ਪੰਜਾਬ ਸਿਹਤ ਵਿਭਾਗ ਵੱਲੋਂ ਅਲਰਟ ਜਾਰੀ !

0
86
Share this post

 

 

29 ਜਨਵਰੀ  (5ਆਬ ਨਾਉ ਬਿਊਰੋ)

ਚਾਈਨਾ ਤੋਂ ਹੋਰਨਾਂ ਦੇਸ਼ਾਂ ਵਿੱਚ ਵੀ ਲਗਾਤਾਰ ਫੈਲ ਰਿਹਾ ਕਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਪੰਜਾਬ ਦੇ ਵਿੱਚ ਵੀ ਸਾਹਮਣੇ ਆਏ ਨੇ ਜਿਸ ਨੂੰ ਲੈ ਕੇ ਪੰਜਾਬ ਸਿਹਤ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਲੁਧਿਆਣਾ ਦੇ ਸਿਵਲ ਸਰਜਨ ਨੇ ਲੁਧਿਆਣਾ ਤੋਂ ਚਾਈਨਾ ਜਾਣ ਵਾਲੇ ਵਪਾਰੀਆਂ ਅਤੇ ਲੋਕਾਂ ਨੂੰ ਨਾ ਜਾਣ ਦੀ ਸਲਾਹ ਦਿੱਤੀ ਹੈ..ਜ਼ਿਕਰੇ ਖਾਸ ਹੈ ਕਿ ਲੁਧਿਆਣਾ ਤੋਂ ਵਪਾਰੀ ਵਪਾਰ ਲਈ ਚਾਈਨਾ ਜਾਂਦੇ ਹਨ।

ਲੁਧਿਆਣਾ ਦੇ ਸਿਵਲ ਸਰਜਨ ਰਾਜੇਸ਼ ਬੱਗਾ ਨੇ ਕਿਹਾ ਹੈ ਕਿ ਫਿਲਹਾਲ ਲੁਧਿਆਣਾ ਦੇ ਵਿੱਚ ਕੋਈ ਵਾਰਸ ਤੋਂ ਸ਼ੱਕੀ ਮਰੀਜ਼ ਸਾਹਮਣੇ ਨਹੀਂ ਆਇਆ ਪਰ ਇਤਿਹਾਸ ਦੇ ਤੌਰ ਤੇ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਸਿਵਲ ਹਸਪਤਾਲਾਂ ਦੇ ਵਿੱਚ ਆਈਸੋਲੇਸ਼ਨ ਵਾਰਡ ਬਣਾ ਦਿੱਤੇ ਗਏ ਹਨ।

ਲੋਕ ਇਸ ਵਾਇਰਸ ਤੋਂ ਨਾ ਘਬਰਾਉਣ..

ਸਿਵਲ ਸਰਜਨ ਨੇ ਕਿਹਾ ਕਿ ਇਸ ਸਬੰਧੀ ਵਿਸ਼ੇਸ਼ ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ ਅਤੇ ਲਗਾਤਾਰ ਸਿਹਤ ਵਿਭਾਗ ਇਸ ਤੇ ਨਿਗਰਾਨੀ ਬਣਾਏ ਹੋਏ ਹੈ, ਉਨ੍ਹਾਂ ਲੁਧਿਆਣਾ ਤੋਂ ਚਾਈਨਾ ਜਾਣ ਵਾਲੇ ਲੋਕਾਂ ਨੂੰ ਕਿਹਾ ਕਿ ਉੱਥੇ ਜਾਣਾ ਖਤਰੇ ਤੋਂ ਖਾਲੀ ਨਹੀਂ..ਕਿਉਂਕਿ ਲੁਧਿਆਣੇ ਤੋਂ ਵੱਡੀ ਤਦਾਦ ਚ ਵਪਾਰੀ ਵਪਾਰ ਲਈ ਚਾਈਨਾ ਜਾਂਦੇ ਨੇ..ੳੁਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਖਾਂਸੀ ਜ਼ੁਕਾਮ ਜਾਂ ਵਾਇਰਲ ਹੋ ਰਿਹਾ ਹੈ ਤਾਂ ਉਹ ਆਪਣਾ ਮੂੰਹ ਢਕ ਕੇ ਰੱਖੇ..

ਜ਼ਿਕਰੇਖ਼ਾਸ ਹੈ ਕਿ ਕਰੋਨਾ ਵਾਇਰਸ ਹੁਣ ਤੱਕ ਸੈਂਕੜੇ ਲੋਕਾਂ ਦੀ ਜਾਨ ਲੈ ਚੁੱਕਾ ਹੈ ਅਤੇ ਪੰਜਾਬ ਦੇ ਮੁਹਾਲੀ ਚ ਸ਼ੱਕੀ ਮਰੀਜ਼ ਪਾਏ ਜਾਣ ਤੋਂ ਬਾਅਦ ਹੁਣ ਪੰਜਾਬ ਦੇ ਸਿਹਤ ਵਿਭਾਗ ਵੀ ਅਲਰਟ ਤੇ ਹੈ ਅਤੇ ਲੋਕਾਂ ਨੂੰ ਇਤਿਹਾਤ ਵਰਤਣ ਦੀ ਸਲਾਹ ਦੇ ਰਿਹਾ ਹੈ।