ਬੀਬੀ ਅਮਰਪਾਲ ਕੌਰ ਲੌਂਗੋਵਾਲ ਦੀ ਅਚਨਚੇਤੀ ਮੌਤ ‘ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਵਲੋਂ ਦੁਖ ਪ੍ਰਗਟ

0
68
Share this post

ਮੁੰਬਈ, 03 ਮਈ- (5ਆਬ ਨਾਉ ਬਿਊਰੋ)

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਪ੍ਰਧਾਨ ਸ ਭੁਪਿੰਦਰ ਸਿੰਘ ਮਿਨਹਾਸ ਅਤੇ ਮੀਤ ਪ੍ਰਧਾਨ ਸ ਗੁਰਿੰਦਰ ਸਿੰਘ ਬਾਵਾ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਸੁਪੱਤਨੀ ਬੀਬੀ ਅਮਰਪਾਲ ਕੌਰ ਦੇ ਅਚਨਚੇਤੀ ਅਕਾਲ ਚਲਾਣਾ ਕਰ ਜਾਣ ‘ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਭਾਈ ਲੌਂਗੋਵਾਲ ਤੇ ਪਰਿਵਾਰ ਨਾਲ ਹਮਦਰਦੀ ਜਤਾਈ ਹੈ।

ਸ ਮਿਨਹਾਸ ਅਤੇ ਬਾਵਾ ਨੇ ਸਾਂਝੇ ਤੌਰ ਤੇ ਦੁਖ ਪ੍ਰਗਟ ਕਰਦਿਆਂ ਕਿਹਾ ਕਿ ਬੀਬੀ ਅਮਰਪਾਲ ਕੌਰ ਦਾ ਅਚਾਨਕ ਅਕਾਲ ਚਲਾਣਾ ਬੇਹੱਦ ਦੁਖਦਾਈ ਹੈ ਤੇ ਪ੍ਰਵਾਰ ਲਈ ਵੱਡਾ ਘਾਟਾ ਹੈ। ਭਾਈ ਲੌਂਗੋਵਾਲ ਦੀ ਪੰਥਕ ਸੇਵਾ ਵਿਚ ਉਨ੍ਹਾਂ ਦਾ ਯੋਗਦਾਨ ਸ਼ਾਲਾਂਗਾ ਯੋਗ ਰਿਹਾ ਹੈ।ਉਨ੍ਹਾਂ ਕਿਹਾ ਕਿ ਹਜ਼ੂਰ ਸਾਹਿਬ ਬੋਰਡ ਅਤੇ ਮਹਾਰਾਸ਼ਟਰ ਦੇ ਸਮੂਹ ਗਰੂਘਰਾਂ ਅਤੇ ਸਿੱਖ ਸੰਪਰਦਾਵਾਂ ਦੇ ਅਹੁਦੇਦਾਰ ਭਾਈ ਲੌਂਗੋਵਾਲ ਦੇ ਦੁਖ ਵਿਚ ਤਨੋ ਮਨੋ ਓਹਨਾ ਨਾਲ ਸ਼ਾਮਲ ਹਨ ਅਤੇ ਬੀਬੀ ਅਮਰਪਾਲ ਕੌਰ ਜੀ ਦੇ ਸਦੀਵੀ ਵਿਛੋੜੇ ਤੇ ਗਹਿਰੇ ਦੁਖ ਦਾ ਇਜ਼ਹਾਰ ਕਰਦੀ ਹੋਈ ਸਤਿਗੁਰੂ ਦੇ ਦਰ ਤੇ ਜੋਦੜੀ ਕਰਦੀ ਹੈ ਕਿ ਉਹ ਵਿੱਛੜੀ ਆਤਮਾ ਨੂੰ ਆਵਾ-ਗਮਨ ਤੋਂ ਮੁਕਤ ਕਰਦਿਆਂ ਆਪਣੇ ਚਰਨਾਂ ‘ਚ ਸਦੀਵੀ ਥਾਂ ਦੇਣ ਤੇ ਪਰਿਵਾਰ ਨੂੰ ਇਹ ਅਸਹਿ ਭਾਣਾ ਮੰਨਣ ਦਾ ਹੌਸਲਾ ਤੇ ਧੀਰਜ ਬਖਸ਼ਿਸ਼ ਕਰਨ।