ਪੰਜਾਬ ਸਪੋਰਟਸ ਡਿਪਾਰਟਮੈਂਟ ਵੱਲੋਂ ਜਿਲਾ ਪੱਧਰ ਟੂਰਨਾਂਮੈਂਟ ਅੰ:14, ਅੰ:18 ਅਤੇ ਅੰ:25 ਸਾਲ ਉਮਰ ਵਰਗ ਖੇਡ ਮੁਕਾਬਲੇ ਸ਼ੁਰੂ

0
108
Share this post

 

ਅੰਮ੍ਰਿਤਸਰ 30 ਜੁਲਾਈ ( 5ਆਬ ਨਾਉ ਬਿਊਰੋ )

 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਸਪੋਰਟਸ ਡਿਪਾਰਟਮੈਂਟ ਵੱਲੋਂ ਜਿਲ•ਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਜਿਲ•ਾ ਪੱਧਰ ਟੂਰਨਾਮੈਂਟ ਅੰ:14, ਅੰ:18 ਅਤੇ ਅੰ:25 ਸਾਲ ਉਮਰ ਵਰਗ ਕਰਵਾਏ ਜਾ ਰਹੇ ਹਨ। ਅੱਜ ਇਨ•ਾ ਖੇਡ ਮੁਕਾਬਲਿਆ ਦਾ ਆਰੰਭ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਕੀਤਾ ਗਿਆ। ਇਨ•ਾ ਖੇਡ ਮੁਕਾਬਲਿਆ ਦੀ ਸ਼ੁਰੂਆਤ ਦਾ ਏਲਾਨ ਅੱਜ ਦੇ ਮੁੱਖ ਮਹਿਮਾਨ ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ ਆਈ.ਏ.ਐਸ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਨੇ ਕੀਤਾ। ਸ੍ਰੀ ਗੁਰਲਾਲ ਸਿੰਘ ਰਿਆੜ ਜਿਲ•ਾ ਸਪੋਰਟਸ ਅਫਸਰ, ਅੰਮ੍ਰਿਤਸਰ ਨੇ ਉਨ•ਾਂ ਨੂੰ ਜੀ ਆਇਆ ਨੂੰ ਕਹਿੰਦੇ ਹੋਏ ਉਨ•ਾਂ ਦਾ ਇੱਥੇ ਆਉਣ ਤੇ ਧੰਨਵਾਦ ਕੀਤਾ।  ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆ ਖੇਡਾਂ ਦੇ ਨਾਲ-ਨਾਲ ਆਪਣੀ ਪੜ•ਾਈ ਵਿੱਚ ਧਿਆਨ ਦੇਣ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰਖਣ, ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਨਸ਼ਿਆ ਜਿਹੀਆਂ ਬੁਰਾਈਆਂ ਤੋਂ ਦੂਰ ਰਹਿਣ ਲਈ ਕਿਹਾ। ਅੱਜ ਪਹਿਲੇ ਦਿਨ ਵੱਖ-ਵੱਖ ਖੇਡ ਸਥਾਨਾਂ ਤੇ ਟੂਰਨਾਂਮੈਂਟ ਦੇ ਨਤੀਜੇ ਇਸ ਪ੍ਰਕਾਰ ਰਹੇ।
ਗੇਮ ਐਥਲੈਟਿਕਸ ਅੰ: 14 ਸਾਲ ਉਮਰ ਵਰਗ ਲੜਕੀਆ ਦੇ ਟੂਰਨਾਂਮੈਂਟ ਖਾਲਸਾ ਕਾਲਜੀਏਟ ਸਕੂਲ ਵਿਖੇ ਹੋਏ ਜਿਸ ਵਿੱਚ 100 ਮੀ: ਫਾਈਨਲ ਦੌੜ ਵਿੱਚ ਮੇਹਕਪ੍ਰੀਤ ਕੌਰ ਪਹਿਲੇ ਸਥਾਨ ਤੇ ਮਹਿਕਦੀਪ ਕੌਰ ਦੂਸਰੇ ਸਥਾਨ ਤੇ ਅਤੇ ਕਿਰਨਪ੍ਰੀਤ ਕੌਰ ਤੀਸਰੇ ਸਥਾਨ ਤੇ ਰਹੀ।
ਹੈਂਡਬਾਲ ਲੜਕਿਆ ਦਾ ਟੂਰਨਾਂਮੈਂਟ ਖਾਲਸਾ ਕਾਲਜੀਏਟ ਸਕੂਲ ਵਿਖੇ ਹੋਇਆ ਜਿਸ ਵਿੱਚ ਪਹਿਲਾ ਮੈਚ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਵਿੱਚਕਾਰ ਹੋਇਆ ਜਿਸ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਦੀ ਟੀਮ 1-16 ਅੰਕਾ ਨਾਲ ਜੇਤੂ ਰਹੀ। ਦੂਸਰਾ ਮੈਸ ਸ:ਸ:ਸ:ਘਣੂਪੁ ਅਤੇ ਸ:ਸ:ਸ: ਸਕੁਲ ਕੋਟ ਖਾਲਸਾ ਵਿੱਚਕਾਰ ਹੋਇਆ ਜਿਸ ਵਿੱਚ ਸ:ਸ:ਸ:ਸਕੂਲ ਕੋਟ ਖਾਲਸਾ 0-7 ਅੰਕਾ ਨਾਲ ਜੇਤੂ ਰਹੀ। ਤੀਸਰਾ ਮੈਚ ਖਾਲਸਾ ਸਕੂਲ ਅਤੇ ਸ:ਸ:ਸ:ਸਕੂਲ ਛੇਹਰਟਾ ਵਿੱਚਕਾਰ ਹੋਇਆ ਜਿਸ ਵਿੱਚੋ ਖਾਲਸਾ ਸਕੂਲ ਦੀ ਟੀਮ 22-18 ਅੰਕਾ ਨਾਲ ਜੇਤੂ ਰਹੀ।
ਬਾਸਕਟਬਾਲ ਲੜਕਿਆ ਦੇ ਟੂਰਨਾਂਮੈਂਟ ਕੰਪਨੀ ਬਾਗ ਬਾਸਕਟਬਾਲ ਕੋਰਟ ਵਿੱਚ ਹੋਏ ਜਿਸ ਵਿੱਚ ਪਿਹਲਾ ਮੈਚ ਡੀ.ਏ.ਵ ਹਾਥੀ ਗੇਟ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਮਜੀਠਾ ਰੋਡ ਵਿੱਚਕਾਰ ਹੋਇਆ ਜਿਸ ਵਿੱਚੋ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਮਜੀਠਾ ਰੋਡ ਦੀ ਟੀਮ 12-17 ਅੰਕਾ ਨਾਲ ਜੇਤੂ ਰਹੀ।ਦੂਸਰਾ ਸ:ਸ:ਸ:ਸਕੂਲ ਡੈਮ ਗੰਜ ਅਤੇ ਸੇਠ ਰਾਮ ਲਾਲ ਕਾਨਵੈਂਟ ਸਕੂਲ ਵਿੱਚਕਾਰ ਹੋਇਆ ਜਿਸ ਵਿੱਚੋ ਸ਼ੇਰ ਰਾਮ ਲਾਲ ਕਾਨਵੈਂਟ ਸਕੂਲ ਦੀ ਟੀਮ 11-17 ਅੰਕਾਂ ਨਾਲ ਜੇਤੂ ਰਹੀ। ਤੀਸਰਾ ਮੈਚ ਏਜਲ ਵਰਲਡ ਸਕੂਲ ਅਤੇ ਸੀਨੀਅਰ ਸਟੱਡੀ ਸਕੂਲ ਵਿੱਚਕਾਰ ਹੋਇਆ ਜਿਸ ਵਿੱਚੋ ਸੀਨੀਅਰ ਸੱਟਡੀ ਸਕੂਲ ਦੀ ਟੀਮ 6-16 ਅੰਕਾ ਨਾਲ ਜੇਤੂ ਰਹੀ। ਚੌਥਾ ਮੈਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਟੀਮ ਅਤੇ ਸੇਠ ਰਾਮ ਲਾਲ ਸਕੂਲ ਵਿੱਚਕਾਰ ਹੋਇਆ ਜਿਸ ਵਿੱਚੋ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਟੀਮ 20-08 ਅੰਕਾਂ ਨਾਲ ਜੇਤੂ ਰਹੀ। ਪੰਜਵਾ ਮੈਚ ਮਾਨਵ ਪਬਲਿਕ ਸਕੂਲ ਅਤੇ ਦਿੱਲੀ ਪਬਲਿਕ ਸਕੂਲ ਵਿੱਚਕਾਰ ਹੋਇਆ ਜਿਸ ਵਿੱਚੋ ਮਾਨਵ ਪਬਲਿਕ ਸਕੂਲ ਦੀ ਟੀਮ 11-08 ਅੰਕਾਂ ਨਾਲ ਜੇਤੂ ਰਹੀ। ਇਸੇ ਤਰਾ•ਾਂ ਹੀ ਬਾਸਕਟਬਾਲ ਲੜਕੀਆਂ ਦਾ ਪਹਿਲਾ ਮੈਚ ਏਂਜਲ ਵਰਲਡ ਸਕੂਲ ਅਤੇ ਮਾਊਂਟ ਲੀਟਰਾ ਸਕੂਲ ਵਿੱਚਕਾਰ ਹੋਇਆ ਜਿਸ ਵਿੱਚੋ ਮਾਊਂਟ ਲੀਟਰਾ ਸਕੂਲ ਦੀ ਟੀਮ  06-20 ਅੰਕਾਂ ਨਾਲ ਜੇਤੂ ਰਹੀ।ਦੂਸਰਾ ਮੈਚ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਅਤੇ ਸੇਠ ਰਾਮਲਾਲ ਕਾਨਵੈਂਟ ਸਕੂਲ ਵਿੱਚਕਾਰ ਹੋਇਆ ਜਿਸ ਵਿੱਚੋ ਸੇਠ ਰਾਮਲਾਲ ਸਕੂਲ ਦੀ ਟੀਮ 06-12 ਅੰਕਾਂ ਨਾਲ ਜੇਤੂ ਰਹੀ। ਤੀਸਰਾ ਮੈਚ ਨਵ ਯੁਗ ਅਤੇ ਸੈਂਟ ਮੈਰੀ ਸਕੂਲ ਵਿੱਚਕਾਰ ਹੋਇਆ ਜਿਸ ਵਿੱਚੋ ਸੈਂਟ ਮੈਰੀ ਸਕੂਲ ਦੀ ਟੀਮ 06-14 ਅੰਕਾ ਨਾਲ ਜੇਤੂ ਰਹੀ।
ਵਾਲੀਬਾਲ ਅੰ:14 ਸਾਲ ਉਮਰ ਵਰਗ ਲੜਕਿਆ ਦੇ ਮੁਕਾਬਲੇ ਖਾਲਸਾ ਕਾਲਜੀਏਟ ਸਕੂਲ ਵਿਖੇ ਹੋਏ।ਜਿਸ ਵਿੱਚ ਪਹਿਲਾ ਮੈਚ  ਖਾਲਸਾ ਕਾਲਜ ਸੀ:ਸਕੈ;ਸਕੂਲ ਅਤੇ ਮਾਨਵ ਪਬਲਿਕ ਸਕੂਲ ਵਿੱਚਕਾਰ ਹੋਇਆ। ਜਿਸ ਵਿੱਚੋ ਖਾਲਸਾ ਕਾਲਜੀਏਟ ਸੀ:ਸੈਕ:ਸਕੂਲ ਦੀ ਟੀਮ 2-0 ਅੰਕਾਂ ਨਾਲ ਜੇਤੂ ਰਹੀ ਦੂਸਰਾ ਮੈਚ ਸ:ਹਾਈ ਸਕੂਲ ਅਬਦਾਲ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਸੀ:ਸੈਕ:ਸਕੂਲ ਵਿੱਚਕਾਰ ਹੋਇਆ ਜਿਸ ਵਿੱਚ ਸ.ਹਾਈ ਸਕੂਲ ਅਬਦਾਲ ਦੀ ਟੀ 2-0 ਅੰਕਾਂ ਨਾਲ ਜੇਤੂ ਰਹੀ। ਤੀਸਰਾ ਮੈਚ ਸ੍ਰੀ ਗੁਰੂ ਅਰਜਨ ਦੇਵ ਸਕੂਲ ਬੰਡਾਲਾ ਅਤੇ ਸ:ਸ:ਸਕੂਲ ਘਣੂਪੁਰ ਵਿੱਚਕਾਰ ਹੋਇਆ ਜਿਸ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਕੂਲ ਬੰਡਾਲਾ ਦੀ ਟੀਮ ਜੇਤੂ ਰਹੀ। ਚੌਥਾ ਮੈਚ ਸ:ਸ:ਸੈਕੰ ਸਕੂਲ ਛੇਹਰਟਾ ਅਤੇ ਬੀ.ਡੀ.ਐ ਧਾਰੜ ਵਿÎੱਚਕਾਰ ਹੋਇਆ ਜਿਸ ਵਿਜੋ ਬੀ.ਡੀ.ਐਸ ਧਾਰੜ ਦੀ ਟੀਮ 2-0 ਅੰਕਾਂ ਨਾਲ ਜੇਤੂ ਰਹੀ। ਪੰਜਵਾ ਮੈਚ ਡਿਪਸ ਰਈਆ ਅਤੇ ਬਾਬਾ ਜ਼ਸ ਹਵੇਲੀਆ ਬੰਡਾਲਾ ਵਿੱਚਕਾਰ ਹੋਇਆ ਜਿਸ ਵਿੱਚੋ ਡਿਪਟ ਰਈਆ ਦੀ ਟੀਮ 2-0 ਅੰਕਾਂ ਨਾਲ ਜੇਤੂ ਰਹੀ।ਛੇਵਾ ਮੈਚ ਡਿਪਸ ਮਹਿਤਾ ਅਤੇ ਸ:ਸਕੂਲ ਮਾਡਲ ਟਾਊਨ ਵਿੱਚਕਾਰ ਹੋਇਆ ਜਿਸ ਵਿੱਚੋ ਡਿਪਸ ਮਹਿਤਾ ਦੀ ਟੀਮ 2-0 ਅੰਕਾਂ ਨਾਲ ਜੇਤੂ ਰਹੀ।
ਰਿਧਮਿਕ ਜਿਮਨਾਟਿਕ ਲੜਕੀਆ ਜ਼ੋ ਕਿ ਬੀ.ਬੀ.ਕੇ.ਡੀਏਵੀ ਕਾਲਜ ਵਿੱਖੇ ਹੋਇਆ । ਹੂਪ ਈਵੈਂਟ ਵਿੱਚ ਸਪਰਿੰਗ ਡੇਅਲ ਸੀ:ਸਕੂਲ ਦੀ ਗੁਸਿਮਰਤ ਕੌਰ ਪਹਿਲੇ ਸਥਾਨ ਤੇ , ਖਾਲਸਾ ਪਬਲਿਕ ਸਕੂਲ ਦੀ ਪਰਲੀਨ ਕੌਰ ਦੂਸਰੇ ਸਥਾਨ ਤੇ ਅਤੇ ਖਾਲਸਾ ਪਬਲਿਕ ਸਕੂਲ ਦੀ ਹਰਮਨਜੀਤ ਕੌਰ ਤੀਸਰੇ ਸਥਾਨ ਤੇ ਰਹੀ।ਬਾਲ ਈਵੈਂਟ ਵਿੱਚ ਸਪਰਿੰਗ ਡੇਅਲ ਸਕੂਲ ਦੀ ਗੁਰਸੀਰਤ ਕੌਰ ਪਹਿਲੇ  ਸਥਾਨ ਤੇ , ਖਾਲਸਾ ਪਬਲਿਕ ਸਕੂਲ ਦੀ ਪਰਲੀਨ ਕੌਰ ਦੂਸਰੇ ਸਥਾਨ ਤੇ ਅਤੇ ਖਾਲਸਾ ਪਬਲਿਕ ਸਕੂਲ ਦੀ ਗੀਤਾਂਸ਼ੀ ਕਸ਼ਿਸ਼ ਤੀਜੇ ਸਥਾਨ ਤੇ ਰਹੀ।
ਟੇਬਲ ਟੈਨਿਸ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਟੇਬਲ ਟੈਨਿਸ ਇੰਡੋਰ ਹਾਲ ਗੋਲ ਬਾਗ ਵਿਖੇ ਕਰਵਾਏ ਗਏ। ਜਿਸ ਵਿੱਚ ਅੰ:14 ਸਾਲ ਲੜਕੀਆ ਦੇ ਕੁਆਟਰ ਫਾਈਨਲ ਮੁਕਾਬਲਿਆ ਵਿੱਚ ਪਹਿਲਾ ਮੈਚ ਮਾਧਵ ਨਿਕੇਤਨ ਸਕੂਲ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਹੋਇਆ ਜਿਸ ਵਿੱਚੋ ਮਾਧਵ ਨਿਕੇਤਨ ਸਕੂਲ ਪਹਿਲੇ ਸਥਾਨ ਤੇ ਰਿਹਾ। ਦੂਸਰਾ ਮੈਚ ਸਪਰਿੰਗ ਡੇਅਲ ਸਕੂਲ ਅਤੇ ਸਨ ਵੈਲੀ ਸਕੂਲ ਵਿੱਚਕਾਰ ਹੋਇਆ ਜਿਸ ਵਿੱਚੋ ਸਪਰਿੰਡ ਡੇਅਲ ਸਕੂਲ ਜੇਤੂ ਰਿਹਾ।ਇਸੇ ਤਰ•ਾਂ ਲੜਕੀਆ ਦੇ ਸੈਮੀ ਫਾਈਨਲ ਮੁਕਾਬਲਿਆ ਵਿੱਚ ਪਹਿਲਾ ਮੈਚ ਸਪਰਿੰਗ ਡੇਅਲ ਸਕੂਲ ਅਤੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿੱਚਕਾਰ ਹੋਇਆ ਜਿਸ ਵਿੱਚੋ ਸਪਰਿੰਗ ਡੇਅਲ ਸਕੂਲ ਪਹਿਲੇ ਸਥਾਨ ਤੇ ਰਿਹਾ।ਦੂਸਰਾ ਮੈਚ ਡੀ.ਏਵੀ ਪਬਲਿਕ ਸਕੁਲ ਅਤੇ ਮਾਧਵ ਵਿਦਿਆ ਨਿਕੇਤਨ ਸਕੂਲ ਵਿੱਚਕਾਰ ਹੋਇਆ ਜਿਸ ਵਿੱਚ ਡੀ.ਏ.ਵੀ ਪਬਲਿਕ ਸਕੂਲ ਜੇਤੂ ਰਿਹਾ।ਟੇਬਲ ਟੈਨਿਸ ਅੰ:14 ਲੜਕਿਆ ਦੇ ਪ੍ਰੀ ਕੁਆਟਰ ਫਾਈਨਲ ਮੁਕਾਬਲੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਅਤੇ ਭਵਨ ਐਸ.ਐਲ ਪਬਲਿਕ ਸਕੂਲ ਵਿੱਚਕਾਰ ਹੋਏ ਜਿਸ ਵਿੱਚੋ ਡੀ.ਏ.ਵੀ.ਇੰਟਰਨੈਸ਼ਨਲ ਸਕੂਲ ਦੀ ਟੀਮ ਜੇਤੂ ਰਹੀ।ਕੁਆਟਲ ਫਾਈਨਲ ਮੁਕਾਬਲੇ ਵਿੱਚ ਪਹਿਲਾ ਮੈਚ ਭਵਨ ਐਸ.ਐਲ ਸਕੂਲ ਅਤੇ ਸੀ:ਸਟਡੀ ਸਕੂਲ ਵਿੱਚਕਾਰ ਹੋਇਆ ਜਿਸ ਵਿੱਚ ਭਵਨ ਐਸ.ਐਲ ਸਕੂਲ ਦੀ ਟੀਮ ਜੇਤੂ ਰਹੀ।ਦੂਸਰਾ ਮੈਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਅਤੇ ਜਗਤ ਜ਼ੋਤੀ ਸਕੂਲ ਰਾਣੀ ਕਾ ਬਾਗ ਵਿੱਚਕਾਰ ਹੋਇਆ ਜਿਸ ਵਿੱਚੋ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਟੀਮ ਜੇਤੂ ਰਹੀ। ਤੀਸਰਾ ਮੈਚ ਸਪਰਿੰਗ ਡੇਅਲ ਸਕੂਲ ਅਤੇ ਮਾਧਵ ਨਿਕੇਤਨ ਸਕੂਲ ਵਿੱਚਕਾਰ ਜਿਸ ਵਿੱਚੋ ਸਪਰਿੰਗ ਡੇਅਲ ਸਕੂਲ ਦੀ ਟੀਮ ਜੇਤੂ ਰਹੀ। ਚੌਥਾ ਮੈਚ ਡੀ.