ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਜਥੇਬੰਦੀਆਂ ਦੀ ਚੋਣਾਂ ਮੁਕੰਮਲ ਹੋਈਆਂ

0
109
Share this post
ਚੰਦੀਗੜ : 7 ਸਤੰਬਰ (5ਆਬ ਨਾਉ ਬਿਊਰੋ)

ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਜਥੇਬੰਦੀਆਂ ਦੀ ਚੋਣਾਂ ਮੁਕੰਮਲ ਹੋ ਗਈ। ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਐਸਓਆਈ ਦੇ ਉਮੀਦਵਾਰ ਚੇਤਨ ਚੌਧਰੀ ਦੀ ਜਿੱਤ ਹੋਈ ਹੈ। ਉਨ੍ਹਾਂ ਨੇ SFS ਦੀ ਪ੍ਰਿਆ ਗਰਗ ਨੂੰ 25 ਵੋਟਾਂ ਨਾਲ ਹਰਾਇਆ। ਉਸ ਨੂੰ ਕੁਲ 2209 ਵੋਟਾਂ ਪਈਆਂ।  ਦੱਸਣਯੋਗ ਹੈ ਕਾ ਏਬੀਵੀਪੀ 2175, ਐਨਐਸਯੂਆਈ 1645 ਨੂੰ ਵੋਟਾਂ ਪਈਆਂ। ਵਾਈਸ ਪ੍ਰਧਾਨ NSUI ਦਾ ਉਮੀਦਵਾਰ ਚੁਣਿਆ ਹੈ ਅਤੇ ਜਨਰਲ ਸਕੱਤਰ INSO ਦੇ ਉਮੀਦਵਾਰ ਨੂੰ ਬਣਿਆ ਹੈ।

ਇਸ ਮੌਕੇ ਐਸਓਆਈ ਦੇ ਪ੍ਰਧਾਨ ਚੇਤਨ ਚੌਧਰੀ ਨੇ ਨਿਊਜ 18 ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਵਿਦਿਆਰਥੀਆਂ ਦੀ ਜਿੱਤ ਹੈ। ਉਹ ਵਿਦਿਆਰਥੀਆਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ਉਪਰ ਹੱਲ ਕਰਵਾਉਣਗੇ। ਪ੍ਰਸ਼ਾਸ਼ਨ ਨੇ ਯੂਨੀਵਰਸੀਟੀ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਸਨ।