਤੀ ਹੈ। ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ।