ਪ੍ਰਧਾਨ ਮੰਤਰੀ ਮੋਦੀ ਦੀ ਡਿਨਰ ਪਾਰਟੀ ਵਿਚ ਸ਼ਾਮਲ ਹੋਣ ਤੋਂ ਇਨਕਾਰ : ਮੀਸਾ ਭਾਰਤੀ

0
129
Share this post

 

ਪਟਨਾ—20 ਜੂਨ :( 5ਆਬ ਨਾਉ ਬਿਊਰੋ )

ਰਾਸ਼ਟਰੀ ਜਨਤਾ ਦਲ ਦੀ ਨੇਤਾ ਅਤੇ ਰਾਜਦ ਮੁਖੀਆ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਮੀਸਾ ਭਾਰਤੀ ਨੇ ਕਿਹਾ ਹੈ ਕਿ ਰਾਜਦ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੁਲਾਏ ਗਏ ਰਾਤ ਦੇ ਭੋਜਨ (ਡਿਨਰ) ਪ੍ਰੋਗਰਾਮ ‘ਚ ਸ਼ਾਮਲ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਮੁਜ਼ੱਫਰਪੁਰ ‘ਚ ਐਕਿਊਟ ਇਨਸੈਫਲਾਈਟਿਸ ਸਿੰਡਰੋਮ (ਏ.ਈ.ਐੱਸ.) ਕਾਰਨ ਹੋਣ ਵਾਲੀ ਬੱਚਿਆਂ ਦੀਆਂ ਮੌਤਾਂ ਕਾਰਨ ਲਿਆ ਗਿਆ ਹੈ। ਮੀਸਾ ਭਾਰਤੀ ਨੇ ਰਾਤ ਦੇ ਭੋਜਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਸ ਪ੍ਰੋਗਰਾਮ ਦੇ ਆਯੋਜਨ ‘ਚ ਜੋ ਧਨਰਾਸ਼ੀ ਖਰਚ ਕੀਤੀ ਜਾ ਰਹੀ ਹੈ, ਉਸ ਨਾਲ ਦਵਾਈਆਂ ਅਤੇ ਯੰਤਰ ਖਰੀਦੇ ਜਾ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਬੈਠਕ ਅਤੇ ਰਾਤ ਦੇ ਭੋਜਨ ਲਈ ਸੱਦਾ ਦਿੱਤਾ ਹੈ। ਇਹ ਰਾਤ ਦੇ ਭੋਜਨ ਦਿੱਲੀ ਦੇ ਅਸ਼ੋਕਾ ਹੋਟਲ ‘ਚ ਆਯੋਜਿਤ ਹੋਣਾ ਹੈ। ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸਾਰੇ ਸੰਸਦ ਮੈਂਬਰਾਂ ਨੂੰ ਇਸ ਲਈ ਸੱਦਾ ਭੇਜਿਆ ਹੈ। ਕੇਂਦਰ ‘ਚ ਦੂਜੀ ਵਾਰ ਐੱਨ.ਡੀ.ਏ. ਸਰਕਾਰ ਬਣਨ ਤੋਂ ਬਾਅਦ ਸਾਰੇ ਸੰਸਦ ਮੈਂਬਰਾਂ ਨਾਲ ਇਹ ਪਹਿਲੀ ਬੈਠਕ ਹੋਵੇਗੀ।

ਜ਼ਿਕਰਯੋਗ ਹੈ ਕਿ ਬਿਹਾਰ ਇਸ ਸਮੇਂ ਦਿਮਾਗ਼ੀ ਬੁਖਾਰ (ਚਮਕੀ ਬੁਖਾਰ) ਦੇ ਕਹਿਰ ਨਾਲ ਜੂਝ ਰਿਹਾ ਹੈ। ਚਮਕੀ ਬੁਖਾਰ ਦੀ ਲਪੇਟ ‘ਚ ਆ ਕੇ ਹੁਣ ਤੱਕ 117 ਬੱਚਿਆਂ ਦੀ ਜਾਨ ਗਵਾ ਚੁਕੇ ਹਨ। ਉੱਥੇ ਹੀ ਲੂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਪਿਛਲੇ 24 ਘੰਟਿਆਂ ‘ਚ 12 ਲੋਕਾਂ ਦੀ ਲੂ ਲੱਗਣ ਨਾਲ ਮੌਤ ਹੋ ਗਈ ਹੈ। ਪਿਛਲੇ ਤਿੰਨ ਦਿਨਾਂ ‘ਚ ਹੁਣ ਤੱਕ ਲੂ ਕਾਰਨ 90 ਲੋਕਾਂ ਦੀ ਜਾਨ ਜਾ ਚੁਕੀ ਹੈ।