ਪਾਕਿਸਤਾਨ ਦੇ ਗੁਰਦਵਾਰਾ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਦਿਵਸ ਮਨਾਇਆ ਗਿਆ !

0
44
Share this post

 

 

ਅੰਮ੍ਰਿਤਸਰ : 15 ਜਨਵਰੀ (5ਆਬ ਨਾਉ ਬਿਊਰੋ)

 

ਸ੍ਰੀ ਕਰਤਾਰਪੁਰ ਸਾਹਿਬ 14 ਜਨਵਰੀ ( 5ਆਬ ਨਾਉ ਬਿਊਰੋ ) ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਦਿਵਸ ਅੱਜ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਵਿਚ ਮਨਾਇਆ ਗਿਆ। 1589 ਵਿਚ ਸ੍ਰੀ ਗੁਰੂ ਅਰਜਨ ਸਾਹਿਬ ਨੇ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਸਾਈ ਮੀਆਂ ਮੀਰ ਪਾਸੋ ਰਖਵਾਇਆ ਸੀ। ਅੱਜ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਏ ਇਕ ਬੇਹਦ ਪ੍ਰਭਾਵਸ਼ਾਲੀ ਸਮਾਗਮ ਦੋਰਾਨ ਵੱਡੀ ਗਿਣਤੀ ਵਿਚ ਸਿੱਖ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਹ ਦਿਹਾੜਾ ਮਨਾਇਆ। ਇਸ ਸਮਾਗਮ ਚ ਸਾਈ ਮੀਆਂ ਮੀਰ ਦੇ ਗੱਦੀ ਨਸ਼ੀਨ ਸਾਈ ਅਲੀ ਰਜ਼ਾ ਕਾਦਰੀ ਨੇ ਹਾਜ਼ਰੀ ਭਰੀ। ਇਸ ਮੌਕੇ ਤੇ ਬੋਲਦਿਆਂ ਪੰਜਾਬੀ ਸਿੱਖ ਸੰਗਤ ਦੇ ਪ੍ਰਧਾਨ ਗੋਪਾਲ ਸਿੰਘ ਚਾਵਲਾ ਨੇ ਸੰਗਤ ਵਿਚ ਮੰਗ ਰੱਖੀ ਕਿ ਅੰਮ੍ਰਿਤਸਰ ਤੋਂ ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਤੱਕ ਮੋਟਰ ਵੇ ਬਣਾ ਕੇ ਹਰ ਰੋਜ਼ ਦਰਸ਼ਨ ਦੀ ਸਹੂਲਤ ਦਿਤੀ ਜਾਵੇ। ਜਿਸ ਨੂੰ ਹਾਜ਼ਰ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨ ਕੀਤਾ। ਇਸ ਮੌਕੇ ਤੇ ਬੋਲਦਿਆਂ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਅੱਜ ਦਾ ਦਿਨ ਇਕ ਇਤਿਹਾਸਕ ਦਿਨ ਹੈ। ਇਹ ਦਿਨ ਸਿੱਖ ਮੁਸਲਿਮ ਏਕਤਾ ਦਾ ਵਜੋਂ ਯਾਦ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ 72 ਸਾਲ ਬਾਅਦ ਸਿੱਖਾਂ ਦੀ ਅਰਦਾਸ ਸੁਣੀ ਗਈ ਤੇ ਅੱਜ ਦੁਨੀਆ ਭਰ ਤੋਂ ਸਿੱਖ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਇਹ ਦਿਨ ਮਨਾ ਰਹੇ ਹਨ। ਸਾਈ ਮੀਆਂ ਮੀਰ ਸਾਹਿਬ ਦੇ ਗੱਦੀ ਨਸ਼ੀਨ ਸਾਈ ਅਲੀ ਰਜ਼ਾ ਕਾਦਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦਾ ਦਿਨ ਇਤਿਹਾਸ ਵਿਚ ਬੜਾ ਅਹਿਮ ਦਿਨ ਹੈ। ਸਾਈ ਮੀਆਂ ਮੀਰ ਜੀ ਦੀ 3 ਗੁਰੂ ਸਾਹਿਬਾਨ ਨਾਲ ਸਾਂਝ ਸੀ। ਉਹਨਾਂ ਗੁਰੂ ਸਾਹਿਬਾਨ ਤੇ ਸਾਈ ਮੀਆਂ ਮੀਰ ਵਿਚਾਲੇ ਸਬੰਧਾਂ ਬਾਰੇ ਵੀ ਸੰਗਤ ਨੂੰ ਜਾਣਕਾਰੀ ਦਿਤੀ। ਸਾਈ ਅਲੀ ਰਜ਼ਾ ਗਿਲਾਨੀ ਨੇ ਕਿਹਾ ਕਿ ਅੱਜ ਬੇਹਦ ਖੁਸ਼ੀ ਵਾਲਾ ਦਿਹਾੜਾ ਹੈ ਜਿਥੇ ਇਕ ਪਾਸੇ ਸਿੱਖ ਵੀਰ ਖੜੇ ਹਨ ਦੂਜੇ ਪਾਸੇ ਮੁਸਲਿਮ ਵੀਰ ਵੀ ਗੁਰੂ ਨਾਨਕ ਪਾਤਸ਼ਾਹ ਦੇ ਅਸਥਾਨ ਤੇ ਸਜਦਾ ਕਰ ਰਹੇ ਹਨ। ਇਸ ਮੌਕੇ ਤੇ ਪਾਕਿਸਤਾਨੀ ਪੰਜਾਬ ਦੇ ਐੱਮ ਐਨ ਏ ਰਮੇਸ਼ ਸਿੰਘ ਆਰੋੜਾ ਨੇ ਕਿਹਾ ਕਿ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ 5000 ਯਾਤਰੂਆਂ ਲਈ ਇੰਤਜ਼ਾਮ ਕੀਤੇ ਹਨ ਪਰ ਯਾਤਰੂਆਂ ਨੂੰ ਇਥੇ ਆਉਣ ਤੇ ਤਰ੍ਹਾ ਤਰ੍ਹਾਂ ਦੇ ਬਹਾਨੇ ਬਣਾ ਕੇ ਰੋਕਿਆ ਜਾਂਦਾ ਹੈ। ਸ ਆਰੋੜਾ ਨੇ ਕਿਹਾ ਕਿ ਪਾਕਿਸਤਾਨ ਵਿਚ ਸਿੱਖ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ। ਕੁਝ ਲੋਕ ਆਪਣੀ ਸਿਆਸਤ ਚਮਕਾਉਣ ਲਈ ਸਾਡਾ ਨਾਮ ਲੈ ਗ਼ਲਤ ਬਿਆਨਬਾਜ਼ੀ ਕਰ ਦੇ ਹਨ। ਸਮਾਗਮ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਵਿਸ਼ੇਸ਼ ਅਧਿਕਾਰੀ ਸ ਡੀ ਪੀ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਭੁਪਿੰਦਰ ਸਿੰਘ ਸਾਧੂ, ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਸ੍ਰੀ ਦਰਬਾਰ ਸਾਹਿਬ ਵਲੋਂ ਬੀਬੀ ਪਰਮਜੀਤ ਕੌਰ ਪਿੰਕੀ ਨੇ ਸਾਈ ਅਲੀ ਰਜ਼ਾ ਕਾਦਰੀ, ਸਤਵੰਤ ਸਿੰਘ ਪ੍ਰਧਾਨ, ਅਮੀਰ ਸਿੰਘ ਜਰਨਲ ਸਕੱਤਰ, ਬਿਸ਼ਨ ਸਿੰਘ ਸਾਬਕਾ ਪ੍ਰਧਾਨ, ਗੋਪਾਲ ਸਿੰਘ ਚਾਵਲਾ ਸਾਬਕਾ ਜਰਨਲ ਸਕੱਤਰ, ਇੰਦਰਜੀਤ ਸਿੰਘ ਮੈਂਬਰ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਰਮੇਸ਼ ਸਿੰਘ ਆਰੋੜਾ ਅਤੇ ਭਾਈ ਗੋਬਿੰਦ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਸਮਾਗਮ ਚ ਰੁਪਿੰਦਰ ਸਿੰਘ ਸ਼ਾਮਪੁਰਾ,ਸਤਨਾਮ ਸਿੰਘ ਸਲੂਜਾ, ਭਗਵਾਨ ਸਿੰਘ ਜੌਹਲ ਆਦਿ ਵੀ ਹਾਜ਼ਰ ਸ਼ਨ।