ਬੀਜਿੰਗ ਦੇ ਨਜ਼ਰਬੰਦੀ ਕੇਂਦਰ ‘ਚ 6 ਮਹੀਨਿਆਂ ਤੋਂ ਬੰਦ ਹੈ ਆਸਟ੍ਰੇਲੀਅਨ-ਚੀਨੀ ਲਿਖਾਰੀ

0
144
Share this post

 

ਸਿਡਨੀ— 18 ਜੁਲਾਈ : ( 5ਆਬ ਨਾਉ ਬਿਊਰੋ )

ਆਸਟ੍ਰੇਲੀਅਨ ਵਕੀਲਾਂ ਨੇ ਦੋਸ਼ ਲਗਾਇਆ ਹੈ ਕਿ ਬੀਜਿੰਗ ਦੇ ਨਜ਼ਰਬੰਦੀ ਕੇਂਦਰ ‘ਚ ਇਕ ਚੀਨੀ-ਆਸਟ੍ਰੇਲੀਅਨ ਲਿਖਾਰੀ ਯਾਂਗ ਹੈਂਗਜੁਨ ਨੂੰ ਬੰਦ ਕੀਤਾ ਗਿਆ ਹੈ। ਵਕੀਲ ਦਾ ਕਹਿਣਾ ਹੈ ਕਿ ਉਸ ਨੂੰ ਜਨਵਰੀ ਤੋਂ ਨਜ਼ਰਬੰਦ ਰੱਖਿਆ ਗਿਆ ਹੈ ਅਤੇ ਵੀਰਵਾਰ ਨੂੰ ਉਸ ਨੂੰ ਚੀਨੀ ਰਾਜਧਾਨੀ ਦੇ ਇਕ ਹੋਰ ਨਜ਼ਰਬੰਦੀ ਕੇਂਦਰ ‘ਚ ਭੇਜਿਆ ਗਿਆ।
ਆਸਟ੍ਰੇਲੀਅਨ ਵਕੀਲ ਰੋਬ ਸਟ੍ਰੇ ਨੇ ਦੱਸਿਆ ਕਿ ਯਾਂਗ ਹੈਂਗਜੁਨ ਦੇ ਪਰਿਵਾਰ ਅਤੇ ਦੋਸਤਾਂ ਵਲੋਂ ਆਸਟ੍ਰੇਲੀਅਨ ਵਿਦੇਸ਼ੀ ਵਿਭਾਗ ਤੋਂ ਪੁਸ਼ਟੀ ਕਰਨ ਦੀ ਮੰੰਗ ਕੀਤੀ ਗਈ ਹੈ। ਟ੍ਰੇ ਨੇ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਕਿਸੇ ਵਿਦਵਾਨ ਨੂੰ ਇਸ ਤਰ੍ਹਾਂ ਨਜ਼ਰਬੰਦ ਕਿਉਂ ਕੀਤਾ ਗਿਆ ਜਦਕਿ ਉਹ ਤਾਂ ਕੋਲੰਬੀਆ ਯੂਨੀਵਰਸਿਟੀ ‘ਚ ਕੰਮ ਲਈ ਗਿਆ ਸੀ।

ਉਨ੍ਹਾਂ ਕਿਹਾ ਕਿ ਇਹ ਵੱਡਾ ਅਪਰਾਧ ਹੈ ਕਿ ਅਸੀਂ ਸੂਬੇ ਵਲੋਂ ਬਣਾਏ ਕਾਨੂੰਨਾਂ ਨੂੰ ਨਹੀਂ ਮੰਨਦੇ। 27 ਜੁਲਾਈ ਨੂੰ ਉਸ ਨੂੰ ਨਜ਼ਰਬੰਦ ਕੀਤੇ ਜਾਣ ਦੇ 6 ਮਹੀਨੇ ਪੂਰੇ ਹੋ ਜਾਣਗੇ। ਉਹ 19 ਜਨਵਰੀ ਤੋਂ ਚੀਨ ਦੇ ਹਵਾਈ ਅੱਡੇ ਤੋਂ ਨਿਊਯਾਰਕ ਜਾਣ ਲਈ ਪੁੱਜਾ ਸੀ ਤੇ ਉਸ ਨਾਲ ਉਸ ਦੀ ਪਤਨੀ ਤੇ 14 ਸਾਲਾ ਮਤਰੇਈ ਧੀ ਵੀ ਸੀ, ਇਸੇ ਦੌਰਾਨ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਅਧਿਕਾਰੀਆਂ ਨੇ ਦੋਸ਼ ਲਗਾਇਆ ਸੀ ਕਿ ਉਹ ਰਾਸ਼ਟਰੀ ਸੁਰੱਖਿਆ ਲਈ ਖਤਰਾ ਬਣ ਰਿਹਾ ਸੀ। ਵਿਦੇਸ਼ ਮੰਤਰੀ ਮੈਰੀਸ ਪਾਇਨੇ ਨੇ ਇਸ ਸਭ ‘ਤੇ ਅਜੇ ਤਕ ਕੋਈ ਵਿਚਾਰ ਨਹੀਂ ਪੇਸ਼ ਕੀਤਾ। ਚੀਨੀ ਵਿਦੇਸ਼ ਮੰਤਰੀ ਦੇ ਬੁਲਾਰੇ ਜੇਂਗ ਸ਼ੁਆਂਗ ਨੇ ਕਿਹਾ ਕਿ ਯਾਂਗ ਦੇ ਕੇਸ ਦੀ ਜਾਂਚ ਚੱਲ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਯਾਂਗ ਸਹੀ ਸਥਿਤੀ ‘ਚ ਹੈ। ਅਧਿਕਾਰੀਆਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਦੇ ਕੇਸ ਨੂੰ ਬਹੁਤ ਬਰੀਕੀ ਨਾਲ ਦੇਖਿਆ ਜਾਵੇ ਤੇ ਸਹੀ ਫੈਸਲਾ ਸੁਣਾਇਆ ਜਾਵੇ।