ਨਾਜਾਇਜ਼ ਮਾਈਨਿੰਗ ਦਾ ਕੰਮ ਧੜੱਲੇ ਨਾਲ ਲਗਾਤਾਰ ਰਿਹਾ ਹੈ ਚੱਲ !

0
44
Share this post

 

 

ਕੀਰਤਪੁਰ ਸਾਹਿਬ : 1 ਦਸੰਬਰ (5ਆਬ ਨਾਉ ਬਿਊਰੋ)

ਨਾਜਾਇਜ਼ ਮਾਈਨਿੰਗ ਦਾ ਕੰਮ ਧੜੱਲੇ ਨਾਲ ਲਗਾਤਾਰ ਚੱਲ ਰਿਹਾ ਹੈ। ਲੋਹੰਡ ਖੱਡ ‘ਚ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਮਾਈਨਿੰਗ ਵਿਭਾਗ ਵੱਲੋਂ ਕੋਈ ਯੋਗ ਕਾਰਵਾਈ ਨਾ ਕੀਤੇ ਜਾਣ ਕਾਰਨ ਲੋਕਾਂ ਦੇ ਮਨਾਂ ‘ਚ ਕਈ ਤਰ੍ਹਾਂ ਦੇ ਸਵਾਲ ਉੱਠ ਹੋ ਰਹੇ ਹਨ, ਜਦਕਿ ਮਾਈਨਿੰਗ ਕਰਨ ਵਾਲਿਆਂ ਦੇ ਹੌਂਸਲੇ ਪੂਰੀ ਤਰ੍ਹਾਂ ਨਾਲ ਬੁਲੰਦ ਹਨ। ਜੋ ਰੋਜ਼ਾਨਾ ਬਿਨਾਂ ਡਰ ਭੈਅ ਤੋਂ ਦਿਨ ਰਾਤ ਖੱਡ ‘ਚੋਂ ਮਸ਼ੀਨਾਂ ਰਾਹੀਂ ਛੋਟੇ ਖਣਿਜ ਪਦਾਰਥਾਂ ਦੀ ਨਿਕਾਸੀ ਕਰ ਕੇ ਟਿੱਪਰਾਂ ਰਾਹੀਂ ਉਕਤ ਮਾਲ ਨੂੰ ਕਰਸ਼ਰਾਂ ‘ਤੇ ਸਪਲਾਈ ਕਰ ਰਹੇ ਹਨ। ਹੋ ਰਹੀ ਇਸ ਨਾਜਾਇਜ਼ ਮਾਈਨਿੰਗ ਕਾਰਨ ਜਿੱਥੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ।

ਉਥੇ ਹੀ ਮਾਈਨਿੰਗ ਕਰਨ ਵਾਲੇ ਅਸਰ ਰਸੂਖ ਰੱਖਦੇ ਵਿਅਕਤੀਆਂ ਅਤੇ ਗੁੰਡਾ ਪਰਚੀ ਵਾਲਿਆਂ ਨੂੰ ਰੋਜ਼ਾਨਾ ਲੱਖਾਂ ਰੁਪਏ ਦੀ ਆਮਦਨ ਹੋ ਰਹੀ ਹੈ। ਲੋਹੰਡ ਖੱਡ ‘ਚ ਹੋ ਰਹੀ ਨਾਜਾਇਜ਼ ਮਾਈਨਿੰਗ ਸਬੰਧੀ 4 ਨਵੰਬਰ ਨੂੰ ਪ੍ਰਿੰਟ ਮੀਡੀਆ ਵਿਚ ਲੀਡ ਅਤੇ ਖਬਰਾਂ ਪ੍ਰਕਾਸ਼ਿਤ ਹੋਈਆਂ ਸਨ ਪਰ ਇਸ ਦੇ ਬਾਵਜੂਦ ਵੀ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ, ਜਿਸ ਕਾਰਣ ਮਾਈਨਿੰਗ ਮਾਫੀਏ ਵੱਲੋਂ ਬਿਨਾਂ ਡਰ ਭੈਅ ਤੋਂ ਨਾਜਾਇਜ਼ ਮਾਈਨਿੰਗ ਦਾ ਕੰਮ ਜਾਰੀ ਰੱਖਿਆ ਹੋਇਆ ਹੈ। ਦੂਜੇ ਪਾਸੇ ਪੁਲਸ ਵੱਲੋਂ ਵੀ ਆਪਣੇ ਪੱਧਰ ‘ਤੇ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ ਜਦੋਂ ਵੀ ਉਨ੍ਹਾਂ ਕੋਲ ਨਾਜਾਇਜ਼ ਮਾਈਨਿੰਗ ਹੋਣ ਸਬੰਧੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹ ਮਾਈਨਿੰਗ ਵਿਭਾਗ ਕੋਲ ਸ਼ਿਕਾਇਤ ਕਰਨ ਨੂੰ ਕਹਿੰਦੇ ਹਨ।