ਮਸ਼ਹੂਰ ਅਭਿਨੇਤਾ ਨਸੀਰੂਦੀਨ ਸ਼ਾਹ ਦੀ ਬੇਟੀ ਹੀਬਾ ਸ਼ਾਹ ‘ਤੇ ਇਕ ਵੈਟਰਨਰੀ ਕਲੀਨਿਕ ‘ਚ ਕੁੱਟਮਾਰ ਦਾ ਇਲਜਾਮ ਲੱਗਾ!

0
27
Share this post

 

 

ਨਵੀਂ ਦਿੱਲੀ : 25 ਜਨਵਰੀ (5ਆਬ ਨਾਉ ਬਿਊਰੋ) 

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਨਸੀਰੂਦੀਨ ਸ਼ਾਹ (Naseeruddin Shah) ਦੀ ਬੇਟੀ ਹੀਬਾ ਸ਼ਾਹ (Heeba Shah) ‘ਤੇ ਇਕ ਵੈਟਰਨਰੀ ਕਲੀਨਿਕ ‘ਚ ਕੁੱਟਮਾਰ ਦਾ ਇਲਜਾਮ ਲੱਗਾ ਹੈ। ਕਲੀਨਿਕ ਨੇ ਇਲਜਾਮ ਲਾਇਆ ਹੈ ਕਿ ਹੀਬਾ ਨੇ 16 ਜਨਵਰੀ ਨੂੰ ਉਸਦੀ ਦੋ ਮਹਿਲਾ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ। ਇਹ ਪੂਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ। ਮੁੰਬਈ ਪੁਲਿਸ ਨੇ ਹੀਬਾ ਦੇ ਖਿਲਾਫ ਰਿਪੋਰਟ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ‘ਚ ਲੱਗ ਗਈ ਹੈ।

ਕਲੀਨਿਕ ‘ਚ ਕੀ ਹੋਇਆ ਸੀ

ਫੇਲਾਈਨ ਫਾਉਂਡੇਸ਼ਨ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਸੰਸਥਾ ਵੱਲੋਂ ਜਾਨਵਰਾਂ ਦੇ ਇਲਾਜ ਲਈ ਇਹ ਕਲੀਨਿਕ ਚਲਾਇਆ ਜਾਂਦਾ ਹੈ। 16 ਜਨਵਰੀ ਨੂੰ ਹੀਬਾ ਆਪਣੀ ਦੋਸਤ ਦੀ 2 ਬਿੱਲੀਆਂ ਦੀ ਨਸਬੰਦੀ ਕਰਾਉਣ ਲਈ ਇੱਥੇ ਪਹੁੰਚੀ ਸੀ। ਵਰਸੋਆ ਦੇ ਵਾਈਲਡ ਵੁਡ ਪਾਰਕ ‘ਚ ਰਹਿਣ ਵਾਲੀ ਹੀਬਾ ਸ਼ਾਹ ਦੀ ਦੋਸਤ ਸੁਪਰੀਆ ਸ਼ਰਮਾ ਨੇ ਵੇਟਰਨਰੀ ਕਲੀਨਿਕ ‘ਚ ਨਸਬੰਦੀ ਦੇ ਲਈ 2 ਬਿੱਲੀਆਂ ਲਈ ਸਲਾਟ ਬੁੱਕ ਕਰਾਏ ਸੀ। ਹੀਬਾ ਇੱਥੇ ਪਹੁੰਚੀ, ਪਰ ਕੁਝ ਕਾਰਨਾਂ ਨਾਲ ਨਸਬੰਦੀ ਨਹੀਂ ਕੀਤੀ ਜਾ ਸਕੀ।

