ਮਹਾਰਾਸ਼ਟਰ ਤੋਂ ਅਕਾਲੀ ਆਗੂ ਅਤੇ ਹਜ਼ੂਰ ਸਾਹਿਬ ਬੋਰਡ ਦੇ ਭੁਪਿੰਦਰ ਸਿੰਘ ਮਿਨਹਾਸ ਅਤੇ ਗੁਰਿੰਦਰ ਸਿੰਘ ਬਾਵਾ ਨੇ ਕੀਤੇ ਯਾਤਰੀਆਂ ਨੂੰ ਪੰਜਾਬ ਭੇਜਣ ਪ੍ਰਬੰਧ ।

👉 ਅਕਾਲੀ ਦਲ ਦੇ ਪ੍ਰਧਾਨ ਨੇ ਕੀਤੀ ਆਪਣੀ ਜਿੰਮੇਵਾਰੀ ਪੂਰੀ । 👉 ਬੀਬੀ ਬਾਦਲ ਦੇ ਯਤਨਾ ਨੂੰ ਪਿਆ ਬੂਰ ।

0
41
Share this post

ਹਜ਼ੂਰ ਸਾਹਿਬ 26 ਅਪ੍ਰੈਲ  (5ਆਬ ਨਾਉ ਬਿਊਰੋ) ਕਰੋਨਾ ਵਾਇਰਸ ਕਾਰਨ ਲਗੇ ਲੌਕਡਾਉਂਨ ਕਾਰਨ ਹਜ਼ੂਰ ਸਾਹਿਬ ਵਿਖੇ ਪਿਛਲੇ ਕਰੀਬ ਇਕ ਮਹੀਨੇ ਤੋ ਰੁਕੀ ਸੰਗਤ ਨੂੰ ਪੰਜਾਬ ਵਾਪਸ ਲਿਆਉਂਣ ਲਈ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋ ਮੈਂਬਰ ਪਾਰਲੀਮੈਂਟ  ਸੁਖਬੀਰ ਸਿੰਘ ਬਾਦਲ ਅਤੇ  ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਯਤਨਾ ਨਾਲ ਸੰਗਤਾਂ ਪੰਜਾਬ ਪੁਜਣੀਆਂ ਸ਼ੁਰੂ ਹੋਈਆਂ। ਹਜ਼ੂਰ ਸਾਹਿਬ ਵਿਚ ਚਾਰ ਹਜ਼ਾਰ ਦੇ ਕਰੀਬ ਸੰਗਤ ਲਾਕਡਾਉਂਨ ਕਾਰਨ  ਰੁਕੀ ਹੋਈ ਸੀ ਤੇ ਸੰਗਤਾਂ ਬਾਰ ਬਾਰ ਪ੍ਰਸ਼ਾਸਨ ਨੂੰ ਪੰਜਾਬ ਭੇਜਣ ਲਈ ਗੁਹਾਰ ਲਗਾ ਰਹੀਆਂ ਸਨ। ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਕੇਦਰੀ ਮੰਤਰੀ ਬੀਬੀ ਹਰਿਸਿਮਰਤ ਕੌਰ ਬਾਦਲ ਨੇ ਪਹਿਲਾਂ ਤਖ਼ਤ ਸਾਹਿਬ ਬੋਰਡ ਦੇ ਪ੍ਰਧਾਨ ਸ੍ਰ ਭੁਪਿੰਦਰ ਸਿੰਘ ਮਿਨਹਾਸ ਅਤੇ ਮੀਤ ਪ੍ਰਧਾਨ ਸ੍ਰ ਗੁਰਿੰਦਰ ਸਿੰਘ ਬਾਵਾ ਕੋਲੋ ਫੋਨ ਤੇ ਸਾਰੀ ਸਥਿਤੀ ਜਾਣੀ ਤੇ ਫਿਰ ਇਨਾਂ ਯਾਤਰੂਆਂ ਨੂੰ ਪੰਜਾਬ ਲਿਆਉਂਣ ਲਈ ਯਤਨ ਸ਼ੁਰੂ ਕੀਤੇ। ਸ੍ਰ ਬਾਵਾ ਨੇ ਦਸਿਆ ਕਿ ਕਰੀਬ 4000 ਯਾਤਰੂ ਤਖ਼ਤ ਸਾਹਿਬ ਕੰਪਲੈਕਸ ਅਤੇ ਗੁਰਦਵਾਰਾ ਲੰਗਰ ਸਾਹਿਬ ਵਿਖੇ ਰੁਕੇ ਹੋਏ ਹਨ। ਸ੍ਰ ਬਾਦਲ ਦੇ ਆਦੇਸ਼ ਤੇ ਸ੍ਰ ਮਿਨਹਾਸ ਤੇ ਸ੍ਰ ਬਾਵਾ ਨੇ ਫੈਸਲਾ ਲਿਆ ਕਿ ਇਨਾਂ ਯਾਤਰੂਆਂ ਨੂੰ ਬਸਾਂ ਰਾਹੀ ਪੰਜਾਬ ਭੇਜਿਆ ਜਾਵੇ ਤੇ ਇਸ ਦਾ ਸਾਰਾ ਖਰਚ ਅਕਾਲੀ ਦਲ ਦੇ ਮਹਾਂਰਾਸਟਰ ਦੇ ਆਗੂ ਚੁਕਣਗੇ। ਸ੍ਰ ਬਾਦਲ ਅਤੇ ਬੀਬੀ ਬਾਦਲ ਨੇ ਇਨਾਂ ਸ਼ਰਧਾਲੂਆਂ ਨੂੰ ਪੰਜਾਬ ਲਿਆਉਂਣ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ । ਉਨਾਂ ਇਸ ਲਈ ਕੇਦਰੀ ਮੰਤਰੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕ ਵੀ ਰਾਬਤਾ ਕੀਤਾ ਹੋਇਆ ਸੀ। ਆਖਿਰ ਬੀਬੀ ਬਾਦਲ ਦੀਆਂ ਇਹ ਕੋਸ਼ਿਸ਼ਾਂ ਸਫਲ ਹੋਈਆਂ ਤੇ ਇਹ ਯਾਤਰੂ ਜੋ ਕਰੀਬ ਇਕ ਮਹੀਨੇ ਤੋ ਹਜੂਰ ਸਾਹਿਬ ਸਨ ਪੰਜਾਬ ਰਵਾਨਾ ਹੋਏ। ਪਹਿਲਾਂ ਕਰੀਬ 350 ਯਾਤਰੀ ਕਰੀਬ 10 ਸਲੀਪਰ ਬਸਾਂ ਰਾਹੀ ਪੰਜਾਬ ਰਵਾਨਾ ਕੀਤਾ ਗਿਆ। ਇਸੇ ਤਰਾਂ ਹੀ ਗੁਰਦਵਾਰਾ ਲੰਗਰ ਸਾਹਿਬ ਵਿਖੇ ਰੁਕੀਆਂ 400 ਦੇ ਕਰੀਬ ਯਾਤਰੂਆਂ ਨੂੰ ਤਖ਼ਤ ਸਾਹਿਬ ਬੋਰਡ ਦੇ ਪ੍ਰਧਾਨ ਭੁਪਿੰਦਰ  ਸਿੰਘ ਮਿਨਹਾਸ ਅਤੇ ਮੀਤ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਦੀ ਪਹਿਲਕਦਮੀ ਨਾਲ 14 ਬਸਾਂ ਰਾਹੀ ਪੰਜਾਬ ਵਲ ਭੇਜਿਆ ਗਿਆ। ਤਖ਼ਤ ਸਾਹਿਬ ਬੋਰਡ ਵਲੋ  ਇਨਾਂ ਯਾਤਰੂਆਂ ਨੂੰ ਪੰਜਾਬ ਭੇਜਣ ਤੋ ਪਹਿਲਾਂ ਸਾਰੀਆਂ ਬਸਾਂ ਨੂੰ ਸੈਨੇਟਾਇਜ਼ ਕਰਵਾਇਆ ਗਿਆ। ਤਖ਼ਤ ਸਾਹਿਬ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਅਤੇ ਮੀਤ ਪ੍ਰਧਾਨ ਬਾਵਾ ਗੁਰਿੰਦਰ ਸਿੰਘ ਦੇ ਆਦੇਸ਼ ਤੇ ਪੰਜਾਬ ਵਲ ਭੇਜੇ  ਯਾਤਰੂਆਂ ਦਾ ਮੈਡੀਕਲ ਟੈਸਟ  ਵੀ ਕੀਤਾ ਗਿਆ। ਇਸ ਬਾਰੇ ਇਸ ਪੱਤਰਕਾਰ ਨਾਲ ਫੋਨ ਤੇ ਗਲ ਕਰਦਿਆਂ  ਬਾਵਾ ਗੁਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਜਾ  ਰਹੇ ਇਹ ਯਾਤਰੀ ਲਾਕਡਾਉਂਨ ਕਾਰਨ ਨਾਦੇੜ ਸਾਹਿਬ ਵਿਖੇ ਹੀ ਰੁਕ ਗਏ ਸਨ। ਇਥੇ ਵੀ ਇਨਾਂ ਦੀ ਸਿਹਤ ਤੇ ਖਾਣ ਪੀਣ ਦਾ ਪੂਰਾ ਧਿਆਨ ਰਖਿਆ ਗਿਆ ਸੀ। ਹੁਣ ਇਨਾਂ ਨੂੰ ਪੰਜਾਬ ਭੇਜਿਆ ਜਾ ਰਿਹਾ ਹੈ। ਪੰਜਾਬ ਜਾਣ ਸਮੇ ਇਨਾਂ ਨੂੰ ਮੈਡੀਕਲ ਸਹੂਲਤਾਂ ਨਾਲ ਮਾਸਕ, ਸੈਨੇਟਾਇਜ਼ਰ ਅਤੇ ਲੰਗਰ ਦੇ ਨਾਲ ਨਾਲ ਹੋਰ ਲੋੜੀਦਾਂ ਸਮਾਨ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਾਰੇ ਯਾਤਰੀਆਂ ਨੂੰ ਪੰਜਾਬ ਭੇਜਣ ਲਈ ਇੰਤਜਾਮ ਤਸਲੀਬਖਸ਼ ਹਨ ਤੇ ਇਸ ਲਈ ਕਿਸੇ ਯਾਤਰੀ ਕੋਲੋ ਕਿਰਾਇਆ ਨਹੀ ਲਿਆ ਜਾ ਰਿਹਾ। ਇਹ ਬਸਾਂ ਸਲੀਪਰ ਕੋਚ ਹਨ ਤਾਂ ਕਿ ਰਾਹ ਵਿਚ ਵੀ ਕਿਸੇ ਯਾਤਰੀ ਨੂੰ ਪ੍ਰੇਸ਼ਾਨੀ ਨਾ ਹੋਵੇ। ਬਸਾਂ ਦਾ ਸਾਰਾ ਕਿਰਾਇਆ ਉਹ ਤੇ ਪ੍ਰਧਾਨ ਤਖ਼ਤ ਸਾਹਿਬ ਬੋਰਡ ਭੁਪਿੰਦਰ ਸਿੰਘ ਮਿਨਹਾਸ ਆਪਣੀ ਜੇਬ ਵਿਚੋ ਦੇਣ ਦਾ ਫੈਸਲਾ ਲਿਆ। ਸ੍ਰ ਬਾਵਾ ਨੇ ਦਸਿਆ ਕਿ 10 ਬਸਾਂ ਰਾਹੀ ਯਾਤਰੂਆਂ ਨੂੰ ਪੰਜਾਬ ਭੇਜਣ ਦਾ ਕੁਲ ਖਰਚਾ 10 ਲੱਖ ਰੁਪਏ ਸ੍ਰ ਮਿਨਹਾਸ ਤੇ ਉਨਾ ਨੇ ਆਪਣੀ ਜੇਬ ਵਿਚੋ ਦਿੱਤਾ। ਉਨਾਂ ਦਸਿਆ ਕਿ 14 ਬਸਾਂ ਦੇ ਕਿਰਾਏ ਦੀ ਰਾਸ਼ੀ ਪੰਜਾਬ ਸਰਕਾਰ ਨੇ ਟ੍ਰਾਸਪੋਰਟਰ ਸ੍ਰੀ ਖੁਰਾਣਾ ਨੂੰ ਦੇਣਾ ਮੰਨਿਆਂ ਹੈ। ਉਨਾਂ ਕਿਹਾ ਕਿ ਰਮਜ਼ਾਨ ਦੇ ਮਹੀਨੇ ਕਾਰਨ ਡਰਾਇਵਰ ਨਹੀ ਮਿਲ ਰਹੇ ਜਿਸ ਕਾਰਨ ਬਾਕੀ ਯਾਤਰੂਆਂ ਨੂੰ ਪੰਜਾਬ ਭੇਜਣ ਵਿਚ ਕੁਝ ਮੁਸ਼ਕਿਲ ਪੇਸ ਆ ਰਹੀ ਹੈ ਪਰ ਜਲਦ ਹੀ ਇਸ ਦਾ ਵੀ ਹਲ ਕਢ ਲਿਆ ਜਾਵੇਗਾ।