ਏ.ਵੀ ਪਬਲਿਕ ਸਕੂਲ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿੱਚਕਾਰ ਹੋਇਆ ਜਿਸ ਵਿੱਚ ਡੀ.ਏਵੀ ਪਬਲਿਕ ਸਕੂਲ ਦੀ ਟੀਮ ਜੇਤੂ ਰਹੀ
ਖਾਲਸਾ ਕਾਲਜੀਏਟ ਸਕੂਲ ਵਿੱਚ ਪ੍ਰਿੰਸੀਪਲ ਇੰਦਰਜੀਤ ਸਿੰਘ ਗੱਗੋਆਣੀ ਅਤੇ ਸ੍ਰੀ ਗੁਰਲਾਲ ਸਿੰਘ ਰਿਆੜ, ਜਿਲ•ਾ ਸਪੋਰਟਸ ਅਫਸਰ, ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ, ਉਨ•ਾਂ ਦੇ ਨਾਲ ਸ਼੍ਰੀ ਰਣਕੀਰਤ ਸਿੰਘ ਸੰਧੂ ਅਤੇ ਹੋਰ ਖੇਡ ਅਧਿਆਪਕ ਸ਼ਾਮਲ ਸਨ।
ਇਸ ਮੌਕੇ ਤੇ ਡੀ.ਈ.ਓ ਸੈਕੰਡਰੀ ਸ੍ਰ; ਸਲਵਿੰਦਰ ਸਿੰਘ ਸਮਰਾ, ਹਾਕੀ ਓਲੰਪੀਅਨ ਸ੍ਰੀ ਬਲਵਿੰਦਰ ਸਿੰਘ ਸ਼ੰਮੀ ਅਤੇ ਅੰਤਰਰਾਸ਼ਟਰੀ ਖਿਡਾਰੀ ਸੁੱਖੀ ਸ਼ੰਮੀ, ਸ੍ਰੀ ਗੁਰਿੰਦਰ ਸਿੰਘ ਹੁੰਦਲ ਸੀ.ਸਹਾਇਕ, ਏ.ਈ.ਓ ਸ਼੍ਰੀ ਬਲਵਿੰਦਰ ਸਿੰਘ, ਸਿੱਖਿਆ ਵਿਭਾਗ ਤੋਂ ਸ੍ਰੀ ਮਿੱਡਾ ਅਤੇ ਹੋਰ ਖੇਡ ਅਧਿਆਪਕ, ਸ੍ਰੀ ਇੰਦਰਵੀਰ ਸਿੰਘ, ਸਾਫਟਬਾਲ ਕੋਚ, ਸ੍ਰੀ ਸਿਮਰਨਜੀਤ ਸਿੰਘ, ਸਾਈਕਲਿੰਗ ਕੋਚ, ਸ੍ਰੀ ਅਕਸ਼ਦੀਪ ਜਿਮਨਾਸਟਿਕ ਕੋਚ, ਮਿਸ ਸਵਿਤਾ ਕੁਮਾਰੀ ਐਥਲੈਟਿਕਸ ਕੋਚ, ਸ੍ਰੀ ਵਿਨੋਦ ਸਾਗਵਾਨ ਤੈਰਾਕ ਕੋਚ, ਸ੍ਰੀ ਜ਼ਸਪ੍ਰੀਤ ਸਿੰਘ ਬਾਕਸਿੰਗ ਕੋਚ, ਸ੍ਰੀ ਗੁਰਮੀਤ ਸਿੰਘ ਬਾਕਸਕਟਬਾਲ ਕੋਚ, ਸ੍ਰੀਮਤੀ ਨੀਤੂ ਬਾਲਾ ਜਿਮਨਾਸਟਿਕ ਕੋਚ, ਸ੍ਰੀ ਜ਼ਸਵੰਤ ਸਿੰਘ ਢਿੱਲੋ ਹੈਂਡਬਾਲ ਕੋਚ, ਸ੍ਰੀ ਬਲਬੀਰ ਸਿੰਘ ਜਿਮਨਾਸਟਿਕ ਕੋਚ, ਸ੍ਰੀਮਤੀ ਰਜਨੀ ਸੈਣੀ ਜਿਮਨਾਸਟਿਕ ਕੋਚ, ਸ੍ਰੀਮਤੀ ਰਾਜਬੀਰ ਕੌਰ, ਕਬੱਡੀ ਕੋਚ, ਸ੍ਰੀ ਕਰਮਜੀਤ ਸਿੰਘ ਜੂਡੋ ਕੋਚ, ਸ੍ਰੀ ਪ•ਭਜੋਤ ਸਿੰਘ ਫੁੱਟਬਾਲ ਕੋਚ ਹਾਜਰ ਸਨ।