ਕਲੀਨਿਕ ‘ਚ ਕੁੱਟਮਾਰ

ਸੀਸੀਟੀਵੀ ‘ਚ ਦੇਖਿਆ ਜਾ ਸਕਦਾ ਹੈ ਕਿ 16 ਜਨਵਰੀ ਨੂੰ ਕਰੀਬ 2 ਵੱਜ ਕੇ 50 ਮਿੰਟ ਤੇ ਹੀਬਾ ਆਪਣੀ ਬਿੱਲੀਆਂ ਦੇ ਨਾਲ ਕਲੀਨਿਕ ਪਹੁੰਦੀ ਹੈ। ਇੱਥੇ ਦੇ ਕਰਮਚਾਰੀ ਉਨ੍ਹਾਂ ਨੂੰ 5 ਮਿੰਟ ਇੰਤਜਾਰ ਕਰਨ ਲਈ ਕਹਿੰਦੇ ਹਨ। ਦਰਅਸਲ ਉਸ ਸਮੇਂ ਕਲੀਨਿਕ ‘ਚ ਸਰਜਰੀ ਚੱਲ ਰਹੀ ਸੀ। ਕੁਝ ਮਿੰਟਾਂ ਬਾਅਦ ਹੀ ਹੀਬਾ ਗੁੱਸੇ ‘ਚ ਉੱਥੇ ਕੰਮ ਕਰਨ ਵਾਲੇ ਲੋਕਾਂ ਨੂੰ ਧਮਕਾਉਣ ਲਗਦੀ ਹੈ। ਉਨ੍ਹਾਂ ਨੇ ਕਿਹਾ, ਤੈਨੂੰ ਨਹੀਂ ਪਤਾ ਮੈਂ ਕੌਣ ਹਾਂ… ਇੰਨੀ ਦੇਰ ਤੁਸੀ ਮੇਰੇ ਤੋਂ ਕਿਸ ਤਰਾਂ ਇੰਤਜ਼ਾਰ ਕਰਵਾ ਸਕਦੇ ਹੋ। ਮੈਨੂੰ ਕੋਈ ਅਸਿਸਟ ਨਹੀਂ ਕਰ ਰਿਹਾ। ਜਦੋਂ ਮੈਂ ਰਿਕਸ਼ੇ ਤੋਂ ਆਈ ਤਾਂ ਬਿੱਲੀਆਂ ਦੇ ਪਿੰਜੜੇ ਉਤਾਰਨ ਲਈ ਕੋਈ ਕਿਉਂ ਨਹੀਂ ਆਇਆ। ਗੱਲ ਇੰਨੀ ਵੱਧ ਗਈ ਕਿ ਹੀਬਾ ਉੱਥੇ ਮੌਜੂਦ ਸਟਾਫ ਨਾਲ ਕੁੱਟਮਾਰ ਕਰਨ ਲੱਗੀ।

ਇਸ ਗੱਲ ‘ਤੇ ਹੀਬਾ ਗੁੱਸਾ ਹੋ ਗਈ

ਇਲਜਾਮ ਹੈ ਕਿ ਬਿੱਲੀਆਂ ਨੂੰ ਦਾਖਲ ਕਰਨ ਤੋਂ ਪਹਿਲਾਂ ਹੀਬਾ ਨੂੰ ਕੁਝ ਪੇਪਰਾਂ ਤੇ ਦਸਤਖਤ ਕਰਨ ਲਈ ਕਿਹਾ ਗਿਆ। ਇਸ ਗੱਲ ਤੇ ਹੀਬਾ ਗੁੱਸਾ ਹੋ ਗਈ ਅਤੇ ਸਟਾਫ- ਕਲੀਨਿਕ ਬਾਰੇ ਭਲਾ-ਬੁਰਾ ਕਹਿਣ ਲੱਗੀ। ਪੁਲਿਸ ਨੇ ਅਦਾਕਾਰਾ ਹੀਬਾ ਖਿਲਾਫ IPC 323, 504 ਅਤੇ 506 ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੀਬਾ ਨੇ ਇਲਜਾਮਾਂ ਨੂੰ ਕੀਤਾ ਖਾਰਜ

ਅੰਗਰੇਜੀ ਅਖਬਾਰ ਮਿਡ-ਡੇ ਨਾਲ ਗੱਲਬਾਤ ਕਰਦੇ ਹੋਏ ਹੀਬਾ ਨੇ ਇਲਜਾਮਾਂ ਤੋਂ ਇਨਕਾਰ ਕੀਤਾ। ਹੀਬਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਿਸੇ ਨੂੰ ਵੀ ਨਹੀਂ ਮਾਰਿਆ। ਉਨ੍ਹਾਂ ਨੇ ਕਿਹਾ, ਪਹਿਲਾ ਗੇਟਕੀਪਰ ਨੇ ਮੈਨੂੰ ਕਲੀਨਿਕ ਦੇ ਅੰਦਰ ਨਹੀਂ ਜਾਣ ਦਿੱਤਾ। ਉਹ ਮੇਰੇ ਤੋਂ ਕਈ ਸਵਾਲ ਪੁੱਛਣ ਲੱਗੇ। ਇਸਤੋਂ ਬਾਅਦ ਉੱਥੇ ਮੌਜੂਦ ਇਕ ਮਹਿਲਾ ਕਰਮਚਾਰੀ ਨੇ ਮੈਨੂੰ ਧੱਕਾ