ਪੂਰੇ ਦੇਸ਼ ‘ਚ ਜਨਮ ਅਸ਼ਟਮੀ ਤਿਉਹਾਰ ਦੀ ਧੂਮ, ਮੰਦਰਾਂ ‘ਚ ਲੱਗੇ ਸ਼੍ਰੀਕ੍ਰਿਸ਼ਣ ਦੇ ਜੈਕਾਰੇ

0
99
Share this post

 

ਨਵੀਂ ਦਿੱਲੀ — 25 ਅਗਸਤ  ( 5ਆਬ ਨਾਉ ਬਿਊਰੋ )

ਪੂਰੇ ਦੇਸ਼ ‘ਚ ਸ਼੍ਰੀ ਕ੍ਰਿਸ਼ਣ ਅਸ਼ਟਮੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਮਥੁਰਾ, ਦੁਆਰਕਾ ਅਤੇ ਦਿੱਲੀ ਸਮੇਤ ਕਈ ਹੋਰ ਥਾਵਾਂ ‘ਤੇ ਮੰਦਰਾਂ ‘ਚ ਭਗਵਾਨ ਸ਼੍ਰੀਕ੍ਰਿਸ਼ਣ ਜਨਮਅਸ਼ਟਮੀ ਸਾਰੇ ਮੰਦਰਾਂ ‘ਚ ਸ਼ਰਧਾਲੂਆਂ ਦੀ ਕਾਫੀ ਵੱਡੀ ਭੀੜ ਦੇਖੀ ਗਈ ਸੀ। ਇਸ ਸਾਲ ਵੀ ਜਨਮਅਸ਼ਟਮੀ ਦਾ ਤਿਉਹਾਰ ਮਥੁਰਾ ਅਤੇ ਦੁਆਰਕਾ ‘ਚ ਖਾਸ ਤਰੀਕੇ ਨਾਲ ਮਨਾਇਆ ਗਿਆ।

ਸ਼ਨੀਵਾਰ ਨੂੰ ਮਥੁਰਾ ਸਮੇਤ ਦੇਸ਼ ਦੇ ਸਾਰੇ ਵੱਡੇ ਮੰਦਰਾਂ ‘ਚ ਭਗਤਾਂ ਨੂੰ ਇੰਤਜ਼ਾਰ ਕਰਦੇ ਦੇਖਿਆ ਗਿਆ। ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਅਤੇ ਮੁੰਬਈ ਤੱਕ ਮੰਦਰਾਂ ਅਤੇ ਆਯੋਜਨ ਪੰਡਾਲਾਂ ‘ਚ ਕਾਨਹਾਂ ਦੀ ਭਗਤੀ ‘ਚ ਲੋਕ ਜੈਕਾਰੇ ਲਗਾ ਰਹੇ ਸੀ। ਮੁੰਬਈ ‘ਚ ਸ਼ਨੀਵਾਰ ਪੂਰਾ ਦਿਨ ਦਹੀ-ਹਾਂਡੀ ਦੀ ਕਾਫੀ ਧੂਮ ਰਹੀ।

ਸ਼ਾਨਦਾਰ ਸਜ਼ਾਵਟ ਦੇ ਨਾਲ ਗੁਹਾਟੀ ਸਥਿਤ ਇਸਕਾਨ ਟੈਂਪਲ ‘ਚ ਲੋਕਾਂ ਨੇ ਕ੍ਰਿਸ਼ਣ ਅਤੇ ਰਾਧਾ ਦਾ ਅਦਭੁਤ ਸਵਰੂਪ ਦੇ ਦਰਸ਼ਨ ਕੀਤੇ। ਛੋਟੇ-ਛੋਟੇ ਬੱਚਿਆਂ ਨੇ ਰਾਧਾ ਕ੍ਰਿਸ਼ਣ ਦਾ ਰੂਪ ਧਾਰਨ ਕਰ ਲੋਕਾਂ ਦਾ ਮਨ ਮੋਹ ਲਿਆ। ਇਸ ਤਿਉਹਾਰ ਦੇ ਇਕ ਦਿਨ ਪਹਿਲਾਂ ਸਕੂਲਾਂ ਚ ਵੀ ਇਸ ਦੀ ਰੌਣਕ ਦੇਖਣ ਨੂੰ ਮਿਲੀ। ਸ਼੍ਰੀ ਕ੍ਰਿਸ਼ਣ ਦੇ ਜਨਮਸਥਾਨ ਮਥੁਰਾ ‘ਚ ਜਨਮ ਅਸ਼ਟਮੀ ਦੀਆਂ ਸ਼ਾਨਦਾਰ ਤਿਆਰੀਆਂ ਕੀਤੀਆਂ ਗਈਆਂ ਸੀ। ਮੰਦਰ ਦੇ ਚਾਰੇ ਪਾਸਿਓ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦਾ ਇੰਤਜ਼ਾਮ ਕੀਤੇ ਗਏ ਸੀ।