ਪੰਜਾਬ ਸਰਕਾਰ ਨੇ ਸਕੂਲਾਂ ਦਾ ਸਮਾਂ ਕੀਤਾ ਤਬਦੀਲ

0
184
Share this post

 

ਸੰਗਰੂਰ  16 ਜੁਲਾਈ : ( 5ਆਬ ਨਾਉ ਬਿਊਰੋ )

ਪੰਜਾਬ ਸਰਕਾਰ ਨੇ ਪੰਜਾਬ ਦੇ ਸਮੂਹ ਸਰਕਾਰੀ ਮਿਡਲ, ਹਾਈ ਅਤੇ ਹਾਇਰ ਸੈਕੰਡਰੀ ਸਕੂਲਾਂ ਦਾ ਸਮਾਂ ਤਬਦੀਲ ਕਰ ਦਿੱਤਾ ਹੈ। ਗਰਮੀ ਨੂੰ ਮੁੱਖ ਰੱਖਦਿਆਂ ਪਿਛਲੇ ਕੁਝ ਦਿਨਾਂ ਤੋਂ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦਾ ਸਮਾਂ ਸਵੇਰੇ 7.30 ਤੋਂ 1.30 ਵਜੇ ਤੱਕ ਕਰ ਦਿੱਤਾ ਗਿਆ ਸੀ ਅਤੇ ਹੁਣ ਮੌਸਮ ਵਿਚ ਤਬਦੀਲੀ ਹੋਣ ਕਾਰਨ ਸਿੱਖਿਆ ਵਿਭਾਗ ਨੇ ਮੁੜ ਪਹਿਲਾਂ ਵਾਲਾ ਸਮਾਂ ਕਰ ਦਿੱਤਾ ਹੈ। ਰਾਜ ਦੇ ਹੁਣ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਦਾ ਹੋਵੇਗਾ ਜਦਕਿ ਸਮੂਹ ਸਰਕਾਰੀ ਮਿਡਲ, ਹਾਈ ਅਤੇ ਹਾਇਰ ਸੰਕੈਡਰੀ ਸਕੂਲਾਂ ਦਾ ਸਮਾਂ ਵੀ ਸਵੇਰੇ 8.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਦਾ ਹੋਵੇਗਾ।

3582 ਮਾਸਟਰ ਕੇਡਰ ਯੂਨੀਅਨ ਦੇ ਆਗੂ ਰਾਜਪਾਲ ਖਨੋਰੀ ਤੇ ਪ੍ਰੈਸ ਸਕੱਤਰ ਮੈਡਮ ਅਮਨਦੀਪ ਕੌਰ ਨੇ ਵਿਭਾਗ ਵੱਲੋਂ ਸਮਾਂ ਤਬਦੀਲੀ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਉਨ੍ਹਾਂ ਕਿਹਾ ਹੁਣ ਬਰਸਾਤਾਂ ਹੋਣ ਕਰਕੇ ਦੂਰ ਦੁਰਾਡੇ ਦੇ ਅਧਿਆਪਕਾਂ ਨੂੰ ਸਕੂਲਾਂ ਵਿਚ ਸਮੇ ਸਿਰ ਪਹੁੰਚਣ ‘ਚ ਪ੍ਰੇਸ਼ਾਨੀਆਂ ਆ ਰਹੀਆਂ ਸਨ ਤੇ ਹੁਣ ਸਮਾਂ ਬਦਲਣ ਨਾਲ ਅਧਿਆਪਕਾਂ ਨੂੰ ਵੀ ਰਾਹਤ ਮਿਲੀ ਹੈ।