ਬੀਜੇਪੀ ਹੈਡਕੁਆਟਰ ਵਿਖੇ ਅੰਤਮ ਦਰਸ਼ਨ ਲਈ ਰੱਖੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ

0
84
Share this post

 

25 ਅਗਸਤ  ( 5ਆਬ ਨਾਉ ਬਿਊਰੋ )

ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੰਤਮ ਸਸਕਾਰ ਅੱਜ ਨਿਗਮ ਬੋਧ ਘਾਟ ਵਿਖੇ ਦੁਪਹਿਰ 2:30 ਵਜੇ ਕੀਤਾ ਜਾਵੇਗਾ। ਅਰੁਣ ਜੇਤਲੀ ਦੀ ਮ੍ਰਿਤਕ ਦੇਹ ਬੀਜੇਪੀ ਹੈਡਕੁਆਟਰ ਵਿਖੇ ਅੰਤਮ ਦਰਸ਼ਨ ਲਈ ਰੱਖੀ ਗਈ ਹੈ। ਫੌਜ ਦੇ ਟਰੱਕ ਵਿਚ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਨੂੰ ਰਾਜਕੀ ਸਨਮਾਨ ਨਾਲ ਬੀਜੇਪੀ ਹੈਡਕੁਆਟਰ ਵਿਖੇ ਲਿਆਂਦਾ ਗਿਆ। ਗ੍ਰਹਿ ਮੰਤਰੀ ਸਮੇਤ ਬੀਜੇਪੀ ਦੇ ਸਾਰੇ ਲੀਡਰ ਸਾਬਕਾ ਵਿਤ ਮੰਤਰੀ ਦੇ ਅੰਤਮ ਦਰਸ਼ਨਾਂ ਲਈ ਬੀਜੇਪੀ ਦੇ ਹੈੱਡਕੁਆਰਟਰ ਪਹੁੰਚੇ ਹਨ।

ਅਮਿਤ ਸ਼ਾਹ ਨੇ ਜੇਤਲੀ ਦੇ ਪਰਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਪਣੇ ਟਵਿਟਰ ਹੈਂਡਲ ‘ਤੇ ਅਰੁਣ ਜੇਤਲੀ ਦੇ ਸਫਰਨਾਮੇ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ। ਜ਼ਿਕਰਯੋਗ ਹੈ ਕਿ ਜੇਤਲੀ (66) ਦਾ ਲੰਬੀ ਬਿਮਾਰੀ ਤੋਂ ਬਾਅਦ ਸਨਿਚਰਵਾਰ ਸਵੇਰੇ ਦਿੱਲੀ ਦੇ ਏਮਸ ਵਿਚ ਦਿਹਾਂਤ ਹੋ ਗਿਆ ਸੀ।