ਮਰਿਅਮ ਨਵਾਜ਼ ਦੀ 7 ਦਿਨ ਵਧੀ ਹਿਰਾਸਤ ਮਿਆਦ

0
84
Share this post

 

ਇਸਲਾਮਾਬਾਦ — 19 ਸਤੰਬਰ (5ਆਬ ਨਾਉ ਬਿਊਰੋ)

ਪਾਕਿਸਤਾਨ ਵਿਚ ਇਕ ਜਵਾਬਦੇਹੀ ਅਦਾਲਤ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਉਪ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਬੇਟੀ ਮਰਿਅਮ ਨਵਾਜ਼ ਦੀ ਹਿਰਾਸਤ ਮਿਆਦ 7 ਦਿਨ ਤੱਕ ਵਧਾ ਦਿੱਤੀ ਹੈ। ਮਰਿਅਮ 8 ਅਗਸਤ ਤੋਂ ਐੱਨ.ਏ.ਬੀ. ਦੀ ਹਿਰਾਸਤ ਵਿਚ ਹੈ।

ਚੌਧਰੀ ਸ਼ੂਗਰ ਮਿੱਲਜ਼ (CSM) ਦੇ ਮਾਮਲੇ ਵਿਚ ਲਾਹੌਰ ਵਿਚ ਐੱਨ.ਏ.ਬੀ. ਹੈੱਡਕੁਆਰਟਰ ਦੇ ਡੇਅਕੇਅਰ ਸੈਂਟਰ ਵਿਚ ਨਜ਼ਰਬੰਦ ਰੱਖੀ ਗਈ ਮਰਿਅਮ ਨੂੰ ਉਸ ਦੇ ਇਕ ਚਚੇਰੇ ਭਰਾ ਯੂਸਫ ਅੱਬਾਸ ਨਾਲ ਬੁੱਧਵਾਰ ਨੂੰ ਸਖਤ ਸੁਰੱਖਿਆ ਵਿਚਕਾਰ ਜੱਜ ਆਮਿਰ ਮੁਹੰਮਦ ਖਾਨ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।

ਮਰਿਅਮ ‘ਤੇ ਦੋਸ਼ ਹੈ ਕਿ ਉਹ ਚੀਨੀ ਮਿੱਲ ਦੇ ਸ਼ੇਅਰਾਂ ਦੀ ਵਿਆਖਿਆ ਨਹੀਂ ਕਰ ਪਾਈ ਜਿਸ ਦੀ ਕੀਮਤ ਲੱਖਾਂ ਵਿਚ ਹੈ। ਐੱਨ.ਏ.ਬੀ. ਜਾਂਚ ਅਧਿਕਾਰੀ ਨੇ ਅਦਾਲਤ ਵਿਚ ਦੱਸਿਆ ਕਿ ਮਰਿਅਮ, ਉਸ ਦੀ ਮਾਂ ਕੁਲਸੁਮ ਨਵਾਜ਼, ਦਾਦਾ ਮੀਆਂ ਸ਼ਰੀਫ, ਭਰਾ ਹੁਸੈਨ ਨਵਾਜ਼ ਅਤੇ ਸ਼ਰੀਫ ਪਰਿਵਾਰ ਦੇ ਕੁਝ ਹੋਰ ਮੈਂਬਰ ਕੰਪਨੀ ਦੇ ਨਿਦੇਸ਼ਕ ਮੰਡਲ ਦੇ ਮੈਂਬਰ ਸਨ।