ਪੰਜਾਬ ‘ਚ ਕੋਰੋਨਾਵਾਇਰਸ ਨਾਲ ਹੋਈ ਪਹਿਲੀ ਮੌਤ -ਲੋਕਾਂ ਵਿੱਚ ਡਰ ਦਾ ਮਾਹੌਲ

ਮ੍ਰਿਤਕ ਬਲਦੇਵ ਸਿੰਘ ਨਵਾਂਸ਼ਹਿਰ ਦੇ ਬੰਗਾ ਨੇੜਲੇ ਪਿੰਡ ਪਾਠਲਾਵਾ ਦਾ ਵਾਸੀ

0
155
Share this post

ਨਵਾਂਸ਼ਹਿਰ, 19 ਮਾਰਚ (5ਆਬ ਨਾਉ ਬਿਊਰੋ)-

ਨਵਾਂਸ਼ਹਿਰ ਦੇ ਬੰਗਾ ਨਜ਼ਦੀਕ ਪੈਂਦੇ ਪਿੰਡ ਪਠਲਾਵਾ ਦੇ ਵਾਸੀ ਬਲਦੇਵ ਸਿੰਘ ਦੀ ਕੋਰੋਨਾਵਾਇਰਸ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਾਰਾ ਪਿੰਡ ਸੀਲ ਕਰ ਦਿੱਤਾ ਗਿਆ ਹੈ। ਸਿਹਤ ਅਧਿਕਾਰੀਆਂ ਮੁਤਾਬਕ ਇਸ ਪਿੰਡ ਦੇ ਬਲਦੇਵ ਸਿੰਘ ਦੀ ਮੌਤ ਕੋਰੋਨਾਵਾਇਰਸ ਕਾਰਨ ਹੀ ਹੋਈ ਹੈ। ਜਿਸ ਦੇ ਕਾਰਨ ਪ੍ਰਸ਼ਾਸਨ ਵੱਲੋਂ ਪਿੰਡ ਦੇ ਰਸਤਿਆਂ ਉੱਤੇ ਸਿਹਤ ਅਧਿਕਾਰੀ ਲਗਾਏ ਗਏ ਅਤੇ ਸਾਰੇ ਪਿੰਡ ਨੂੰ ਮਾਸਕ ਵੰਡੇ ਗਏ ਹਨ।

ਪੁਲਿਸ ਪ੍ਰਸ਼ਾਸਨ ਵੱਲੋਂ ਸਿਹਤ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਪਿੰਡ ਦੇ ਸਾਰੇ ਪਾਸੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਅਤੇ ਅਤੇ ਸਿਹਤ ਅਧਿਕਾਰੀ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲੱਗੇ ਹੋਏ ਹਨ।