ਬਠਿੰਡਾ ਜੇਲ੍ਹ ਵਿਚ ਹਵਾਲਾਤੀ ਦੀ ਹੋਈ ਮੌਤ

0
94
Share this post

 

ਬਠਿੰਡਾ :   7 ਸਤੰਬਰ (5ਆਬ ਨਾਉ ਬਿਊਰੋ)

ਜੇਲ੍ਹ ਵਿਚ ਹਵਾਲਾਤੀ ਦੀ ਮੌਤ ਹੋ ਗਈ ਹੈ। ਹਵਾਲਾਤੀ ਗੁਰਦੀਪ ਸਿੰਘ ਖ਼ਿਲਾਫ਼ ਨਸ਼ਾ ਤਸਕਰੀ ਦਾ ਮਾਮਲਾ ਦਰਜ ਸੀ। ਗੁਰਦੀਪ ਸਿੰਘ ਖ਼ਿਲਾਫ਼ ਨਥਾਣਾ ਥਾਣੇ ਵਿਚ ਮਾਮਲਾ ਦਰਜ ਸੀ।

ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਇਨਫੈਕਸ਼ਨ ਦੀ ਦਿੱਕਤ ਸੀ। ਜਿਸ ਕਾਰਨ ਗੁਰਦੀਪ ਸਿੰਘ ਦੀ ਕੋਈ ਨਾੜ ਫਟ ਗਈ ਸੀ ਜਿਸ ਨਾਲ ਉਸ ਦੇ ਪੂਰੇ ਸਰੀਰ ਵਿਚ ਜ਼ਹਿਰ ਫੈਲ ਗਿਆ ਸੀ। ਫ਼ਿਲਹਾਲ ਉਸ ਦੀ ਲਾਸ਼ ਬਠਿੰਡਾ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖੀ ਹੈ ਤੇ ਪਰਿਵਾਰਕ ਮੈਂਬਰ ਆਉਣ ‘ਤੇ ਪੋਸਟ ਮਾਰਟਮ ਕੀਤਾ ਜਾਏਗਾ।